ਬੈਂਕ ਦਾ ਗੇਟ ਨਾ ਖੁੱਲ੍ਹਾ ਤਾਂ ਹੋਈ ਬਹਿਸਬਾਜ਼ੀ, ਸੁਰੱਖਿਆ ਗਾਰਡ ਨੇ ਨੌਜਵਾਨ ਨੂੰ ਮਾਰ ਦਿੱਤੀ ਗੋਲੀ

ਮੋਹਾਲੀ ਦੇ ਮੁੱਲਾਪੁਰ ਥਾਣੇ ਅਧੀਨ ਪੈਂਦੇ ਪਿੰਡ ਮਾਜਰਾ ਦੇ ਯੂਨੀਅਨ ਬੈਂਕ ਵਿਚ ਪੁਆੜਾ ਪੈ ਗਿਆ। ਸੁਰੱਖਿਆ ਗਾਰਡ ਨੇ ਬੈਂਕ ਵਿਚ ਆਏ ਵਿਅਕਤੀ ਉਤੇ ਗੋਲ਼ੀ ਚਲਾ ਦਿੱਤੀ।…

ਮੋਹਾਲੀ ਦੇ ਮੁੱਲਾਪੁਰ ਥਾਣੇ ਅਧੀਨ ਪੈਂਦੇ ਪਿੰਡ ਮਾਜਰਾ ਦੇ ਯੂਨੀਅਨ ਬੈਂਕ ਵਿਚ ਪੁਆੜਾ ਪੈ ਗਿਆ। ਸੁਰੱਖਿਆ ਗਾਰਡ ਨੇ ਬੈਂਕ ਵਿਚ ਆਏ ਵਿਅਕਤੀ ਉਤੇ ਗੋਲ਼ੀ ਚਲਾ ਦਿੱਤੀ। ਇਸ ਕਾਰਨ ਮਾਂ ਨਾਲ ਪੈਸੇ ਕਢਵਾਉਣ ਆਇਆ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਉਸ ਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਹੈ। ਪਰ ਇੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮਾਮਲੇ ਵਿਚ ਮੁਲਜ਼ਮ ਕੋਲੋਂ ਪੁੱਛਗਿਛ ਕਰ ਰਹੀ ਹੈ। ਪੀੜਤ ਦਾ ਵੀ ਬਿਆਨ ਲਿਆ ਜਾ ਰਿਹਾ ਹੈ।
ਪੁਲਿਸ ਦੇ ਸੂਤਰਾਂ ਮੁਤਾਬਕ ਪੀੜਤ ਮਨੀ ਪਿੰਡ ਮਾਜਰਾ ਦਾ ਰਹਿਣ ਵਾਲਾ ਹੈ। ਉਸ ਦੀ ਮਾਂ ਦਾ ਯੂਨੀਅਨ ਬੈਂਕ ਦੀ ਇਸੇ ਬ੍ਰਾਂਚ ਵਿਚ ਖਾਤਾ ਹੈ। ਉਹ ਆਪਣੀ ਮਾਂ ਦੇ ਨਾਲ ਇਥੇ ਪੈਸੇ ਕਢਵਾਉਣ ਆਇਆ ਸੀ ਪਰ ਗੇਟ ਨਾ ਖੁਲ੍ਹਣ ਉਤੇ ਬੈਂਕ ਦੇ ਸੁਰੱਖਿਆ ਗਾਰਡ ਨਾਲ ਕਹਾਸੁਣੀ ਹੋ ਗਈ। ਇਸ ਮਗਰੋਂ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ। 

Leave a Reply

Your email address will not be published. Required fields are marked *