ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਵੀ ਸਾਹ ਰੁਕ ਜਾਣਗੇ। ਦਰਅਸਲ, ਬੈਂਗਲੁਰੂ ਦੇ ਇਕ ਜੋੜੇ ਨੇ ਐਮਾਜ਼ਾਨ ਤੋਂ ਖਰੀਦਦਾਰੀ ਕੀਤੀ ਸੀ। ਜੋੜੇ ਦੇ ਪੈਰਾਂ ਹੇਠੋਂ ਉਸ ਵੇਲੇ ਜ਼ਮੀਨ ਖਿਸਕ ਗਈ ਜਦੋਂ ਉਨ੍ਹਾਂ ਨੇ ਆਰਡਰ ਦਾ ਆਇਆ ਡੱਬਾ ਖੋਲ੍ਹਿਆ। ਉਸ ਵਿੱਚੋਂ ਇੱਕ ਜ਼ਿਊਂਦਾ ਕੋਬਰਾ ਸੱਪ ਨਿਕਲਿਆ। ਪਹਿਲਾਂ ਉਨ੍ਹਾਂ ਨੇ ਆਪਣੇ ਆਪ ‘ਤੇ ਕਾਬੂ ਪਾਇਆ, ਕਿਸੇ ਤਰ੍ਹਾਂ ਬਾਕਸ ਵਾਪਸ ਬੰਦ ਕਰ ਦਿੱਤਾ ਅਤੇ ਕੰਪਨੀ ਨੂੰ ਸ਼ਿਕਾਇਤ ਕੀਤੀ। ਕੰਪਨੀ ਨੂੰ ਜਿਵੇਂ ਹੀ ਮਾਮਲੇ ਦਾ ਪਤਾ ਲੱਗਾ ਅਤੇ ਵੀਡੀਓ ਦੇਖ ਕੇ ਹੈਰਾਨ ਰਹਿ ਗਏ। ਕੰਪਨੀ ਵੱਲੋਂ ਸ਼ਿਕਾਇਤ ਦਾ ਜਵਾਬ ਵੀ ਦਿੱਤਾ ਗਿਆ ਹੈ।
A woman in Bengaluru, Karnataka had ordered some goods from e-commerce site #Amazon , but when she received the order packet, there was a live #snake in it.@amazon @PrimeVideo what is this ? pic.twitter.com/biTioEpy7g
— Indian Observer (@ag_Journalist) June 19, 2024
ਮੀਡੀਆ ਰਿਪੋਰਟਾਂ ਮੁਤਾਬਕ ਬੈਂਗਲੁਰੂ ਦੇ ਸਰਜਾਪੁਰ ਰੋਡ ਉਤੇ ਰਹਿਣ ਵਾਲੇ ਇਕ ਸਾਫਟਵੇਅਰ ਇੰਜੀਨੀਅਰ ਨੇ ਦੱਸਿਆ ਕਿ ਉਸ ਨੇ ਐਮਾਜ਼ਾਨ ਆਨਲਾਈਨ ਸ਼ਾਪਿੰਗ ਐਪ ਤੋਂ ਐਕਸਬਾਕਸ ਕੰਟਰੋਲਰ ਆਰਡਰ ਕੀਤਾ ਸੀ ਪਰ ਜਦੋਂ ਆਰਡਰ ਬਾਕਸ ਆਇਆ ਅਤੇ ਉਸ ਨੇ ਖੋਲ੍ਹਣਾ ਸ਼ੁਰੂ ਕੀਤਾ ਤਾਂ ਉਸ ਦੇ ਅੰਦਰੋਂ ਕੋਬਰਾ ਸੱਪ ਨਿਕਲਿਆ। ਇਹ ਦੇਖ ਕੇ ਉਸ ਦੀ ਪਤਨੀ ਡਰ ਗਈ, ਕਿਉਂਕਿ ਸੱਪ ਪੈਕੇਜਿੰਗ ਟੇਪ ਨਾਲ ਚਿਪਕਿਆ ਹੋਇਆ ਸੀ, ਇਸ ਲਈ ਡੰਗ ਨਹੀਂ ਸਕਦਾ ਸੀ। ਗਨੀਮਤ ਰਹੀ ਕਿ ਫਰੋਡ ਹੋਣ ਦੇ ਅਲਰਟ ਕਾਰਨ ਉਹ ਆਰਡਰ ਬਾਕਸ ਨੂੰ ਖੋਲ੍ਹਣ ਵੇਲੇ ਇੱਕ ਵੀਡੀਓ ਬਣਾ ਰਹੇ ਸਨ, ਤਾਂ ਜੋ ਇਸ ਦਾ ਸਬੂਤ ਰੱਖ ਸਕਣ ਕਿ ਬਾਕਸ ਵਿੱਚੋਂ ਕੀ ਨਿਕਲਿਆ?
ਪੀੜਤ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੂਰੇ ਵੇਰਵਿਆਂ ਨਾਲ ਵੀਡੀਓ ਪੋਸਟ ਕੀਤੀ ਹੈ। ਵੀਡੀਓ ਦੇ ਨਾਲ ਕੰਪਨੀ ਦੇ ਅਧਿਕਾਰੀ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਈਮੇਲ ਕੀਤੀ ਗਈ ਸੀ। ਇਸ ਤੋਂ ਬਾਅਦ ਕੰਪਨੀ ਨੇ ਉਸ ਦੀ ਪੋਸਟ ਦਾ ਜਵਾਬ ਦਿੱਤਾ। ਕੰਪਨੀ ਨੇ ਲਿਖਿਆ ਕਿ ਐਮਾਜ਼ਾਨ ਤੋਂ ਪ੍ਰਾਪਤ ਆਰਡਰ ਦੇ ਸਬੰਧ ਵਿੱਚ ਤੁਹਾਨੂੰ ਹੋਈ ਅਸੁਵਿਧਾ ਬਾਰੇ ਜਾਣ ਕੇ ਅਫ਼ਸੋਸ ਹੈ। ਕੰਪਨੀ ਮਾਮਲੇ ਦੀ ਜਾਂਚ ਕਰੇਗੀ।
ਤੁਸੀਂ ਇਸ ਵੀਡੀਓ ਨੂੰ ਈਮੇਲ ਕਰੋ ਅਤੇ ਕੰਪਨੀ ਨੂੰ ਲਿਖਤੀ ਸ਼ਿਕਾਇਤ ਕਰੋ। ਜਲਦੀ ਹੀ ਕੰਪਨੀ ਦੀ ਇੱਕ ਟੀਮ ਅਪਡੇਟਸ ਦੇ ਨਾਲ ਤੁਹਾਡੇ ਨਾਲ ਸੰਪਰਕ ਕਰੇਗੀ। ਜੋੜੇ ਦਾ ਕਹਿਣਾ ਹੈ ਕਿ ਹੁਣ ਤੱਕ ਨਾ ਤਾਂ ਕੰਪਨੀ ਦੀ ਟੀਮ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਰਿਫੰਡ ਮਿਲਿਆ ਹੈ। ਹਾਲਾਂਕਿ ਕੋਬਰਾ ਸੱਪ ਨੂੰ ਸੁਰੱਖਿਅਤ ਥਾਂ ‘ਤੇ ਛੱਡ ਦਿੱਤਾ ਗਿਆ ਹੈ ਪਰ ਕੰਪਨੀ ਦਾ ਰਵੱਈਆ ਤਸੱਲੀਬਖਸ਼ ਨਹੀਂ ਹੈ।



