ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ‘ਚ ਧਾਰਮਿਕ ਸਮਾਗਮ ਵਿਚ ਇਕ ਔਰਤ ਨੇ ਸ਼ਰਧਾਲੂ ਦੇ ਜੇਬ ਵਿਚੋਂ 35 ਹਜ਼ਾਰ ਰੁਪਏ ਚੋਰੀ ਕਰ ਲਏ। ਨਗਰ ਕੀਰਤਨ ਦੌਰਾਨ ਸੇਵਾ ਕਰ ਰਹੇ ਸ਼ਰਧਾਲੂ ਦੀ ਜੇਬ ਉਤੇ ਉਕਤ ਔਰਤ ਨੇ ਡਾਕਾ ਮਾਰਿਆ। ਪੀੜਤ ਵਿਅਕਤੀ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ। ਹਾਲਾਂਕਿ ਸ਼ਰਧਾਲੂ ਮਹਿੰਦਰ ਸਿੰਘ ਨੇ ਸੀਸੀਟੀਵੀ ਵੀਡੀਓ ਵਾਇਰਲ ਕਰ ਕੇ ਐਲਾਨ ਕੀਤਾ ਹੈ ਕਿ ਜੋ ਵੀ ਉਕਤ ਔਰਤ ਦਾ ਪਤਾ ਦੱਸੇਗਾ, ਉਸ ਨੂੰ ਇਨਾਮ ਦਿੱਤਾ ਜਾਵੇਗਾ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੇ ਪੁੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਜਲਾਲਾਬਾਦ ਦੀ ਅਗਰਵਾਲ ਕਾਲੋਨੀ ਦਾ ਵਸਨੀਕ ਹੈ, ਜਦੋਂ ਉਸ ਦੇ ਪਿਤਾ ਮਹਿੰਦਰ ਸਿੰਘ ਜਲਾਲਾਬਾਦ ਦੇ ਗੁਰਦੁਆਰਾ ਸਾਹਿਬ ਤੋਂ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਗੁਰੂ ਘਰ ਦੀ ਸੇਵਾ ਕਰ ਰਹੇ ਸਨ ਤਾਂ ਜਲਾਲਾਬਾਦ-ਫਾਜ਼ਿਲਕਾ ਮੁੱਖ ਮਾਰਗ ‘ਤੇ ਲਾਲ ਬੱਤੀ ਚੌਕ ਨੇੜੇ ਅਚਾਨਕ ਇਕ ਔਰਤ ਨੇ ਭੀੜ ‘ਚ ਆ ਕੇ ਉਸ ਦੇ ਪਿਤਾ ਦੀ ਜੇਬ ‘ਚੋਂ 35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਸਾਹਮਣੇ ਆਇਆ ਕਿ ਉਕਤ ਔਰਤ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਸ ਦੀ ਸੀਸੀਟੀਵੀ ਵੀਡੀਓ ਵਾਇਰਲ ਹੋ ਗਈ ਹੈ। ਔਰਤ ਦਾ ਪਤਾ ਦੱਸਣ ਵਾਲੇ ਨੂੰ 11,000 ਰੁਪਏ ਦੇਣ ਦਾ ਐਲਾਨ ਕੀਤਾ ਹੈ ਗਏ ਸਨ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨਾਲ ਇਹ ਘਟਨਾ ਵਾਪਰ ਜਾਵੇਗੀ।
ਨਗਰ ਕੀਰਤਨ ਦੌਰਾਨ ਸ਼ਰਧਾਲੂ ਦੀ ਜੇਬ ਵਿਚੋਂ ਕੱਢ ਲਏ 35 ਹਜ਼ਾਰ, ਔਰਤ ਦੀ ਵੀਡੀਓ ਵਾਇਰਲ
ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ‘ਚ ਧਾਰਮਿਕ ਸਮਾਗਮ ਵਿਚ ਇਕ ਔਰਤ ਨੇ ਸ਼ਰਧਾਲੂ ਦੇ ਜੇਬ ਵਿਚੋਂ 35 ਹਜ਼ਾਰ ਰੁਪਏ ਚੋਰੀ ਕਰ ਲਏ। ਨਗਰ ਕੀਰਤਨ ਦੌਰਾਨ ਸੇਵਾ…
