ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ ਦਾ ਭਰਾ ਇਕਬਾਲ ਕਾਸਕਰ ਗ੍ਰਿਫਤਾਰ

ਮੁੰਬਈ (ਇੰਟ.)- ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ (Dawood Ibrahim) ਦੇ ਭਰਾ ਇਕਬਾਲ ਕਾਸਕਰ (Ikbal kaskar) ਨੂੰ ਐਨ.ਸੀ.ਬੀ. (NCB) ਨੇ ਡਰੱਗਜ਼ ਸਪਲਾਈ (Drugs supply) ਮਾਮਲੇ ਵਿਚ ਹਿਰਾਸਤ…

ਮੁੰਬਈ (ਇੰਟ.)- ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ (Dawood Ibrahim) ਦੇ ਭਰਾ ਇਕਬਾਲ ਕਾਸਕਰ (Ikbal kaskar) ਨੂੰ ਐਨ.ਸੀ.ਬੀ. (NCB) ਨੇ ਡਰੱਗਜ਼ ਸਪਲਾਈ (Drugs supply) ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਦਰਅਸਲ ਹਾਲ ਹੀ ਵਿਚ ਐੱਨ.ਸੀ.ਬੀ. ()ਨੇ ਚਰਸ ਦੇ ਦੋ ਕੰਸਾਈਨਮੈਂਟ ਫੜੇ ਸਨ, ਜਿਨ੍ਹਾਂ ਨੂੰ ਪੰਜਾਬ (Punjab) ਦੇ ਲੋਕ ਕਸ਼ਮੀਰ (kashmir) ਤੋਂ ਮੁੰਬਈ (Bike) ਬਾਈਕ ਰਾਹੀਂ ਲਿਆਂਦੇ ਸੀ। ਇਸ ਮਾਮਲੇ ਵਿਚ ਤਕਰੀਬਨ 25 ਕਿਲੋਗ੍ਰਾਮ ਚਰਸ ਫੜੀ ਗਈ ਸੀ।

Dawood Ibrahim's brother Iqbal Kaskar questioned by NCB in drugs case -  Cities News

ਟੋਕੀਓ ਓਲੰਪਿਕ ਵਿਚ ਪੰਜਾਬ ਦੇ ਨੌਜਵਾਨ ਚਮਕਾਉਣਗੇ ਨਾਂ, ਮਿਲੀ ਵੱਡੀ ਜ਼ਿੰਮੇਵਾਰੀ

ਇਸੇ ਮਾਮਲੇ ਵਿਚ ਅੱਗੇ ਦੀ ਜਾਂਚ ਦੌਰਾਨ ਹੀ ਐਨ.ਸੀ.ਬਹੀ. ਨੂੰ ਅੰਡਰਵਰਲਡ ਦੇ ਤਾਰ ਮਿਲੇ। ਇਸੇ ਕਾਰਣ ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਦੇ ਭਰਾ ਇਕਬਾਲ ਕਾਸਕਰ ਦੀ ਸਟੱਡੀ ਐੱਨ.ਸੀ.ਬੀ. ਨੇ ਲਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਅੰਡਰਵਰਲਡ ਦਾ ਕਨੈਕਸ਼ਨ, ਡਰੱਗ ਦੇ ਇਸ ਕਾਲੇ ਕਾਰੋਬਾਰ ਵਿਚ ਮੁੰਬਈ ਤੋਂ ਲੈ ਕੇ ਪੰਜਾਬ ਅਤੇ ਪਾਕਿਸਤਾਨ ਤੋਂ ਲੈ ਕੇ ਖਾੜੀ ਦੇਸ਼ਾਂ ਤੱਕ ਫੈਲਿਆ ਹੋਇਆ ਹੈ। ਇਸੇ ਵਜ੍ਹਾ ਨਾਲ ਐੱਨ.ਸੀ.ਬੀ. ਨੇ ਇਕਬਾਲ ਕਾਸਕਰ ਨੂੰ ਆਪਣੀ ਹਿਰਾਸਤ ਵਿਚ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਕਬਾਲ ਕਾਸਕਰ ਨੂੰ ਕੁਝ ਸਮੇਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫਤਰ ਵਿਚ ਲਿਆਂਦਾ ਜਾਵੇਗਾ। ਇਸ ਤੋਂ ਪਹਿਲਾਂ ਇਕਬਾਲ ਕਾਸਕਰ ਨੂੰ ਪਹਿਲਾਂ ਐਨਕਾਉਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਨੇ ਗ੍ਰਿਫਤਾਰ ਕੀਤਾ ਸੀ। ਸ਼ਰਮਾ ਫਿਲਹਾਲ ਮਨਸੁਖ ਕਤਲ ਮਾਮਲੇ ਵਿਚ ਐੱਨ.ਆਈ.ਏ. ਦੀ ਹਿਰਾਸਤ ਵਿਚ ਹੈ। 

Leave a Reply

Your email address will not be published. Required fields are marked *