National News : 12 ਸਾਲ ਦੇ ਬੱਚੇ ਦੀ ਹੱਤਿਆ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਬੇਰਹਿਮੀਆਂ ਨੇ ਬੱਚੇ ਦੀ ਹੱਤਿਆ ਕਰ ਕੇ ਲਾਸ਼ ਦਰੱਖਤ ਨਾਲ ਟੰਗ ਦਿੱਤੀ। ਬੱਚੇ ਦੀ ਗਲਤੀ ਇਹ ਸੀ ਕਿ ਉਸ ਨੇ 980 ਰੁਪਏ ਚੋਰੀ ਕਰ ਲਏ ਸਨ ਪਰ ਭਰੀ ਪੰਚਾਇਤ ਵਿਚ ਉਸ ਨੇ ਗਲਤੀ ਮੰਨੀ ਤੇ ਉਸ ਦੇ ਪਿਤਾ ਨੇ ਪੈਸੇ ਵਾਪਸ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਜਵਾਕ ਨਾਲ ਵਾਰਦਾਤ ਕਰ ਦਿੱਤੀ ਗਈ। ਮਾਮਲਾ ਬਿਹਾਰ ਦੇ ਮੁਜ਼ੱਫਰਪੁਰ ਦੇ ਜੈਤਪੁਰ ਥਾਣਾ ਖੇਤਰ ਦੇ ਦੁਬਿਆਹੀ ਪਿੰਡ ਦੀ ਹੈ। ਬੱਚੇ ਦੀ ਪਛਾਣ ਵਿਵੇਕ ਕੁਮਾਰ ਪੁੱਤਰ ਮਕੇਸ਼ਵਰ ਮਹਤੋ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਚਾਇਤ ਵਿੱਚ ਵਿਵੇਕ ਨੇ ਪੈਸੇ ਚੋਰੀ ਕਰਨ ਦੀ ਗੱਲ ਕਬੂਲੀ ਸੀ। ਪਿਤਾ ਨੇ ਪੰਚਾਇਤ ਵਿੱਚ ਪੈਸੇ ਵਾਪਸ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਵਿਵੇਕ ਉਸੇ ਰਾਤ ਲਾਪਤਾ ਹੋ ਗਿਆ ਤੇ ਸਵੇਰੇ ਉਸ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਇਸ ਮਾਮਲੇ ਸਬੰਧੀ ਐਸਡੀਪੀਓ ਕੁਮਾਰ ਚੰਦਨ ਨੇ ਦੱਸਿਆ ਕਿ ਇੱਕ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਐਫਐਸਐਲ ਟੀਮਾਂ ਵੀ ਘਟਨਾ ਵਾਲੀ ਥਾਂ ਤੋਂ ਜਾਂਚ ਕਰ ਰਹੀਆਂ ਹਨ ਅਤੇ ਸੈਂਪਲ ਲਏ ਜਾ ਰਹੇ ਹਨ।
980 ਰੁ. ਕੀਤੇ ਚੋਰੀ, ਪੰਚਾਇਤ ‘ਚ ਮੰਨੀ ਗਲਤੀ, ਫਿਰ ਵੀ 12 ਸਾਲ ਦੇ ਜਵਾਕ ਦੀ ਹੱਤਿਆ ਕਰ ਦਰੱਖਤ ਨਾਲ ਟੰਗ ਦਿੱਤੀ ਲਾਸ਼
National News : 12 ਸਾਲ ਦੇ ਬੱਚੇ ਦੀ ਹੱਤਿਆ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਬੇਰਹਿਮੀਆਂ ਨੇ ਬੱਚੇ ਦੀ ਹੱਤਿਆ ਕਰ ਕੇ ਲਾਸ਼ ਦਰੱਖਤ ਨਾਲ…
