ਬਿਹਾਰ ਵਿੱਚ ਹੜ੍ਹ ਦਾ ਕਹਿਰ: 14 ਜ਼ਿਲ੍ਹੇ ਪ੍ਰਭਾਵਿਤ, 41 ਲੱਖ ਤੋਂ ਵੱਧ ਆਬਾਦੀ ਹੋਈ ਪ੍ਰਭਾਵਿਤ

ਬਿਹਾਰ : ਬਿਹਾਰ ਵਿੱਚ ਹੜ੍ਹਾਂ ਦੀ ਸਥਿਤੀ ਅਜੇ ਵੀ ਕਾਫੀ ਗੰਭੀਰ ਬਣੀ ਹੋਈ ਹੈ। ਸੂਬੇ ਦੇ 14 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ, ਜਿਸ ਕਾਰਨ…

ਬਿਹਾਰ ਵਿੱਚ ਹੜ੍ਹਾਂ ਦੀ ਸਥਿਤੀ ਅਜੇ ਵੀ ਕਾਫੀ ਗੰਭੀਰ ਬਣੀ ਹੋਈ ਹੈ। ਸੂਬੇ ਦੇ 14 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ, ਜਿਸ ਕਾਰਨ ਲਗਭਗ 41.45 ਲੱਖ ਲੋਕ ਪ੍ਰਭਾਵਿਤ

ਬਿਹਾਰ : ਬਿਹਾਰ ਵਿੱਚ ਹੜ੍ਹਾਂ ਦੀ ਸਥਿਤੀ ਅਜੇ ਵੀ ਕਾਫੀ ਗੰਭੀਰ ਬਣੀ ਹੋਈ ਹੈ। ਸੂਬੇ ਦੇ 14 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ, ਜਿਸ ਕਾਰਨ ਲਗਭਗ 41.45 ਲੱਖ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ ਤਾਂ ਜੋ ਪੀੜਤ ਲੋਕਾਂ ਤੱਕ ਮਦਦ ਪਹੁੰਚਾਈ ਜਾ ਸਕੇ।

ਕਿਹੜੇ-ਕਿਹੜੇ ਇਲਾਕੇ ਹਨ ਹੜ੍ਹ ਤੋਂ ਪ੍ਰਭਾਵਿਤ?

ਪਟਨਾ, ਭੋਜਪੁਰ, ਸਾਰਣ, ਵੈਸ਼ਾਲੀ, ਭਾਗਲਪੁਰ, ਬੇਗੂਸਰਾਏ, ਬਕਸਰ, ਸਮਸਤੀਪੁਰ, ਕਟਿਹਾਰ, ਲਖੀਸਰਾਏ, ਖਗੜੀਆ ਅਤੇ ਅਰਵਲ ਸਮੇਤ ਕੁੱਲ 14 ਜ਼ਿਲ੍ਹੇ ਇਸ ਦੀ ਮਾਰ ਹੇਠ ਹਨ। ਇਨ੍ਹਾਂ ਇਲਾਕਿਆਂ ਦੇ 84 ਬਲਾਕਾਂ ਦੀਆਂ 517 ਗ੍ਰਾਮ ਪੰਚਾਇਤਾਂ ਵਿੱਚ ਪਾਣੀ ਭਰ ਚੁੱਕਿਆ ਹੈ। ਘਰਾਂ ਅਤੇ ਸੜਕਾਂ ਤੱਕ ਪਾਣੀ ਪਹੁੰਚਣ ਕਾਰਨ ਲੋਕਾਂ ਨੂੰ ਆਉਣ-ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ।

9 ਨਦੀਆਂ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਭਾਵੇਂ ਕਿ ਹੁਣ ਨਦੀਆਂ ਦੇ ਜਲ ਪੱਧਰ ਵਿੱਚ ਹੌਲੀ ਹੌਲੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ, ਪਰ ਗੰਗਾ, ਗੰਡਕ, ਕੋਸੀ, ਬੂੜੀ ਗੰਡਕ, ਪੁਨਪੁਨ, ਬਾਗਮਤੀ ਅਤੇ ਘੱਘਰਾ ਸਮੇਤ 9 ਨਦੀਆਂ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇਸ ਵਾਰ ਸਤੰਬਰ ਮਹੀਨੇ ਵਿੱਚ ਆਮ ਨਾਲੋਂ 31 ਫੀਸਦੀ ਵੱਧ ਬਾਰਿਸ਼ ਹੋਈ ਹੈ, ਜਿਸ ਕਾਰਨ ਨਦੀਆਂ ਦਾ ਪਾਣੀ ਦਾ ਪੱਧਰ ਵਧਿਆ ਹੈ।

ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ

ਹੜ੍ਹ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐਨ.ਡੀ.ਆਰ.ਐਫ. (NDRF) ਦੀਆਂ 10 ਅਤੇ ਐਸ.ਡੀ.ਆਰ.ਐਫ. (SDRF) ਦੀਆਂ 27 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਪ੍ਰਭਾਵਿਤ ਲੋਕਾਂ ਦੇ ਖਾਣ-ਪੀਣ ਲਈ ਸੂਬੇ ਵਿੱਚ 723 ਕਮਿਊਨਿਟੀ ਕਿਚਨ ਚਲਾਈਆਂ ਜਾ ਰਹੀਆਂ ਹਨ। 15 ਰਾਹਤ ਕੈਂਪਾਂ ਵਿੱਚ 13,446 ਵਿਸਥਾਪਿਤ ਲੋਕਾਂ ਦੇ ਰਹਿਣ, ਖਾਣ ਅਤੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ। ਜਿਨ੍ਹਾਂ ਇਲਾਕਿਆਂ ਵਿੱਚ ਸੜਕ ਰਾਹੀਂ ਜਾਣਾ ਮੁਸ਼ਕਲ ਹੈ, ਉੱਥੇ ਬੋਟ ਐਂਬੂਲੈਂਸਾਂ ਰਾਹੀਂ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਬਜ਼ੁਰਗਾਂ, ਬਿਮਾਰ ਲੋਕਾਂ ਅਤੇ ਲੋੜਵੰਦਾਂ ਦੀ ਸੁਰੱਖਿਆ ਲਈ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Women’s Junior Hockey Asia Cup 2026: भारतीय टीम ने पाकिस्तान को 19-0 से हराया, सेमीफाइनल में किया प्रवेश

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *