ਸਿਮਰਜੀਤ ਸਿੰਘ ਬੈਂਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ,’ਚੁੱਪ ਕਰ ਜਾ, ਨਹੀਂ ਤਾਂ ਪੱਕਾ ਚੁੱਪ ਕਰਾ ਦਿਆਂਗੇ’

ਲੁਧਿਆਣਾ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਨ੍ਹਾਂ ਨੂੰ ਫੇਸਬੁੱਕ…

ਲੁਧਿਆਣਾ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਨ੍ਹਾਂ ਨੂੰ ਫੇਸਬੁੱਕ ਉਤੇ ਮੈਸੇਜ ਭੇਜ ਕੇ ਦਿੱਤੀ ਗਈ ਹੈ। ਸਿਮਰਜੀਤ ਬੈਂਸ ਦੇ ਸੋਸ਼ਲ ਮੀਡੀਆ ਹੈਂਡਲ ਪੇਜ ਨੂੰ ਚਲਾਉਣ ਵਾਲੇ ਬੰਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਧਮਕੀ ਕੱਲ੍ਹ ਉਦੋਂ ਮਿਲੀ ਜਦੋਂ ਬੈਂਸ ਅਤੇ ਉਨ੍ਹਾਂ ਦੇ ਬਾਕੀ ਸਾਥੀ ਰੋਡ ਸ਼ੋਅ ਵਿੱਚ ਪੈਦਲ ਮਾਰਚ ਕਰ ਰਹੇ ਸਨ। ਇਸ ਮਾਮਲੇ ਸਬੰਧੀ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ।
ਬੰਟੀ ਨੇ ਕਿਹਾ ਕਿ ਬੈਂਸ ਦੇ ਪੇਜ ਉਤੇ ਬੱਬਰ ਹੈਰੀ ਨਾਂ ਦੀ ਆਈਡੀ ਤੋਂ ਧਮਕੀ ਆਈ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਲਿਖਿਆ, ”ਜ਼ਿਆਦਾ ਉੱਚੇ ਨਾ ਹੋਵੋ, ਜ਼ਿਆਦਾ ਨਾ ਬੋਲੇ, ਚੁੱਪ ਰਹੋ, ਨਹੀਂ ਤਾਂ ਅਸੀਂ ਤੁਹਾਨੂੰ ਪੱਕਾ ਚੁੱਪ ਕਰ ਦੇਵਾਂਗੇ। ਸਮਝ ਜਾਵੋ ਅਜੇ ਵੀ ਸਮਾਂ ਹੈ, ਨਹੀਂ ਤਾਂ ਤੁਹਾਡੀ ਲਾਸ਼ ਦੀ ਪਛਾਣ ਕਿਸੇ ਨੂੰ ਨਹੀਂ ਹੋਵੇਗੀ।’ ਦੂਜੇ ਪਾਸੇ ਇਸ ਮਾਮਲੇ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਸੱਚ ਦੇ ਮਾਰਗ ’ਤੇ ਚੱਲਣ ਵਾਲੇ ਆਗੂ ਹਨ। ਅੱਜ ਕੋਈ ਨਵੀਂ ਧਮਕੀ ਨਹੀਂ ਮਿਲ ਰਹੀ ਹੈ। ਜਦੋਂ ਤੋਂ ਉਹ ਲੋਕਾਂ ਵਿੱਚ ਕੰਮ ਕਰ ਰਿਹਾ ਹੈ, ਸ਼ਰਾਰਤੀ ਅਨਸਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਪਰ ਉਹ ਅਜਿਹਾ ਨੇਤਾ ਨਹੀਂ ਹੈ, ਜੋ ਸੱਚਾਈ ਤੋਂ ਦੂਰ ਰਹੇ। ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *