ਮਾਂ ਦੀਆਂ ਅੱਖਾਂ ਸਾਹਮਣੇ ਚਾ,ਕੂ ਨਾਲ ਵੱ,ਢ ਦਿੱਤੀ 18 ਸਾਲਾ ਮੁਟਿਆਰ, ਭੇਜੇ ਰਿਸ਼ਤੇ ਤੋਂ ਕੀਤੀ ਨਾਂਹ ਤਾਂ ਦਿੱਤੀ ਭਿਆ,ਨਕ ਮੌ,ਤ

ਹੁਸ਼ਿਆਰਪੁਰ : ਬੁੱਧਵਾਰ ਨੂੰ ਜ਼ਿਲ੍ਹੇ ਦੇ ਥਾਣਾ ਗੜ੍ਹਦੀਵਾਲਾ ਅਧੀਨ ਆਉਂਦੇ ਇਲਾਕੇ ਵਿਚ 18 ਸਾਲਾ ਗੁਰਲੀਨ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ…

ਹੁਸ਼ਿਆਰਪੁਰ : ਬੁੱਧਵਾਰ ਨੂੰ ਜ਼ਿਲ੍ਹੇ ਦੇ ਥਾਣਾ ਗੜ੍ਹਦੀਵਾਲਾ ਅਧੀਨ ਆਉਂਦੇ ਇਲਾਕੇ ਵਿਚ 18 ਸਾਲਾ ਗੁਰਲੀਨ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਪਲਵਿੰਦਰ ਸਿੰਘ ਪੁੱਤਰ ਓਮਕਾਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਇਹ ਮਾਮਲਾ ਮ੍ਰਿਤਕ ਗੁਰਲੀਨ ਕੌਰ ਦੀ ਮਾਤਾ ਮਨਦੀਪ ਕੌਰ ਪਤਨੀ ਮਨਜੀਤ ਸਿੰਘ ਵਾਸੀ ਮਾਨਗੜ੍ਹ ਦੇ ਬਿਆਨਾਂ ਉਤੇ ਦਰਜ ਕੀਤਾ ਗਿਆ।ਇਸ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਮੁਲਜ਼ਮ ਨੇ ਵਾਰਦਾਤ ਨੂੰ ਇਸ ਕਾਰਨ ਅੰਜਾਮ ਦਿੱਤਾ ਕਿਉਂਕਿ ਕੁੜੀ ਵਾਲਿਆਂ ਨੇ ਉਸ ਵੱਲੋਂ ਭੇਜੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ। ਮਾਂ ਮੁਤਾਬਕ ਉਸ ਦੀਆਂ ਅੱਖਾਂ ਸਾਹਮਣੇ ਸਨਕੀ ਧੀ ਨੂੰ ਜਬਰਨ ਫੜ ਕੇ ਝਾੜੀਆਂ ਵੱਲ ਲੈ ਗਿਆ ਤੇ ਚਾਕੂ ਨਾਲ ਤਾਬੜਤੋੜ ਵਾਰ ਕਰ ਦਿੱਤੇ।
ਪੁਲਿਸ ਨੂੰ ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਗੁਰਲੀਨ ਗੜ੍ਹਦੀਵਾਲਾ ਵਿਚ ਕੰਪਿਊਟਰ ਸਿਖਾਉਣ ਜਾਂਦੀ ਸੀ। ਉਹ ਪਿੰਡ ਦੇ ਮਾਨਗੜ੍ਹ ਟੋਲ ਪਲਾਜ਼ਾ ਤਕ ਰੋਜ਼ ਉਸ ਨੂੰ ਛੱਡਣ ਤੇ ਲੈਣ ਜਾਂਦੀ ਸੀ। ਵਾਰਦਾਤ ਵਾਲੇ ਦਿਨ ਜਿਵੇਂ ਹੀ ਗੁਰਲੀਨ ਬੱਸ ਵਿਚੋਂ ਉਤਰੀ ਤੇ ਉਸ ਕੋਲ ਆਉਣ ਲੱਗੀ ਤਾਂ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਪਲਵਿੰਦਰ ਸਿੰਘ ਨੇ ਉਸ ਨੂੰ ਰੋਕਿਆ। ਫਿਰ ਗੁਰਲੀਨ ਨੂੰ ਗਲੇ ਤੋਂ ਫੜ ਕੇ ਝਾੜੀਆਂ ਵੱਲ ਖਿਚ ਕੇ ਲੈ ਗਿਆ। ਉਸ ਨੇ ਰੌਲਾ ਪਾਇਆ ਪਰ ਮੁਲਜ਼ਮ ਨੇ ਉਸ ਦੀ ਧੀ ਦੇ ਗਰਦਨ, ਪੇਟ ਤੇ ਛਾਤੀ ਵਿਚ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਸ ਦੇ ਤੇ ਧੀ ਦੇ ਰੌਲਾ ਪਾਉਣ ਉਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਵੇਖ ਮੁਲਜ਼ਮ ਹਥਿਆਰ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਦੀ ਧੀ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਪਲਵਿੰਦਰ 3 ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਉਸ ਦੀ ਧੀ ਨਾਲ ਵਿਆਹ ਕਰਨ ਲਈ ਪ੍ਰਸਤਾਵ ਲੈ ਕੇ ਉਨ੍ਹਾਂ ਘਰ ਆਇਆ ਸੀ ਪਰ ਸਾਡੇ ਪਰਿਵਾਰ ਵੱਲੋਂ ਇਸ ਰਿਸ਼ਤੇ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਇਸੇ ਰੰਜਿਸ਼ ਕਾਰਨ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਜਾਣਕਾਰੀ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਖੁਦ ਦੇ ਪੇਟ ਵਿਚ ਵੀ ਚਾਕੂ ਨਾਲ ਵਾਰ ਕੀਤੇ ਤੇ ਜ਼ਖਮੀ ਕਰ ਲਿਆ। ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਗ੍ਰਿਫ਼ਤਾਰੀ ਲਈ ਪੁਲਿਸ ਵੀ ਉਥੇ ਤਾਇਨਾਤ ਹੈ।

 

Leave a Reply

Your email address will not be published. Required fields are marked *