Petrol and Diesel Price : ਦੇਸ਼ ਵਿੱਚ ਪੈਟਰੋਲ ਦੀਆਂ ਕੀਮਤਾਂ ਮੁੜ ਬਦਲ ਗਈਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ 31 ਮਈ 2024 ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਦਲੀਆਂ ਹਨ। ਪੰਜਾਬ ਵਿਚ ਪੈਟਰੋਲ ਦੇ ਰੇਟ ਮੁੜ ਵੱਧ ਗਏ ਹਨ। ਬੀਤੇ ਦਿਨੀਂ ਪੰਜਾਬ ਵਿਚ ਪੈਟਰੋਲ ਦੀ ਕੀਮਤ 96.59 ਸੀ, ਜੋ ਕੁਝ ਪੈਸੇ ਵੱਧ ਕੇ 96.89 ਹੋ ਗਈ ਹੈ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।ਆਪਣੀ ਕਾਰ ਦੀ ਟੈਂਕੀ ਨੂੰ ਭਰਵਾਉਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਕਿੰਨੇ ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।

ਸ਼ਹਿਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਚੰਡੀਗੜ੍ਹ : ਪੈਟਰੋਲ 94.22 ਤੇ ਡੀਜ਼ਲ 82.38 ਰੁਪਏ ਪ੍ਰਤੀ ਲੀਟਰ।
ਨੋਇਡਾ : ਪੈਟਰੋਲ 94.81 ਤੇ ਡੀਜ਼ਲ 87.94 ਰੁਪਏ ਪ੍ਰਤੀ ਲੀਟਰ।
ਗੁਰੂਗ੍ਰਾਮ : ਪੈਟਰੋਲ 95.18 ਤੇ ਡੀਜ਼ਲ 88.03 ਰੁਪਏ ਪ੍ਰਤੀ ਲੀਟਰ।
ਹੈਦਰਾਬਾਦ : ਪੈਟਰੋਲ 107.39 ਤੇ ਡੀਜ਼ਲ 95.63 ਰੁਪਏ ਪ੍ਰਤੀ ਲੀਟਰ।
ਪਟਨਾ : ਪੈਟਰੋਲ 105.16 ਤੇ ਡੀਜ਼ਲ 92.03 ਰੁਪਏ ਪ੍ਰਤੀ ਲੀਟਰ।
ਲਖਨਊ : ਪੈਟਰੋਲ 94.63 ਤੇ ਡੀਜ਼ਲ 87.74 ਰੁਪਏ ਪ੍ਰਤੀ ਲੀਟਰ।
ਦੱਸਦੇਈਏ ਤੇਲ ਕੰਪਨੀਆਂ ਗਲੋਬਲ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਆਧਾਰ ‘ਤੇ ਈਂਧਨ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਅਜਿਹੇ ‘ਚ ਜਦੋਂ ਵੀ ਕੱਚੇ ਤੇਲ ਦੀ ਕੀਮਤ ਵਧਦੀ ਹੈ ਤਾਂ ਡਰਾਈਵਰ ਨੂੰ ਚਿੰਤਾ ਹੁੰਦੀ ਹੈ ਕਿ ਕੀ ਈਂਧਨ ਦੀ ਕੀਮਤ ਵਧੇਗੀ।
ਮਹਾਨਗਰਾਂ ਵਿੱਚ ਤੇਲ ਦੀਆਂ ਕੀਮਤਾਂ
ਰਾਜਧਾਨੀ ਦਿੱਲੀ ‘ਚ ਪੈਟਰੋਲ 94.76 ਤੇ ਡੀਜ਼ਲ 87.66 ਰੁਪਏ ਦੀ ਪ੍ਰਤੀ ਲੀਟਰ।
ਮੁੰਬਈ ‘ਚ ਪੈਟਰੋਲ 104.19 ਤੇ ਡੀਜ਼ਲ 92.13 ਰੁਪਏ ਪ੍ਰਤੀ ਲੀਟਰ।
ਕੋਲਕਾਤਾ ‘ਚ ਪੈਟਰੋਲ 103.93 ਤੇ ਡੀਜ਼ਲ ਦੀ ਕੀਮਤ 90.74 ਰੁਪਏ ਪ੍ਰਤੀ ਲੀਟਰ।
ਚੇਨਈ ‘ਚ ਪੈਟਰੋਲ 100.73 ਤੇ ਡੀਜ਼ਲ 92.32 ਰੁਪਏ ਪ੍ਰਤੀ ਲੀਟਰ।
ਬੈਂਗਲੁਰੂ ਵਿਚ ਪੈਟਰੋਲ ਦੀ ਕੀਮਤ 99.82 ਤੇ ਡੀਜ਼ਲ ਦੀ ਕੀਮਤ 85.92 ਰੁਪਏ ਪ੍ਰਤੀ ਲੀਟਰ ਹੈ।



