National News : ਘਰ ਵਿਚ ਜਸ਼ਨ ਦਾ ਮਾਹੌਲ ਸੀ। ਨੌਜਵਾਨ ਪੁੱਤ ਦਾ ਵਿਆਹ ਹੋਇਆ। ਪਰਿਵਾਰ ਨੂੰ ਬੇਹੱਦ ਚਾਅ ਸੀ। ਫਿਰ ਅਚਾਨਕ ਉਸੇ ਨੌਜਵਾਨ ਨੇ ਵਿਆਹ ਤੋਂ ਅੱਠ ਦਿਨਾਂ ਬਾਅਦ ਹੀ ਆਪਣੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮਗਰੋਂ ਖੁਦਕੁਸ਼ੀ ਕਰ ਲਈ। ਇਹ ਹੈਰਾਨ ਕਰਨ ਵਾਲਾ ਮਾਮਲਾ ਐਮਪੀ ਦੇ ਛਿੰਦਵਾੜਾ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿਨੇਸ਼ ਆਪਣੇ ਵਿਆਹ ਤੋਂ ਨਾਰਾਜ਼ ਸੀ। ਹਾਲਾਂਕਿ ਅਜੇ ਤੱਕ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ ਹੈ। ਮੁਲਜ਼ਮ ਦਿਨੇਸ਼ ਸੋਸ਼ਲ ਮੀਡੀਆ ‘ਤੇ ਰੀਲਾਂ ਬਣਾਉਂਦਾ ਸੀ।
‘ਦਿਲ ਕੀ ਧੜਕਣ ਪਰ ਲਿਖਾ ਤੇਰਾ ਨਾਮ… ਛਿੰਦਵਾੜਾ ਕਤਲੇਆਮ ਦੇ ਮੁਲਜ਼ਮ ਦਿਨੇਸ਼ ਉਰਫ ਭੂਰਾ ਦੀਆਂ ਰੀਲਜ਼ ਅਜਿਹੇ ਗੀਤਾਂ ‘ਤੇ ਹੁੰਦੀਆਂ ਸੀ। ਉਹ ਪਰਿਵਾਰ ਦੇ ਬੱਚਿਆਂ ਨਾਲ ਰੀਲਾਂ ਬਣਾਉਂਦਾ ਸੀ। ਉਸ ਦਾ 8 ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਘਰ ਵਿੱਚ ਤਿਉਹਾਰ ਦਾ ਮਾਹੌਲ ਸੀ ਪਰ ਦਿਨੇਸ਼ ਦਾ ਗੁੱਸਾ ਵਧਦਾ ਜਾ ਰਿਹਾ ਸੀ। ਰੀਲਾਂ ਬਣਾ ਕੇ ਲੋਕਾਂ ਨੂੰ ਹਸਾਉਣ ਵਾਲੇ ਦਿਨੇਸ਼ ਨੂੰ ਹਰ ਗੱਲ ‘ਤੇ ਗੁੱਸਾ ਆਉਣ ਲੱਗਾ। ਪਰਿਵਾਰ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਵਿਆਹ ਤੋਂ ਬਾਅਦ ਉਸ ਦਾ ਵਿਵਹਾਰ ਅਚਾਨਕ ਕਿਉਂ ਬਦਲਣਾ ਸ਼ੁਰੂ ਹੋ ਗਿਆ। ਵਿਆਹ ਤੋਂ ਬਾਅਦ ਵੀ ਉਸ ਨੇ ਘਰ ਦੇ ਬੱਚਿਆਂ ਨਾਲ ਰੀਲਜ਼ ਬਣਾਈਆਂ ਪਰ ਉਸ ਦੀ ਨਵੀਂ ਪਤਨੀ ਨਾਲ ਕੋਈ ਤਸਵੀਰ ਨਹੀਂ ਸੀ। 28 ਮਈ ਦੀ ਰਾਤ ਨੂੰ ਉਸ ਨੇ ਆਪਣੀ ਪਤਨੀ, ਮਾਂ, ਜੀਜਾ ਅਤੇ ਮਾਸੂਮ ਭਤੀਜਿਆਂ ਸਮੇਤ 8 ਲੋਕਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਮੌਤ ਨੂੰ ਗਲੇ ਲਗਾ ਲਿਆ। ਘਟਨਾ ਤੋਂ ਬਾਅਦ ਪਿੰਡ ਵਿੱਚ ਕਈ ਕਿੱਸੇ ਦੀ ਚਰਚਾ ਹੈ।
ਛਿੰਦਵਾੜਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਦਿਨੇਸ਼ ਇਸ ਸਮੇਂ 21 ਸਾਲਾਂ ਦਾ ਸੀ। ਉਸ ਦੇ ਪਰਿਵਾਰ ਦੀ ਪਿੰਡ ਵਿੱਚ ਪੰਜ ਏਕੜ ਜ਼ਮੀਨ ਹੈ। ਉਹ ਖੇਤੀ ਦਾ ਕੰਮ ਕਰਦਾ ਸੀ। ਉਸ ਦੇ ਪਰਿਵਾਰ ਨੇ 21 ਮਈ ਨੂੰ ਉਸ ਦਾ ਵਿਆਹ ਕਰਵਾਇਆ ਸੀ। ਇਹ ਵਿਆਹ ਦੋਵਾਂ ਪਰਿਵਾਰਾਂ ਦੀ ਮਰਜ਼ੀ ਨਾਲ ਹੋਇਆ। ਵਿਆਹ ਤੋਂ ਬਾਅਦ ਉਸ ਦਾ ਵਤੀਰਾ ਬਦਲਣਾ ਸ਼ੁਰੂ ਹੋ ਗਿਆ। ਪਰਿਵਾਰ ਵਾਲਿਆਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਅਜਿਹਾ ਕਿਉਂ ਕਰ ਰਿਹਾ ਸੀ। ਪਰਿਵਾਰ ਵਾਲੇ ਵੀ ਸਮਝ ਨਹੀਂ ਸਕੇ ਕਿ ਦਿਨੇਸ਼ ਅਜਿਹਾ ਕਿਉਂ ਕਰ ਰਿਹਾ ਸੀ। ਉਹ ਉਦਾਸ ਮਹਿਸੂਸ ਕਰਨ ਲੱਗਾ। ਉਸ ਨੇ ਆਪਣੀ ਪਤਨੀ, ਮਾਂ, ਜੀਜਾ ਅਤੇ ਮਾਸੂਮ ਭਤੀਜਿਆਂ ਸਮੇਤ 8 ਲੋਕਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਖ਼ੂਨੀ ਖੇਡ ਦੌਰਾਨ ਇੱਕ ਚਮਤਕਾਰ ਵੀ ਹੋਇਆ। ਇਸ ਵਿਅਕਤੀ ਨੇ ਆਪਣੀ ਦੂਜੀ ਦਸ ਸਾਲ ਦੀ ਭਤੀਜੀ ‘ਤੇ ਵੀ ਖੂਨੀ ਹਮਲਾ ਕੀਤਾ ਸੀ। ਪਰ, ਉਹ ਬਚ ਗਈ। ਉਸਦਾ ਇਲਾਜ ਜਾਰੀ ਹੈ।
ਵਿਆਹ ਦੇ ਜਸ਼ਨ ਤੋਂ ਅੱਠ ਦਿਨ ਬਾਅਦ ਦਹਿਸ਼ਤ ! ਲਾੜੇ ਨੇ ਪਤਨੀ, ਮਾਂ, ਜੀਜਾ ਸਮੇਤ ਅੱਠ ਜਣਿਆਂ ਨੂੰ ਕੁਹਾੜੀ ਨਾਲ ਉਤਾਰਿਆ ਮੌਤ ਦੇ ਘਾਟ
National News : ਘਰ ਵਿਚ ਜਸ਼ਨ ਦਾ ਮਾਹੌਲ ਸੀ। ਨੌਜਵਾਨ ਪੁੱਤ ਦਾ ਵਿਆਹ ਹੋਇਆ। ਪਰਿਵਾਰ ਨੂੰ ਬੇਹੱਦ ਚਾਅ ਸੀ। ਫਿਰ ਅਚਾਨਕ ਉਸੇ ਨੌਜਵਾਨ ਨੇ ਵਿਆਹ…
