ਨਵੀਂ ਦਿੱਲੀ-ਤੁਸੀਂ ਸਿਰਫ 99 ਰੁਪਏ ਖਰਚ ਕੇ ਕੋਈ ਵੀ ਫਿਲਮ ਦੇਖ ਸਕਦੇ ਹੋ। ਇਹ ਮਜ਼ਾਕ ਨਹੀਂ, ਬਿਲਕੁਲ ਸੱਚ ਹੈ। ਇਹ ਆਫਰ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (MAI) ਦੇ ਰਿਹਾ ਹੈ। ਐਸੋਸੀਏਸ਼ਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਟਿਕਟ ਖਿੜਕੀ ਉਤੇ ਭੀੜ ਵਧਾਉਣ ਲਈ 31 ਮਈ ਨੂੰ ‘ਸਿਨੇਮਾ ਲਵਰਜ਼ ਡੇ’ ਮਨਾਇਆ ਜਾ ਰਿਹਾ ਹੈ। ਸਿਨੇਮਾ ਲਵਰਸ ਡੇ ਇਸ ਸਾਲ 31 ਮਈ ਨੂੰ ਮਨਾਇਆ ਜਾਵੇਗਾ। MAI ਨੇ ਐਲਾਨ ਕੀਤਾ ਕਿ 31 ਮਈ ਨੂੰ ਫਿਲਮਾਂ ਵੇਖਣ ਦੇ ਚਾਹਵਾਨ ਸਿਰਫ 99 ਰੁਪਏ ਪ੍ਰਤੀ ਵਿਅਕਤੀ ਦੀ ਦਰ ਨਾਲ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਫਿਲਮ ਦੇਖ ਸਕਣਗੇ।
MAI ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ PVR, INOX, Cinepolls, Mirage ਅਤੇ Delight ਸਮੇਤ ਦੇਸ਼ ਭਰ ਵਿੱਚ 4,000 ਤੋਂ ਵੱਧ ਸਕ੍ਰੀਨਾਂ ਨੇ ਸਿਨੇਮਾ ਲਵਰਜ਼ ਡੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਹੱਥ ਮਿਲਾਇਆ ਹੈ।
ਉਧਰ, ਧਰਮਾ ਪ੍ਰੋਡਕਸ਼ਨ ਨੇ ‘ਮਿਸਟਰ ਐਂਡ ਮਿਸਿਜ਼ ਮਾਹੀ’ ਦਾ ਇੱਕ ਮਿਕਸਅੱਪ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਸਿਨੇਮਾ ਪ੍ਰੇਮੀ ਦਿਵਸ ‘ਤੇ ਤੁਸੀਂ ਸਿਰਫ਼ 99 ਰੁਪਏ ਵਿੱਚ ‘ਮਿਸਟਰ ਐਂਡ ਮਿਸਿਜ਼ ਮਾਹੀ’ ਦੀ ਟਿਕਟ ਖਰੀਦ ਸਕਦੇ ਹੋ। ਜਾਨ੍ਹਵੀ ਕਪੂਰ ਅਤੇ ਰਾਜਕੁਮਾਰ ਰਾਓ ਦੀ ਮੋਸਟ ਵੇਟਿਡ ਫਿਲਮ ਮਿਸਟਰ ਐਂਡ ਮਿਸਿਜ਼ ਮਾਹੀ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 31 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।
View this post on Instagram




