ਖੰਨਾ : ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿਖੇ ਭਿਆਨਕ ਹਾਦਸਾ ਵਾਪਰਿਆ ਹੈ। ਜੀਟੀ ਰੋਡ ਉਤੇ ਗਣੇਸ਼ ਮਿੱਲ ਨੇੜੇ ਖੜ੍ਹੇ ਕੈਂਟਰ ਨਾਲ ਫਾਰਚੂਨਰ ਕਾਰ ਦੀ ਟੱਕਰ ਹੋ ਗਈ ਤੇ ਟੱਕਰ ਤੋਂ ਬਾਅਦ ਤੇਜ਼ ਰਫ਼ਤਾਰ ਹੋਣ ਕਾਰਨ ਗੱਡੀ ਪਲਟ ਗਈ। ਲੋਕਾਂ ਨੇ 32 ਸਾਲਾ ਡਾਕਟਰ ਹਰਪ੍ਰੀਤ ਸਿੰਘ ਨੂੰ ਗੱਡੀ ਦੇ ਸ਼ੀਸ਼ੇ ਕੱਟ ਕੇ ਬਾਹਰ ਕੱਢਿਆ। ਕਾਰ ਚਲਾ ਰਹੇ ਡਾਕਟਰ ਦੀ ਇਕ ਬਾਂਹ ਉਸ ਦੇ ਸਰੀਰ ਤੋਂ ਵੱਖ ਹੋ ਚੁੱਕੀ ਸੀ।
ਜਾਣਕਾਰੀ ਅਨੁਸਾਰ ਡਾ. ਹਰਪ੍ਰੀਤ ਸਿੰਘ ਦਾ ਖੰਨਾ ਦਾਣਾ ਮੰਡੀ ਨੇੜੇ ਓਂਕਾਰ ਕਲੀਨਿਕ ਹੈ। ਉਹ ਸ਼ਾਮ ਨੂੰ 5 ਵਜੇ ਆਪਣੇ ਕਲੀਨਿਕ ਤੋਂ ਸਰਹਿੰਦ ਘਰ ਜਾ ਰਿਹਾ ਸੀ। ਗਣੇਸ਼ ਮਿੱਲ ਨੇੜੇ ਗੱਡੀ ਸੜਕ ਕੰਢੇ ਖੜ੍ਹੇ ਕੈਂਟਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ਤੇ ਪੂਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਗਈ। ਰਾਹਗੀਰਾਂ ਦੀ ਮਦਦ ਨਾਲ ਕਰੇਨ ਬੁਲਾ ਕੇ ਕਾਰ ਨੂੰ ਕੱਟ ਕੇ ਅੰਦਰ ਫਸੇ ਡਾਕਟਰ ਨੂੰ ਬਾਹਰ ਕੱਢਿਆ ਗਿਆ। ਹਰਪ੍ਰੀਤ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਨੇੜਲੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉੱਥੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕਿਸੇ ਹੋਰ ਵੱਡੇ ਹਸਪਤਾਲ ਵਿਚ ਰੈਫਰ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਪੁਲਸ ਨੇ ਵੀ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਖੰਨਾ ‘ਚ ਹਾਦਸਾ ਵੇਖ ਕੰਬੇ ਲੋਕ, ਤੇਜ਼ ਰਫਤਾਰ ਸਕਾਰਪੀਓ ਚਾਲਕ ਡਾਕਟਰ ਦੀ ਬਾਂਹ ਸਰੀਰ ਨਾਲੋਂ ਹੋਈ ਵੱਖ
ਖੰਨਾ : ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿਖੇ ਭਿਆਨਕ ਹਾਦਸਾ ਵਾਪਰਿਆ ਹੈ। ਜੀਟੀ ਰੋਡ ਉਤੇ ਗਣੇਸ਼ ਮਿੱਲ ਨੇੜੇ ਖੜ੍ਹੇ ਕੈਂਟਰ ਨਾਲ ਫਾਰਚੂਨਰ ਕਾਰ ਦੀ ਟੱਕਰ ਹੋ…
