Jalandhar ‘ਚ ਵੱਡੀ ਵਾਰਦਾਤ, ਤਿੰਨ ਬੱਚਿਆਂ ਦੇ ਪਿਓ ਨੂੰ ਮਾਰੀਆਂ ਗੋਲ਼ੀਆਂ, ਰਾਹ ਨਾ ਦੇਣ ਉਤੇ ਹੋਈ ਬਹਿਸ, ਖੁਦ ਨੂੰ ਬਦਮਾਸ਼ ਦਾ ਦੱਸਿਆ ਭਤੀਜਾ 

Jalandhar : ਜਲੰਧਰ ਦੇ ਕਰਤਾਰਪੁਰ ‘ਚ ਰਸਤਾ ਨੇ ਦੇਣ ‘ਤੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਵੱਡੀ ਘਟਨਾ ਵਾਪਰੀ ਹੈ। ਵਾਰਦਾਤ…

Jalandhar : ਜਲੰਧਰ ਦੇ ਕਰਤਾਰਪੁਰ ‘ਚ ਰਸਤਾ ਨੇ ਦੇਣ ‘ਤੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਵੱਡੀ ਘਟਨਾ ਵਾਪਰੀ ਹੈ। ਵਾਰਦਾਤ ‘ਚ ਮ੍ਰਿਤਕ ਦਾ ਇਕ ਸਾਥੀ ਵੀ ਜ਼ਖ਼ਮੀ ਹੋ ਗਿਆ ਹੈ। ਉਸ ਦਾ ਇਲਾਜ ਜਾਰੀ ਹੈ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ। ਗੋਲੀ ਲੱਗਣ ਕਾਰਨ ਮ੍ਰਿਤਕ ਦਾ ਭਰਾ ਗੁਰਪ੍ਰੀਤ ਸਿੰਘ ਲਾਲੀ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। 
ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ। ਪੁਲਿਸ ਨੇ ਮਾਮਲੇ ਵਿੱਚ ਕਰਤਾਰਪੁਰ ਦੇ ਰਹਿਣ ਵਾਲੇ ਜਸਕਰਨ ਸਿੰਘ ਸਮੇਤ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਅੱਜ ਸਵੇਰੇ ਪੁਲਿਸ ਨੇ ਪਿੰਡ ਭੀਖਣ ਨਗਰ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਪਰ ਕੁਝ ਹੱਥ ਨਹੀਂ ਲੱਗਾ। 
ਕਰਤਾਰਪੁਰ ਥਾਣੇ ਦੇ ਐਸਐਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਾਡੀਆਂ ਟੀਮਾਂ ਮੁਲਜ਼ਮਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸੀ.ਆਈ.ਏ ਸਟਾਫ਼ ਜਲੰਧਰ ਦੇਹਾਤ ਪੁਲਿਸ ਦੀਆਂ ਟੀਮਾਂ ਵੀ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ।
ਥਾਣਾ ਕਰਤਾਰਪੁਰ ਦੇ ਐਸਐਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਭੁਲੱਥ ਰੋਡ ’ਤੇ ਸਥਿਤ ਪਿੰਡ ਮੱਲੀਆਂ ਵਿੱਚ ਵਾਪਰੀ। ਦੇਰ ਸ਼ਾਮ ਜ਼ਿਮੀਂਦਾਰ ਮਨਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਟਰੈਕਟਰ-ਕਮ ਜੇਸੀਬੀ ’ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਵੱਲ ਆ ਰਹੇ ਸਨ। ਰਸਤੇ ਵਿੱਚ ਮੁਲਜ਼ਮ ਜਸਕਰਨ ਸਿੰਘ ਆਪਣੀ ਆਈ-20 ਕਾਰ ਲੈ ਕੇ ਸੜਕ ’ਤੇ ਖੜ੍ਹਾ ਸੀ ਅਤੇ ਉਥੇ ਬੀਅਰ ਪੀ ਰਿਹਾ ਸੀ। ਗੁਰਪ੍ਰੀਤ ਸਿੰਘ ਨੇ ਟਰੈਕਟਰ ਕੱਢਣ ਲਈ ਜਸਕਰਨ ਨੂੰ ਕਾਰ ਸਾਈਡ ‘ਤੇ ਲਿਜਾਣ ਲਈ ਕਿਹਾ। ਸ਼ਰਾਬੀ ਜਸਕਰਨ ਨੇ ਗੁਰਪ੍ਰੀਤ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ ਉਤੇ ਉਨ੍ਹਾਂ ਗੁਰਪ੍ਰੀਤ ਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮਨਜਿੰਦਰ ਸਿੰਘ ਆਪਣੇ ਭਰਾ ਗੁਰਪ੍ਰੀਤ ਨੂੰ ਛੁਡਾਉਣ ਆਇਆ ਤਾਂ ਮੁਲਜ਼ਮਾਂ ਨੇ ਉਸ ਉਤੇ ਨਾਜਾਇਜ਼ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। 
ਮੁਲਜ਼ਮਾਂ ਨੇ ਮਨਜਿੰਦਰ ਸਿੰਘ ਦੀ ਛਾਤੀ ’ਤੇ ਕਈ ਗੋਲੀਆਂ ਮਾਰੀਆਂ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਰਾਹਗੀਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਦੋਵਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਰਾਤ ਸਮੇਂ ਮਨਜਿੰਦਰ ਦੀ ਮੌਤ ਹੋ ਗਈ।ਕਤਲ ਦਾ ਮੁਲਜ਼ਮ ਆਪਣੇ ਆਪ ਨੂੰ ਭੀਖਣ ਨੰਗਲ ਵਾਸੀ ਵਿਜੇ ਬਦਮਾਸ਼ ਦਾ ਭਤੀਜਾ ਦੱਸ ਰਿਹਾ ਸੀ। ਗੁਰਪ੍ਰੀਤ ਸਿੰਘ ਅਤੇ ਮਨਜਿੰਦਰ ਚਚੇਰੇ ਭਰਾ ਹਨ।

Leave a Reply

Your email address will not be published. Required fields are marked *