ਨਵੀਂ ਦਿੱਲੀ (ਇੰਟ.)- ਸਰੀਰ ਨੂੰ ਨਿਰੋਗ ਰੱਖਣ ਵਿਚ ਯੋਗ (Yog)ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਇਹ ਭਾਰਤ ਨੇ ਹੀ ਪੂਰੀ ਦੁਨੀਆ (World)ਨੂੰ ਦੱਸਿਆ ਹੈ। ਯੋਗ ਰੱਖੇ ਨਿਰੋਗ ਦਾ ਸੰਦੇਸ਼ ਅੱਜ ਪੂਰੀ ਦੁਨੀਆ ਜਾਣਦੀ ਹੈ। ਅੱਜ ਦੀ ਤਰੀਕ ਵੀ ਖਾਸ ਹੈ। ਅੱਜ ਯਾਨੀ 21 ਜੂਨ ਨੂੰ ਪੂਰੀ ਦੁਨੀਆ ਵਿਚ ਯੋਗ ਦਿਵਸ (Yoga Day) ਮਨਾਇਆ ਜਾਂਦਾ ਹੈ। 21 ਜੂਨ ਦੀ ਇਸ ਤਰੀਕ ਨੇ ਪਿਛਲੇ ਕੁਝ ਹੀ ਵਰ੍ਹਿਆਂ ਵਿਚ ਭਾਰਤ ਦੇ ਨਾਲ ਹੀ ਵਿਸ਼ਵ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਥਾਂ ਹਾਸਲ ਕਰ ਲਈ ਹੈ। ਅੱਜ ਤੋਂ 6 ਸਾਲ ਪਹਿਲਾਂ ਯੋਗ ਨੂੰ ਮਹੱਤਵਪੂਰਨ ਮੰਨਦੇ ਹੋਏ ਕੌਮਾਂਤਰੀ ਯੋਗ ਦਿਵਸ ਵਜੋਂ ਅੱਜ ਦੇ ਦਿਨ ਨੂੰ ਇਤਿਹਾਸ ਵਿਚ ਦਰਜ ਕੀਤਾ ਗਿਆ ਅਤੇ ਉਦੋਂ ਤੋਂ ਹੀ ਹਰ ਸਾਲ ਇਸ ਦਿਵਸ ਨੂੰ ਯੋਗ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।
Addressing the #YogaDay programme. https://t.co/tHrldDlX5c
— Narendra Modi (@narendramodi) June 21, 2021
Read this-ਬੀਤੇ 24 ਘੰਟਿਆਂ ‘ਚ ਭਾਰਤ ‘ਚ ਆਏ 53,256 ਨਵੇਂ ਮਾਮਲੇ, 1422 ਦੀ ਗਈ ਜਾਨ
ਇਸ ਦਿਨ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM narendra modi) ਦੀ ਪਹਿਲ ‘ਤੇ ਸੰਯੁਕਤ ਰਾਸ਼ਟਰ (UN) ਨੇ 21 ਜੂਨ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਅਤੇ ਦੇਖਦੇ ਹੀ ਦੇਖਦੇ ਪੂਰੀ ਦੁਨੀਆ ਇਸ ਮੁਹਿੰਮ ਵਿਚ ਸ਼ਾਮਲ ਹੋ ਗਈ।
ਡਵਲਯੂ.ਐੱਚ.ਓ. ਦੇ ਸਹਿਯੋਗ ਨਾਲ ਭਾਰਤ ਨੇ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਹੁਣ ਐੱਮ-ਯੋਗਾ ਐਪ ਹੋਏਗਾ ਜਿਸ ਵਿਚ ਦੁਨੀਆ ਭਰ ਦੇ ਲੋਕਾਂ ਲਈ ਵੱਖ ਵੱਖ ਭਾਸ਼ਾਵਾਂ ਵਿਚ ਯੋਗਾ ਸਿਖਲਾਈ ਦੇ ਵੀਡੀਓ ਹੋਣਗੇ। ਇਹ ਸਾਡੇ ‘ਇਕ ਵਿਸ਼ਵ ਇਕ ਸਿਹਤ’ ਦੇ ਮੰਤਵ ਵਿਚ ਸਹਾਇਤਾ ਕਰੇਗਾ।
