National News : ਬੀਤੇ ਕੁਝ ਸਮੇਂ ਪਹਿਲਾਂ ਰਿਲੀਜ਼ ਹੋਈ ਇਕ ਵੈਬ ਸੀਰੀਜ਼ ਕਾਫੀ ਵੇਖੀ ਗਈ, ਜਿਸ ਦਾ ਨਾਂ ਸੀ ‘ਫਰਜ਼ੀ’। ਇਸ ਸੀਰੀਜ਼ ਵਿਚ ਵਿਖਾਇਆ ਗਿਆ ਸੀ ਕਿ ਕਿਵੇਂ ਦੋ ਨੌਜਵਾਨ ਜਲਦੀ ਅਮੀਰ ਹੋਣ ਦੇ ਚੱਕਰ ਵਿਚ ਪ੍ਰਿੰਟਿੰਗ ਪ੍ਰੈਸ ਵਿਚ ਹੀ ਨਕਲੀ ਨੋਟ ਛਾਪਣ ਲੱਗਦੇ ਹਨ। ਅਜਿਹਾ ਹੀ ਇੱਕ ਮਾਮਲਾ ਹਕੀਕਤ ਵਿਚ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਇੱਕ ਵਿਅਕਤੀ ਅਤੇ ਉਸ ਦੇ ਸਾਥੀ ਨੂੰ ਨਕਲੀ ਨੋਟਾਂ ਸਮੇਤ ਕਾਬੂ ਕੀਤਾ ਹੈ।
ਨਵੀਂ ਮੁੰਬਈ ਕ੍ਰਾਈਮ ਬ੍ਰਾਂਚ ਦੇ ਸਹਾਇਕ ਪੁਲਿਸ ਕਮਿਸ਼ਨਰ ਅਜੈ ਲਾਂਗੇ ਨੇ ਦੱਸਿਆ ਕਿ ਮੁਲਜ਼ਮ 9ਵੀਂ ਵਿਚ ਫੇਲ੍ਹ ਹੋ ਗਿਆ ਸੀ। ਉਸ ਨੇ ਯੂ-ਟਿਊਬ ਦੇਖ ਕੇ ਨਕਲੀ ਨੋਟ ਬਣਾਉਣਾ ਸਿੱਖਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 2 ਲੱਖ ਰੁਪਏ ਤੋਂ ਵੱਧ ਦੇ ਜਾਅਲੀ ਨੋਟ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਯੂ-ਟਿਊਬ ਤੋਂ ਸਿਖ ਕੇ ਛਾਪਣ ਲੱਗੇ ਨਕਲੀ ਨੋਟ, ਲੱਖਾਂ ਦੇ ਫਰਜ਼ੀ ਨੋਟਾਂ ਸਮੇਤ ਪੁਲਿਸ ਨੇ ਚੱਕੇ
National News : ਬੀਤੇ ਕੁਝ ਸਮੇਂ ਪਹਿਲਾਂ ਰਿਲੀਜ਼ ਹੋਈ ਇਕ ਵੈਬ ਸੀਰੀਜ਼ ਕਾਫੀ ਵੇਖੀ ਗਈ, ਜਿਸ ਦਾ ਨਾਂ ਸੀ ‘ਫਰਜ਼ੀ’। ਇਸ ਸੀਰੀਜ਼ ਵਿਚ ਵਿਖਾਇਆ ਗਿਆ…
