International News : ਭਾਵੇਂ ਰੋਜ਼ਾਨਾ ਹੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਤੁਹਾਨੂੰ ਅਜਿਹੇ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਤੋਂ ਪ੍ਰਮਾਣ ਮਿਲਦਾ ਹੈ ਕਿ ਪਤੀ-ਪਤਨੀ ਦੇ ਰਿਸ਼ਤੇ ਵਿੱਚ ਪਿਆਰ ਅਤੇ ਵਿਸ਼ਵਾਸ ਕਿੰਨਾ ਮਹੱਤਵਪੂਰਨ ਹੁੰਦਾ ਹੈ ਤੇ ਇਹੀ ਪਿਆਰ ਚਮਤਕਾਰ ਕਰਨ ਦੀ ਸਮਰਥਾ ਰੱਖਦਾ ਹੈ।
ਇਹ ਮਾਮਲਾ ਚੀਨ ਦਾ ਹੈ ਜੋ ਅੱਜਕਲ੍ਹ ਕਾਫੀ ਚਰਚਾ ਵਿੱਚ ਹੈ। ਦਰਅਸਲ, ਇੱਥੇ ਇੱਕ ਔਰਤ ਦਾ ਪਤੀ ਕੋਮਾ ਵਿਚ ਚਲਾ ਗਿਆ ਪਰ ਉਸ ਨੇ ਆਪਣੇ ਪਿਆਰ ਤੇ ਵਿਸ਼ਵਾਸ ਸਦਕਾ ਪਤੀ ਦੀ 10 ਸਾਲ ਤੱਕ ਇਸ ਤਰ੍ਹਾਂ ਸੇਵਾ ਕੀਤੀ ਕਿ ਉਹ ਕੋਮਾ ਤੋਂ ਬਾਹਰ ਆ ਗਿਆ। ਇਸ ਤੋਂ ਬਾਅਦ ਪਤਨੀ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਜਦੋਂ ਇਹ ਮਾਮਲਾ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਤਾਂ ਲੋਕ ਇਸ ਬਾਰੇ ਜਾਣ ਕੇ ਹੈਰਾਨ ਰਹਿ ਗਏ।
ਮਾਮਲਾ ਚੀਨ ਦੇ ਅਨਹੂਈ ਸੂਬੇ ਦਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਔਰਤ ਦਾ ਨਾਂ ਸਨ ਹੋਂਗਕਸੀਆ ਹੈ। 2014 ਵਿੱਚ ਉਸ ਦੇ ਪਤੀ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਹ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਚਲਾ ਗਿਆ। ਉਸ ਦੇ ਠੀਕ ਹੋਣ ਦੀ ਕੋਈ ਉਮੀਦ ਨਹੀਂ ਜਾਪਦੀ ਸੀ ਪਰ ਹੋਂਗਕਸੀਆ ਨੂੰ ਭਰੋਸਾ ਸੀ ਕਿ ਉਸ ਦਾ ਪਤੀ ਇੱਕ ਦਿਨ ਜ਼ਰੂਰ ਠੀਕ ਹੋ ਜਾਵੇਗਾ। ਇਸ ਉਮੀਦ ਵਿੱਚ ਉਹ ਉਸ ਦੀ ਸੇਵਾ ਕਰਦੀ ਰਹੀ, ਭਾਵੇਂ ਲੋਕਾਂ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਪਤੀ ਨੂੰ ਛੱਡ ਦੇਵੇ ਕਿਉਂਕਿ ਉਹ ਕਦੇ ਠੀਕ ਨਹੀਂ ਹੋਵੇਗਾ ਪਰ ਹੋਂਗਕਸੀਆ ਨੇ ਆਪਣੇ ਪਤੀ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ।
ਚੀਨੀ ਸੋਸ਼ਲ ਮੀਡੀਆ ‘ਤੇ ਹੋਂਗਕਸੀਆ ਦਾ ਇਕ ਭਾਵੁਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਆਪਣੇ ਪਤੀ ਦੇ ਕੋਲ ਬੈਠੀ ਦਿਖਾਈ ਦੇ ਰਹੀ ਹੈ ਅਤੇ ਉਸ ਦਾ ਪਤੀ ਬੈੱਡ ‘ਤੇ ਲੇਟਿਆ ਹੋਇਆ ਸੀ ਪਰ ਹੋਸ਼ ਵਿਚ ਸੀ। ਜਦੋਂ ਉਹ ਉਸ ਨੂੰ ਪਿਛਲੇ ਕੁਝ ਸਾਲਾਂ ਬਾਰੇ ਦੱਸਦੀ ਹੈ ਤਾਂ ਉਹ ਰੋਣ ਲੱਗ ਜਾਂਦੀ ਹੈ। ਉਹ ਕਹਿੰਦੀ ਹੈ, ‘ਮੈਂ ਬਹੁਤ ਥੱਕ ਗਈ ਹਾਂ ਪਰ ਮੈਂ ਮਹਿਸੂਸ ਕਰਦੀ ਹਾਂ ਕਿ ਮੇਰੇ ਸਮਰਪਣ ਦਾ ਕੋਈ ਫ਼ਾਇਦਾ ਹੋਇਆ ਹੈ, ਕਿਉਂਕਿ ਸਾਡਾ ਪਰਿਵਾਰ ਦੁਬਾਰਾ ਇਕਜੁੱਟ ਹੋ ਗਿਆ ਹੈ।’
ਹੋਂਗਕਸੀਆ ਨੇ ਉਸ ਪਲ ਨੂੰ ਵੀ ਯਾਦ ਕੀਤਾ ਜਦੋਂ ਉਸ ਦੇ ਪਤੀ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਰੋਂਦੇ ਹੋਏ ਉਸ ਨੇ ਕਿਹਾ ਕਿ ਇਹ ਮੇਰੇ ਦੋ ਬੱਚਿਆਂ ਕਾਰਨ ਸੰਭਵ ਹੋਇਆ ਹੈ, ਜਿਨ੍ਹਾਂ ਨੇ ਮੈਨੂੰ ਨਿਰਾਸ਼ ਹੋਣ ਦੀ ਬਜਾਏ ਮਜ਼ਬੂਤ ਹੋਣ ਦੀ ਪ੍ਰੇਰਨਾ ਦਿੱਤੀ। ਹੋਂਗਕਸੀਆ ਨੇ ਕਿਹਾ ਕਿ “ਮੈਂ ਉਨ੍ਹਾਂ ਲਈ ਇੱਕ ਚੰਗੀ ਮਿਸਾਲ ਕਾਇਮ ਕਰਨਾ ਚਾਹੁੰਦਾ ਸੀ। ਇਸ ਦੇ ਨਾਲ ਹੀ ਹੋਂਗਕਸੀਆ ਨੇ ਇਹ ਵੀ ਦੱਸਿਆ ਕਿ ਉਸ ਦੇ ਸਹੁਰੇ ਨੇ ਉਸ ਦੇ ਸਮਰਪਣ ਲਈ ਧੰਨਵਾਦ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਤੂੰ ਸਿਰਫ ਮੇਰੀ ਨੂੰਹ ਨਹੀਂ, ਪਰ ਅਸਲ ਵਿੱਚ ਇੱਕ ਧੀ ਤੋਂ ਵੱਧ ਹੈਂ, ਤੇਰੇ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।
ਪਿਆਰ ਦੀ ਤਾਕਤ ! ਪਤਨੀ ਨੇ 10 ਸਾਲ ਜੀਅ ਜਾਨ ਨਾਲ ਕੀਤੀ ਸੇਵਾ, ਕੋਮਾ ਤੋਂ ਬਾਹਰ ਆਇਆ ਪਤੀ
International News : ਭਾਵੇਂ ਰੋਜ਼ਾਨਾ ਹੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਤੁਹਾਨੂੰ ਅਜਿਹੇ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ,…
