ਨਵੀਂ ਦਿੱਲੀ (ਇੰਟ.)- ਦਿੱਲੀ-ਹਰਿਆਣਾ (Delhi-haryana) ਹੱਦ ‘ਤੇ ਪਿਛਲੇ ਤਕਰੀਬਨ 7 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਗਠਨਾਂ (Kissan Orgnisation) ਦੇ ਧਰਨੇ ਵਾਲੀ ਥਾਂ ‘ਤੇ ਵੱਧਦੀ ਹਿੰਸਾ ਅਤੇ ਅਨੈਤਿਕ ਵਾਰਦਾਤਾਂ ਨੂੰ ਲੈ ਕੇ ਕੇਂਦਰ ਅਤੇ ਹਰਿਆਣਾ ਸਰਕਾਰ (Haryana Government) ਸਖ਼ਤੀ ਦੇ ਮੂਡ ਵਿਚ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (CM Manohal Lal Khattar) ਨੇ ਕਿਹਾ ਕਿ ਕਿਸਾਨ ਅੰਦੋਲਨ (Kissan Andolan) ਜੇਕਰ ਇੰਝ ਹੀ ਹਿੰਸਕ ਅਤੇ ਅਨੈਤਿਕ ਰਿਹਾ ਤਾਂ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੂੰ ਵਸਤੂਸਥਿਤੀ ਤੋਂ ਜਾਣੂੰ ਕਰਵਾ ਦਿੱਤਾ ਹੈ। ਅੰਦੋਲਨ ਸ਼ਾਂਤੀਪੂਰਨ ਤਰੀਕੇ ਨਾਲ ਚੱਲੇ ਤਾਂ ਕੋਈ ਇਤਰਾਜ਼ ਨਹੀਂ ਹੈ, ਪਰ ਜਿਸ ਤਰ੍ਹਾਂ ਦੀ ਹਿੰਸਾ ਅਤੇ ਅਨੈਤਿਕ ਕਾਰਜ ਹੋ ਰਹੇ ਹਨ ਉਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ।
Read this-ਰੇਲਵੇ ਸਟੇਸ਼ਨ ‘ਤੇ ਹੋਇਆ ਧਮਾਕਾ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ
ਮੁੱਖ ਮੰਤਰੀ ਮਨੋਹਰ ਲਾਲ ਨੇ ਨਵੀਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਕਿਸਾਨ ਸੰਗਠਨਾਂ ਦੇ ਹਰਿਆਣਾ ਦੀ ਹੱਦ ਵਿਚ ਧਰਨੇ ਵਾਲੀਆਂ ਥਾਵਾਂ ਕੁੰਢਲੀ, ਅਤੇ ਟੀਕਰੀ ਬਾਰਡਰ ‘ਤੇ ਹੁਣ ਤੱਕ ਹੋਈਆਂ ਅਪਰਾਧਕ ਵਾਰਦਾਤਾਂ ਦਾ ਫੀਡਬੈਕ ਲੈ ਕੇ ਖੁਦ ਮੁੱਖ ਮੰਤਰੀ ਮਨੋਹਰ ਲਾਲ ਵੀਰਵਾਰ ਸ਼ਾਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲੇ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿਚ ਉਨ੍ਹਾਂ ਨੇ ਕਿਹਾ, ਹਰਿਆਣਾ ਵਿਚ ਕਿਸਾਨ ਅੰਦੋਲਨ ਦੇ ਨਾਂ ‘ਤੇ ਹਿੰਸਾ ਅਤੇ ਅਨੈਤਿਕ ਕਾਰਜ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਹੈ।
Read this- ਹੱਕੀ ਮੰਗਾਂ ਲਈ ਡੱਟੇ ਹੋਏ ਹਨ ਅਧਿਆਪਕ, ਸਰਕਾਰ ਨੂੰ ਕੀਤੀ ਇਹ ਮੰਗ
ਚਾਹੇ ਸਿੰਘੂ ਬਾਰਡਰ ਹੋਵੇ ਜਾਂ ਟੀਕਰੀ ਬਾਰਡਰ ਦੋਹਾਂ ਥਾਈਂ ਅੰਦੋਲਨ ਦੇ ਨਾਂ ‘ਤੇ ਅਨੈਤਿਕ ਕਾਰਜ ਅਤੇ ਹਿੰਸਾ ਹੋ ਰਹੀ ਹੈ। ਲਗਾਤਾਰ ਇਸ ਨਾਲ ਤਰ੍ਹਾਂ-ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਇਹ ਸਥਿਤੀ ਬੇਹੱਦ ਗੰਭੀਰ ਹੈ। ਇਸ ਨੂੰ ਕਿਸੇ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੀ.ਐੱਮ. ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਨਾਂ ‘ਤੇ ਜਿਸ ਤਰ੍ਹਾਂ ਹਿੰਸਾ ਅਤੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਸ ਨਾਲ ਇਨ੍ਹਾਂ ਖੇਤਰਾਂ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕ ਕਾਫੀ ਪ੍ਰੇਸ਼ਾਨ ਹਨ। ਲੋਕ ਹੁਣ ਆਵਾਜ਼ ਵੀ ਚੁੱਕ ਰਹੇ ਹਨ। ਅਜਿਹੇ ਵਿਚ ਸਰਕਾਰ ਹਰਿਆਣਾ ਦਾ ਮਾਹੌਲ ਖਰਾਬ ਨਹੀਂ ਹੋਣ ਦੇ ਸਕਦੇ ਹਨ ਜੇਕਰ ਹਿੰਸਾ ਨਹੀਂ ਰੁਕੀ ਤਾਂ ਕਾਰਵਾਈ ਕੀਤੀ ਜਾਵੇਗੀ।




