ਬਾਬਾ ਦਾ ਢਾਬਾ ਚਲਾਉਣ ਵਾਲੇ ਬਾਬਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਨਵੀਂ ਦਿੱਲੀ (ਇੰਟ.)- ਦਿੱਲੀ (Delhi) ਦੇ ਮਾਲਵੀ ਨਗਰ ਵਿਚ ਬਾਬਾ ਦਾ ਢਾਬਾ (Baba da Dhaba) ਚਲਾਉਣ ਵਾਲੇ ਕਾਂਤਾ ਪ੍ਰਸਾਦ (kanta parsad) ਨੇ ਸੁਸਾਇਡ (Suicide) ਦੀ…

ਨਵੀਂ ਦਿੱਲੀ (ਇੰਟ.)- ਦਿੱਲੀ (Delhi) ਦੇ ਮਾਲਵੀ ਨਗਰ ਵਿਚ ਬਾਬਾ ਦਾ ਢਾਬਾ (Baba da Dhaba) ਚਲਾਉਣ ਵਾਲੇ ਕਾਂਤਾ ਪ੍ਰਸਾਦ (kanta parsad) ਨੇ ਸੁਸਾਇਡ (Suicide) ਦੀ ਕੋਸ਼ਿਸ਼ ਕੀਤੀ ਹੈ। ਖਬਰ ਮੁਤਾਬਕ ਵੀਰਵਾਰ ਦੇਰ ਰਾਤ ਨੀਂਦ ਦੀਆਂ ਗੋਲੀਆਂ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬਾਬਾ ਨੇ ਪਹਿਲਾਂ ਤਾਂ ਸ਼ਰਾਬ ਪੀਤੀ, ਉਸ ਤੋਂ ਬਾਅਦ ਨੀਂਦ ਦੀਆਂ ਗੋਲੀਆਂ ਖਾ ਲਈਆਂ। ਨਾਜ਼ੁਕ ਹਾਲਤ ਵਿਚ ਉਨ੍ਹਾਂ ਨੂੰ ਸਫਦਰਜੰਗ ਹਸਪਤਾਲ (Safdarjung Hospital) ਵਿਚ ਦਾਖਲ ਕਰਵਾਇਆ ਗਿਆ ਸੀ। ਫਿਲਹਾਲ ਬਾਬਾ ਖਤਰੇ ਤੋਂ ਬਾਹਰ ਹਨ।

Ask any vendor if I ever cheated' — Blogger after Baba Ka Dhaba owner says  he duped him

Read this- ਰੇਲਵੇ ਸਟੇਸ਼ਨ ‘ਤੇ ਹੋਇਆ ਧਮਾਕਾ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ

ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਬਾਬਾ ਦੀ ਸੁਸਾਇਡ ਦੀ ਕੋਸ਼ਿਸ਼ ਦਾ ਕਾਰਣ ਅਜੇ ਸਾਫ ਨਹੀਂ ਹੋ ਸਕਿਆ ਹ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਵੀਰਵਾਰ ਰਾਤ ਸਾਢੇ 10 ਵਜੇ ਦੇ ਨੇੜੇ ਵਾਪਰੀ। ਕਾਂਤਾ ਪ੍ਰਸਾਦ ਦੀ ਪਤਨੀ ਬਾਦਾਮੀ ਦੇਵੀ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਨੇ ਰੈਸਟੋਰੈਂਟ ਖੋਲਿਆ ਸੀ ਉਸ ਥਾਂ ਦਾ ਕਿਰਾਇਆ 1 ਲੱਖ ਰੁਪਏ ਸੀ। ਉਹ ਆਮਦਨੀ ਸਿਰਫ 30 ਹਜ਼ਾਰ ਰੁਪਏ ਹੀ ਸੀ। ਇਸ ਲਈ ਬਾਬਾ ਕੁਝ ਸਮੇਂ ਤੋਂ ਪ੍ਰੇਸ਼ਾਨ ਚੱਲ ਰਹੇ ਸਨ ਅਤੇ ਉਨ੍ਹਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।

Baba ka Dhaba' owner says ready to apologise to YouTuber if proven wrong

Read this- ਹੱਕੀ ਮੰਗਾਂ ਲਈ ਡੱਟੇ ਹੋਏ ਹਨ ਅਧਿਆਪਕ, ਸਰਕਾਰ ਨੂੰ ਕੀਤੀ ਇਹ ਮੰਗ
ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਣ ਕਾਂਤਾ ਪ੍ਰਸਾਦ ਦਾ ਰੈਸਟੋਰੈਂਟ ਫਰਵਰੀ ਵਿਚ ਬੰਦ ਹੋ ਗਿਆ ਸੀ। ਜਿਸ ਕਾਰਣ ਇਕ ਵਾਰ ਫਿਰ ਕਾਂਤਾ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਨੂੰ ਪੁਰਾਣੇ ਢਾਬੇ ‘ਤੇ ਵਾਪਸ ਪਰਤਣਾ ਪਿਆ। ਇਕ ਪਾਸੇ ਅਕਤੂਬਰ ਮਹੀਨੇ ਵਿਚ ਉਨ੍ਹਾਂ ਦੇ ਢਾਬੇ ‘ਤੇ ਖੂਬ ਗਾਹਕ ਪਹੁੰਚ ਰਹੇ ਸਨ ਤਾਂ ਉਥੇ ਹੀ ਹੁਣ ਫਿਰ ਤੋਂ ਉਨ੍ਹਾਂ ਦਾ ਬਿਜ਼ਨੈੱਸ ਠੱਪ ਪਿਆ ਹੈ। ਫਿਰ ਉਹ ਆਪਣੇ ਢਾਬੇ ‘ਤੇ ਗਾਹਕਾਂ ਦੀ ਰਾਹ ਤੱਕਣ ਨੂੰ ਮਜਬੂਰ ਹਨ।

Leave a Reply

Your email address will not be published. Required fields are marked *