ਦਰਭੰਗਾ (ਇੰਟ.)- ਬਿਹਾਰ ਦੇ ਦਰਭੰਗਾ ਸਟੇਸ਼ਨ (Darbhanga Station) ‘ਤੇ ਉਸ ਵੇਲੇ ਅਫਰਾ-ਤਫਰੀ ਮਚ ਗਈ ਜਦੋਂ ਪਲੇਟਫਾਰਮ (Platform) ‘ਤੇ ਪਏ ਇਕ ਕੱਪੜੇ ਦੇ ਪਾਰਸਲ (Parcel) ਵਿਚ ਅਚਾਨਕ ਧਮਾਕਾ (Blast) ਹੋ ਗਿਆ। ਧਮਾਕਾ ਹੋਣ ਤੋਂ ਬਾਅਦ ਕੱਪੜੇ (Clothes) ਦੇ ਬੰਡਲ ਵਿਚ ਅੱਗ ਲੱਗ ਗਈ, ਜਿਸ ਨਾਲ ਬੰਡਲ ਵਿਚ ਬੰਦ ਕੁਝ ਕੱਪੜੇ ਸੜ ਗਏ। ਧਮਾਕੇ ਤੋਂ ਬਾਅਦ ਭਾਜੜ ਮਚ ਗਈ। ਮੌਕੇ ‘ਤੇ ਤੁਰੰਤ ਜੀ.ਆਰ.ਪੀ. (GRP) ਵਲੋਂ ਆਰ.ਪੀ.ਐੱਫ. (RPF) ਦੇ ਜਵਾਨ ਪਹੁੰਚ ਗਏ। ਹਾਲਾਂਕਿ, ਇਸ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ। ਪੁਲਸ (Police) ਦਸਤੇ ਨੇ ਕਿਸੇ ਤਰ੍ਹਾਂ ਦੇ ਹਾਲਾਤ ‘ਤੇ ਕਾਬੂ ਪਾਇਆ। ਨਾਲ ਹੀ, ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
Read this- ਹੱਕੀ ਮੰਗਾਂ ਲਈ ਡੱਟੇ ਹੋਏ ਹਨ ਅਧਿਆਪਕ, ਸਰਕਾਰ ਨੂੰ ਕੀਤੀ ਇਹ ਮੰਗ
ਘਟਨਾ ਤੋਂ ਬਾਅਦ ਮੌਕੇ ‘ਤੇ ਰੇਲ ਡੀ.ਵਾਈ.ਐੱਸ.ਪੀ. ਨਵੀਨ ਕੁਮਾਰ ਮਿਸ਼ਰਾ ਵੀ ਦਰਭੰਗਾ ਸਟੇਸ਼ਨ ਪਹੁੰਚ ਗਏ। ਇਸ ਤੋਂ ਬਾਅਦ ਸਾਮਾਨ ਨੂੰ ਖੋਲ੍ਹਿਆ ਗਿਆ। ਜਦੋਂ ਬੰਡਲ ਖੁੱਲ੍ਹਾ ਤਾਂ ਅੰਦਰ ਕੱਪੜੇ ਸੜੇ ਦਿਖਾਈ ਦਿੱਤੇ। ਇਨ੍ਹਾਂ ਕੱਪੜਿਆਂ ਵਿਚਾਲੇ ਇਕ ਛੋਟਾ ਸ਼ੀਸ਼ੀ ਦਾ ਡੱਬਾ ਵੀ ਮਿਲਿਆ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਵਿਚੋਂ ਕੁਝ ਅਜਿਹਾ ਲਿਕਵਿਡ ਸੀ ਜਿਸ ਕਾਰਣ ਧਮਾਕਾ ਹੋਇਆ।
Read this- ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਮਨਾਇਆ ਜਾ ਰਿਹੈ ਵਿਰੋਧ ਦਿਵਸ, ਪ੍ਰਸ਼ਾਸਨ ਨੂੰ ਦਿੱਤੇ ਜਾਣਗੇ ਮੰਗ ਪੱਤਰ
ਮੌਕੇ ‘ਤੇ ਮੁਸਤੈਦ ਆਰ.ਪੀ.ਐੱਫ. ਨਿਰੀਖਕ ਬ੍ਰਜੇਸ਼ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਿਕੰਦਰਾਬਾਦ-ਦਰਭੰਗਾ ਐਕਸਪ੍ਰੈਸ ਵੀਰਵਾਰ ਨੂੰ ਦਿਨ ਦੇ 1-18 ਵਜੇ ਦਰਭੰਗਾ ਜੰਕਸ਼ਨ ਦੇ ਪਲੇਟਫਾਰਮ ਨੰਬਰ ਦੋ ‘ਤੇ ਰੁਕੀ। ਟ੍ਰੇਨ ਰੁਕਣ ਤੋਂ ਕੁਝ ਘੰਟੇ ਬਾਅਦ ਪਿਛੇ ਲੱਗੇ ਪਾਰਸਲ ਵੈਨ ਤੋਂ ਲਗੇਜ ਦਾ ਪੈਕੇਟ ਉਤਾਰਿਆ ਜਾਣ ਲੱਗਾ। ਤਕਰੀਬਨ 3.25 ਵਜੇ ਰੈਡੀਮੇਡ ਕੱਪੜਿਆਂ ਦੇ ਪੈਕੇਟ ਵਿਚੋਂ ਇਕ ਪੈਕੇਟ ਵਿਚ ਧਮਾਕਾ ਹੋਇਆ। ਇਸ ਨਾਲ ਜੰਕਸ਼ਨ ‘ਤੇ ਅਫਰਾਤਫਰੀ ਮਚ ਗਈ। ਪਰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੀ ਜਾਣਕਾਰੀ ਮਿਲਣ ‘ਤੇ ਲੋਕਾਂ ਨੇ ਰਾਹਤ ਦਾ ਸਾਹ ਲਿਆ। ਸੂਤਰਾਂ ਮੁਤਾਬਕ ਜਿਸ ਪੈਕੇਟ ਵਿਚ ਧਮਾਕਾ ਹੋਇਆ ਹੈ ਉਹ ਕਿਸੇ ਮੁ. ਸੁਫੀਆਨ ਦੇ ਨਾਂ ਤੋਂ ਬੁੱਕ ਸੀ। ਆਰ.ਪੀ.ਐੱਫ. ਨਿਰੀਖਕ ਬ੍ਰਜੇਸ਼ ਕੁਮਾਰ ਨੇ ਦੱਸਿਆ ਕਿ ਇਸ ਦੀ ਵਿਸਥਾਰਤ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।





