ਪੰਜਾਲ ਘਾਟ ਵਿਖੇ ਗੰਗਾ ਨਦੀ ‘ਚ ਨਹਾਉਂਦੇ ਸਮੇਂ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਨੌਜਵਾਨ ਡੁੱਬੇ, ਤਲਾਸ਼ ਜਾਰੀ

ਫ਼ਰਾਂਖਾਬਾਦ : ਸੋਮਵਾਰ ਤੜਕੇ ਪੰਜਾਲ ਘਾਟ ‘ਤੇ ਕਾਂਵੜ ਚੁੱਕਣ ਤੋਂ ਪਹਿਲਾਂ ਗੰਗਾ ਇਸ਼ਨਾਨ ਕਰ ਰਹੇ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਸਮੇਤ ਚਾਰ ਵਿਅਕਤੀ ਪਾਣੀ ਦੇ…

ਫ਼ਰਾਂਖਾਬਾਦ : ਸੋਮਵਾਰ ਤੜਕੇ ਪੰਜਾਲ ਘਾਟ ‘ਤੇ ਕਾਂਵੜ ਚੁੱਕਣ ਤੋਂ ਪਹਿਲਾਂ ਗੰਗਾ ਇਸ਼ਨਾਨ ਕਰ ਰਹੇ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਸਮੇਤ ਚਾਰ ਵਿਅਕਤੀ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਕੇ ਡੁੱਬ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਐਨ.ਡੀ.ਆਰ.ਐਫ. (NDRF) ਦੀ ਟੀਮ ਤੇ ਸਥਾਨਕ ਗੋਤਾਖੋਰਾਂ ਵੱਲੋਂ ਲਾਪਤਾ ਨੌਜਵਾਨਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਬਾਈਕਸ ਤੇ ਸਵਾਰ ਹੋ ਕੇ ਪਹੁੰਚੇ ਸਨ ਸ਼ਰਧਾਲੂ

ਮਿਲੀ ਜਾਣਕਾਰੀ ਅਸਾਰ, ਸ਼ਾਹਜਹਾਂਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਯੋਗੇਸ਼ (17) ਪੁੱਤਰ ਪ੍ਰਮੋਦ ਸਕਸੈਨਾ, ਉਸਦੇ ਚਾਚਾ ਵਿਕਾਸ (25) ਪੁੱਤਰ ਸੋਨਪਾਲ ਸਕਸੈਨਾ, ਚਚੇਰੇ ਚਾਚਾ ਕਮਲ (23) ਪੁੱਤਰ ਸਤਿਆਪਾਲ ਅਤੇ ਪਿੰਡ ਦਾ ਹੀ ਅਰਜੁਨ (17) ਪੁੱਤਰ ਰਾਜੇਸ਼ ਪ੍ਰਜਾਪਤੀ ਸਮੇਤ ਕੁੱਲ ਦੱਸ ਵਿਅਕਤੀ ਐਤਵਾਰ ਦੇਰ ਰਾਤ ਪੰਜ ਪੰਜ ਬਾਈਕਾਂ ‘ਤੇ ਸਵਾਰ ਹੋ ਕੇ ਕਾਂਵੜ ਲੈਣ ਲਈ ਪੰਜਾਲ ਘਾਟ ਪਹੁੰਚੇ ਸਨ।

ਡੂੰਘੇ ਪਾਣੀ ਵਿੱਚ ਜਾਣ ਤੋਂ ਰੋਕਣ ਦੇ ਬਾਵਜੂਦ ਵਾਪਰਿਆ ਹਾਦਸਾ

ਸੋਮਵਾਰ ਤੜਕੇ ਕਰੀਬ 4:30 ਵਜੇ ਜਦੋਂ ਇਹ ਸਾਰੇ ਪੰਜਾਲ ਘਾਟ ਦੇ ਉੱਤਰੀ ਬੰਧ ਕੋਲ ਇਸ਼ਨਾਨ ਕਰਨ ਗਏ, ਤਾਂ ਇਨ੍ਹਾਂ ਦੇ ਕੁਝ ਸਾਥੀ ਬਾਈਕ ਕੋਲ ਹੀ ਖੜ੍ਹੇ ਰਹਿ ਗਏ ਜਦਕਿ ਬਾਕੀ ਗੰਗਾ ਵਿੱਚ ਨਹਾਉਣ ਲੱਗੇ। ਇਸ ਦੌਰਾਨ ਯੋਗੇਸ਼ ਸਮੇਂ ਚਾਰੋਂ ਜਣੇ ਹੌਲੀ-ਹੌਲੀ ਡੂੰਘੇ ਪਾਣੀ ਵੱਲ ਜਾਣ ਲੱਗੇ। ਮੌਕੇ ‘ਤੇ ਮੌਜੂਦ ਪੁਲਿਸ ਕਰਮੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਕਿਸੇ ਦੀ ਇੱਕ ਨਾ ਸੁਣੀ ਅਤੇ ਅੱਗੇ ਵਧਦੇ ਗਏ।

ਦੇਖਦੇ ਹੀ ਦੇਖਦੇ ਪਾਣੀ ਵਿੱਚ ਸਮਾਏ ਨੌਜਵਾਨ

ਦੇਖਦਿਆਂ ਹੀ ਦੇਖਦਿਆਂ ਚਾਰੇ ਜਣੇ ਡੂੰਘੇ ਪਾਣੀ ਕਾਰਨ ਹੱਥ-ਪੈਰ ਮਾਰਨ ਲੱਗੇ। ਇਹ ਮੰਜ਼ਰ ਦੇਖ ਕੇ ਘਾਟ ‘ਤੇ ਮੌਜੂਦ ਹੋਰ ਸ਼ਰਧਾਲੂਆਂ ਨੇ ਰੌਲਾ ਪਾਇਆ, ਪਰ ਜਦੋਂ ਤੱਕ ਕੋਈ ਮਦਦ ਲਈ ਪਹੁੰਚਦਾ, ਚਾਰੇ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਕੇ ਲਾਪਤਾ ਹੋ ਚੁੱਕੇ ਸਨ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਅਧਿਕਾਰੀ ਆਰਤੀ ਸਿੰਘ ਅਤੇ ਸੀ.ਓ. ਸਿਟੀ ਅਭੈ ਵਰਮਾ ਮੌਕੇ ‘ਤੇ ਪਹੁੰਚ ਗਏ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਐਨ.ਡੀ.ਆਰ.ਐਫ. ਅਤੇ ਗੋਤਾਖੋਰਾਂ ਨੂੰ ਨੌਜਵਾਨਾਂ ਦੀ ਭਾਲ ਵਿੱਚ ਲਗਾ ਦਿੱਤਾ ਹੈ, ਹਾਲਾਂਕਿ ਦੁਪਹਿਰ ਤੱਕ ਉਨ੍ਹਾਂ ਦਾ ਕੋਈ ਸੁਝਾਅ ਨਹੀਂ ਮਿਲ ਸਕਿਆ ਸੀ। ਇਸ ਦੁਖਦਾਈ ਘਟਨਾ ਕਾਰਨ ਪੀੜਤ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

  ਯੂਕ੍ਰੇਨ ਦਾ ਰੂਸ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ: ਮਾਸਕੋ ਤੋਂ ਰੋਸਟੋਵ ਤੱਕ ਮਚੀ ਤਬਾਹੀ, 800 ਤੋਂ ਵੱਧ ਡਰੋਨ ਤਬਾਹ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *