ਮੋਬਾਈਲ ਫੋਨ ਚਲਾਉਣੋਂ ਰੋਕਣ ਉਤੇ ਛੋਟੀ ਭੈਣ ਨੇ ਧੌਣ ਉਤੇ ਕੁਹਾੜੀ ਨਾਲ ਕੀਤਾ ਵਾਰ, ਭਰਾ ਦੀ ਮੌਤ

ਮੋਬਾਈਲ ਫੋਨ ਚਲਾਉਣ ਤੋਂ ਮਨ੍ਹਾ ਕਰਨਾ ਇਕ ਭਰਾ ਨੂੰ ਮਹਿੰਗਾ ਪੈ ਗਿਆ। ਭੈਣ ਨੇ ਉਸ ਦੀ ਕੁਹਾੜੀ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਇਹ…

ਮੋਬਾਈਲ ਫੋਨ ਚਲਾਉਣ ਤੋਂ ਮਨ੍ਹਾ ਕਰਨਾ ਇਕ ਭਰਾ ਨੂੰ ਮਹਿੰਗਾ ਪੈ ਗਿਆ। ਭੈਣ ਨੇ ਉਸ ਦੀ ਕੁਹਾੜੀ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਇਹ ਮਾਮਲਾ ਛੱਤੀਸਗੜ੍ਹ ਦੇ ਖੈਰਾਗੜ੍ਹ-ਛੂਈਖਦਾਨ-ਗੰਦਈ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਛੁਈਖਦਾਨ ਥਾਣਾ ਖੇਤਰ ਦੇ ਅਮਲੀਡੀਹਕਲਾ ਪਿੰਡ ‘ਚ ਹੋਈ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਲੜਕੀ ਨੂੰ ਹਿਰਾਸਤ ‘ਚ ਲੈ ਲਿਆ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਭਰਾ ਦੇਵਪ੍ਰਸਾਦ ਵਰਮਾ (18) ਨਾਲ ਘਰ ਸੀ। ਪਰਿਵਾਰ ਦੇ ਹੋਰ ਮੈਂਬਰ ਕੰਮ ‘ਤੇ ਗਏ ਹੋਏ ਸਨ, ਉਦੋਂ ਦੇਵਪ੍ਰਸਾਦ ਨੇ ਉਸ ਨੂੰ ਝਿੜਕਿਆ ਅਤੇ ਕਿਹਾ ਕਿ ਉਹ ਮੋਬਾਇਲ ਫੋਨ ‘ਤੇ ਮੁੰਡਿਆਂ ਨਾਲ ਗੱਲ ਕਰਦੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੇਵਪ੍ਰਸਾਦ ਨੇ ਉਸ ਨੂੰ ਮੋਬਾਇਲ ਫ਼ੋਨ ਦਾ ਇਸਤੇਮਾਲ ਨਾ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜਦੋਂ ਦੇਵਪ੍ਰਸਾਦ ਸੌਂ ਰਿਹਾ ਸੀ, ਉਦੋਂ ਛੋਟੀ ਭੈਣ ਨੇ ਆਪਣੇ ਭਰਾ ਦੇ ਗਲੇ ‘ਤੇ ਕੁਹਾੜੀ ਨਾਲ ਵਾਰ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਲੜਕੀ ਨਹਾਉਣ ਚਲੀ ਗਈ ਅਤੇ ਆਪਣੇ ਕੱਪੜਿਆਂ ‘ਤੇ ਲੱਗੇ ਖੂਨ ਦੇ ਦਾਗ਼ ਸਾਫ਼ ਕੀਤੇ, ਬਾਅਦ ‘ਚ ਉਸ ਨੇ ਗੁਆਂਢੀਆਂ ਨੂੰ ਦੱਸਿਆ ਕਿ ਉਸ ਨੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਸੂਚਨਾ ਦਿੱਤੇ ਜਾਣ ‘ਤੇ ਪੁਲਿਸ ਦੀ ਇਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਲੜਕੀ ਤੋਂ ਪੁੱਛ-ਗਿੱਛ ਕੀਤੀ ਗਈ ਅਤੇ ਇਸ ਦੌਰਾਨ ਉਸ ਨੇ ਅਪਰਾਧ ਸਵੀਕਾਰ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

Leave a Reply

Your email address will not be published. Required fields are marked *