ਜਲੰਧਰ : ਸ਼ਹਿਰ ਦੇ ਅਵਤਾਰ ਨਗਰ ਇਲਾਕੇ ਤੋਂ ਇੱਕ ਬਹੁਤ ਹੀ ਦਰਦਨਾਕ ਅਤੇ ਹੱਦੋਂ ਵੱਧ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸਿਰਫਿਰੇ ਨੌਜਵਾਨ ਨੇ ਆਪਣੇ ਹੀ ਪਰਿਵਾਰ ਦੇ ਦੋ ਜੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਗਲੀ ਨੰਬਰ 7 ‘ਚ ਵਾਪਰੀ ਇਸ ਖੂਨੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਨੌਜਵਾਨ ਨੇ ਉਜਾੜਿਆ ਆਪਣਾ ਹੀ ਘਰ
ਮ੍ਰਿਤਕਾਂ ਦੀ ਪਛਾਣ ਪਿਤਾ ਅਯੋਧਿਆ ਪ੍ਰਕਾਸ਼ ਅਤੇ ਪਤਨੀ ਸਵਿਤਾ ਵਜੋਂ ਹੋਈ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੀ ਪਛਾਣ ਹੀਰਾ ਲਾਲ ਵਜੋਂ ਕੀਤੀ ਗਈ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਅੱਜ ਪਰਿਵਾਰ ‘ਚ ਕਿਸੇ ਗੱਲ ਨੂੰ ਲੈ ਕੇ ਜ਼ਬਰਦਸਤ ਘਰੇਲੂ ਕਲੇਸ਼ ਹੋਇਆ ਸੀ। ਗੁੱਸੇ ਦੀ ਹਾਲਤ ‘ਚ ਆ ਕੇ ਉਸ ਨੇ ਆਪਣੇ ਪਿਤਾ ਅਤੇ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਘਟਨਾ ਵੇਲੇ ਪਹਿਲੀ ਮੰਜਿਲ ‘ਤੇ ਸੀ ਅਪਾਹਜ ਮਾਂ
ਪੁਲਿਸ ਦੀ ਜਾਂਚ ਮੁਤਾਬਕ, ਜਿਸ ਵੇਲੇ ਦੋਸ਼ੀ ਹੀਰਾ ਲਾਲ ਇਸ ਖੂਨੀ ਖੇਡ ਨੂੰ ਅੰਜਾਮ ਦੇ ਰਿਹਾ ਸੀ, ਉਸ ਦੀ ਬਜ਼ੁਰਗ ਮਾਂ ਘਰ ਦੀ ਪਹਿਲੀ ਮੰਜ਼ਿਲ ‘ਤੇ ਮੌਜੂਦ ਸੀ। ਮਾਂ ਚੱਲਣ-ਫਿਰਨ ਤੋਂ ਅਸਮਰੱਥ (ਬੀਮਾਰ) ਹੋਣ ਕਰਕੇ ਹੇਠਾਂ ਨਹੀਂ ਆ ਸਕੀ ਅਤੇ ਨਾ ਹੀ ਕੁਝ ਕਰ ਸਕੀ, ਜਿਸ ਦਾ ਫਾਇਦਾ ਚੁੱਕਦੇ ਹੋਏ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਇਲਾਕਾ ਸੀਲ ਕਰਕੇ ਸ਼ੁਰੂ ਕੀਤੀ ਛਾਪੇਮਾਰੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਏ.ਡੀ.ਸੀ.ਪੀ. (ADCP) ਰਾਕੇਸ਼ ਯਾਦਵ ਅਤੇ ਏ.ਸੀ.ਪੀ. (ACP) ਆਤਿਸ਼ ਭਾਟੀਆ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲਾ ਦਰਜ ਕਰਕੇ ਫਰਾਰ ਦੋਸ਼ੀ ਹੀਰਾ ਲਾਲ ਦੀ ਭਾਲ ‘ਚ ਵੱਖ-ਵੱਖ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
अकाली नेता सुखबीर सिंह बादल पर हमला, जख्मी हालत में अस्पताल मे भर्ती
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


