ਪੰਜਾਬ ਵਿਚ ਮੁੜ ਰੂਹ ਕੰਬਾਊ ਵਾਰਦਾਤ ਹੋਈ ਹੈ। ਇਹ ਮਾਮਲਾ ਸੰਗਰੂਰ ਦੇ ਧੂਰੀ ਤੋਂ ਸਾਹਮਣੇ ਆਇਆ ਹੈ। ਧੂਰੀ ਦੇ ਦੋਹਾਲਾ ਰੇਲਵੇ ਫਾਟਕ ਨੇੜੇ ਬੰਗਲਾਮੁਖੀ ਮੰਦਰ ਦੇ 2 ਪੁਜਾਰੀਆਂ ਵੱਲੋਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 33 ਸਾਲਾ ਸੁਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਵਾਸੀ ਧੂਰੀ ਵਜੋਂ ਹੋਈ। ਲਾਸ਼ ਨੂੰ ਮੰਦਿਰ ਵਿੱਚ ਬਣੇ ਹਵਨ ਕੁੰਡ ਹੇਠਾਂ ਦੱਬ ਦਿੱਤਾ ਗਿਆ। ਪੁਲਿਸ ਨੂੰ ਲਾਸ਼ ਮੰਦਿਰ ਵਿੱਚ ਬਣੇ ਹਵਨ ਕੁੰਡ ਦੇ ਹੇਠਾਂ ਤੋਂ ਬਰਾਮਦ ਹੋਈ ਹੈ। ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਇੰਚਾਰਜ ਸੌਰਭ ਸੱਭਰਵਾਲ ਨੇ ਦੱਸਿਆ ਕਿ ਸੁਦੀਪ ਕੁਮਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੀਤੇ ਦਿਨੀਂ ਥਾਣਾ ਸਿਟੀ ਧੂਰੀ ਨੂੰ ਦਿੱਤੀ ਦਰਖਾਸਤ ਅਨੁਸਾਰ ਸੁਦੀਪ ਕੁਮਾਰ ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆ ਸਿਖਾਉਂਦਾ ਸੀ ਅਤੇ 2 ਤਾਰੀਕ ਨੂੰ ਵਾਪਸ ਨਹੀਂ ਆਇਆ ਸੀ।
ਜਦੋਂ ਮੰਦਰ ‘ਚ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੰਡਿਤ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨਾਂ ਤੋਂ ਮੰਦਰ ‘ਚ ਨਹੀਂ ਆਏ ਸਨ ਪਰ ਜਦੋਂ ਪੁਲਿਸ ਨੇ ਮੰਦਿਰ ਦੇ ਪੰਡਿਤ ਪਰਮਾਨੰਦ ਤੋਂ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ ਉਸ ‘ਤੇ ਸ਼ੱਕ ਹੋਇਆ ਤਾਂ ਪੁਲਿਸ ਉਸ ਨੂੰ ਥਾਣੇ ਲੈ ਗਈ ਤਾਂ ਪਰਮਾਨੰਦ ਨੇ ਸੁਦੀਪ ਕੁਮਾਰ ਦੇ ਕਤਲ ਦੀ ਸਾਰੀ ਗੱਲ ਦੱਸੀ ਅਤੇ ਮੰਨਿਆ ਕਿ ਉਸ ਨੇ ਹੀ ਉਸ ਦਾ ਕਤਲ ਕਰ ਕੇ ਲਾਸ਼ ਨੂੰ ਹਵਨਕੁੰਡ ਹੇਠਾਂ ਦੱਬ ਦਿੱਤਾ ਸੀ।
ਪੁਲਿਸ ਨੇ ਹਵਨ ਕੁੰਡ ਹੇਠੋਂ ਦੱਬੀ ਹੋਈ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ‘ਚ ਰਖਵਾਇਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਬਗਲਾਮੁਖੀ ਮੰਦਰ ਦੇ ਪੁਜਾਰੀ ਪਰਮਾਨੰਦ ਅਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਪੰਜਾਬ ਵਿਚ ਵਾਰਦਾਤ, ਪੁਜਾਰੀਆਂ ਦਾ ਕਾਰਾ, ਮੁੰਡਾ ਮਾਰ ਮੁਕਾ ਕੇ ਹਵਨ ਕੁੰਡ ਹੇਠਾਂ ਦੱਬਿਆ, ਇੰਝ ਹੋਇਆ ਖੁਲਾਸਾ
ਪੰਜਾਬ ਵਿਚ ਮੁੜ ਰੂਹ ਕੰਬਾਊ ਵਾਰਦਾਤ ਹੋਈ ਹੈ। ਇਹ ਮਾਮਲਾ ਸੰਗਰੂਰ ਦੇ ਧੂਰੀ ਤੋਂ ਸਾਹਮਣੇ ਆਇਆ ਹੈ। ਧੂਰੀ ਦੇ ਦੋਹਾਲਾ ਰੇਲਵੇ ਫਾਟਕ ਨੇੜੇ ਬੰਗਲਾਮੁਖੀ ਮੰਦਰ…
