ਏਅਰ ਇੰਡੀਆ ਦੇ ਪਾਇਲਟ ਦਾ ਡੋਪ ਟੈਸਟ ਪੌਜ਼ੀਟਿਵ, ਉੱਥੇ Malaysia Airlines ਦਾ ਜਹਾਜ਼ ਲੇਜ਼ਰ ਲਾਈਟ ਕਾਰਨ ਹਾਦਸੇ ਦਾ ਸ਼ਿਕਾਰ ਹੁੰਦੇ ਬਚਿਆ

ਦਿੱਲੀ : ਪਿਛਲੇ ਦਿਨੀਂ ਹਵਾਬਾਜ਼ੀ ਖੇਤਰ ਨਾਲ ਜੁੜੀਆਂ ਦੋ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇੱਕ ਪਾਸੇ ਜਿੱਥੇ ਥਾਈਲੈਂਡ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ…

ਪਿਛਲੇ ਦਿਨੀਂ ਹਵਾਬਾਜ਼ੀ ਖੇਤਰ ਨਾਲ ਜੁੜੀਆਂ ਦੋ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇੱਕ ਪਾਸੇ ਜਿੱਥੇ ਥਾਈਲੈਂਡ ਤੋਂ ਦਿੱਲੀ ਆ ਰਹੀ ਏਅਰ ਇੰਡੀਆ

ਦਿੱਲੀ : ਪਿਛਲੇ ਦਿਨੀਂ ਹਵਾਬਾਜ਼ੀ ਖੇਤਰ ਨਾਲ ਜੁੜੀਆਂ ਦੋ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇੱਕ ਪਾਸੇ ਜਿੱਥੇ ਥਾਈਲੈਂਡ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਪਾਇਲਟ ਦਾ ਡੋਪ ਟੈਸਟ ਪੌਜ਼ੀਟਿਵ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ, ਉੱਥੇ ਹੀ ਦੂਜੇ ਪਾਸੇ ਕੋਲਕਾਤਾ ਹਵਾਈ ਅੱਡੇ ‘ਤੇ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ‘ਤੇ ਲੇਜ਼ਰ ਲਾਈਟ ਪੈਣ ਕਾਰਨ ਵੱਡਾ ਹਾਦਸਾ ਟਲ ਗਿਆ।

ਏਅਰ ਇੰਡੀਆ ਦੇ ਪਾਇਲਟ ਦਾ ਡੋਪ ਟੈਸਟ ਪੌਜ਼ੀਟਿਵ

ਪਿਛਲੇ ਹਫ਼ਤੇ ਅਸਮਾਨ ਵਿੱਚ ਤੇਜ਼ ਝਟਕਿਆਂ (ਟਰਬੂਲੈਂਸ) ਦਾ ਸਾਹਮਣਾ ਕਰਨ ਵਾਲੇ ਏਅਰ ਇੰਡੀਆ ਦੇ ਜਹਾਜ਼ ਦੇ ਮੁੱਖ ਪਾਇਲਟ ਦਾ ਡੋਪ ਟੈਸਟ ਪੌਜ਼ੀਟਿਵ ਪਾਇਆ ਗਿਆ ਹੈ।  ਦਿੱਲੀ ਉਤਰਨ ਤੋਂ ਬਾਅਦ ਹੋਈ ਮੈਡੀਕਲ ਜਾਂਚ ਵਿੱਚ ਪਾਇਲਟ ਸਾਈਕੋਐਕਟਿਵ ਪਦਾਰਥ (ਨਸ਼ੀਲੇ ਪਦਾਰਥ) ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਤੋਂ ਬਾਅਦ ਉਸਦਾ ਮੁੜ ਟੈਸਟ ਕਰਵਾਇਆ ਜਾ ਰਿਹਾ ਹੈ। ਫਿਲਹਾਲ ਜਾਂਚ ਪੂਰੀ ਹੋਣ ਤੱਕ ਦੋਵਾਂ ਪਾਇਲਟਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦੇਣੀ ਕਿ 4 ਅਗਸਤ ਨੂੰ ਫੁਕੇਤ ਤੋਂ ਦਿੱਲੀ ਆ ਰਹੀ ਇਸ ਉਡਾਣ ਦੌਰਾਨ ਜਹਾਜ਼ ਕਰੀਬ 300 ਫੁੱਟ ਹੇਠਾਂ ਡਿੱਗ ਗਿਆ ਸੀ, ਜਿਸ ਨਾਲ 17 ਲੋਕ ਜ਼ਖ਼ਮੀ ਹੋ ਗਏ ਸਨ।

ਮਲੇਸ਼ੀਆ ਏਅרਲਾਈਨਜ਼ ਦੀ ਉਡਾਣ ਤੇ ਲੇਜ਼ਰ ਲਾਈਟ ਦਾ ਹਮਲਾ

ਇੱਕ ਹੋਰ ਮਾਮਲੇ ਵਿੱਚ, ਐਤਵਾਰ ਨੂੰ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ (MH-184) ‘ਤੇ ਅਚਾਨਕ ਲੇਜ਼ਰ ਲਾਈਟ ਪੈਣ ਕਾਰਨ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ। ਲੇਜ਼ਰ ਦੀ ਤੇਜ਼ ਰੋਸ਼ਨੀ ਕਾਰਨ ਪਾਇਲਟ ਕਾਫ਼ੀ ਦੇਰ ਤੱਕ ਭਰਮ ਵਿੱਚ ਰਿਹਾ ਅਤੇ ਜਹਾਜ਼ ਆਸਮਾਨ ਵਿੱਚ ਹੀ ਚੱਕਰ ਕੱਟਦਾ ਰਿਹਾ। ਕੁਆਲਾਲੰਪੁਰ ਤੋਂ ਕੋਲਕਾਤਾ ਆ ਰਹੀ ਇਸ ਫਲਾਈਟ ਵਿੱਚ 159 ਯਾਤਰੀ ਸਵਾਰ ਸਨ। ਜਹਾਜ਼ ਮਾਮੂਲੀ ਦੇਰੀ ਨਾਲ ਰਾਤ 11:25 ਵਜੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਿਆ।

ਏਅਰਪੋਰਟ ਅਥਾਰਟੀ ਨੇ ਦਰਜ ਕਰਵਾਈ ਸ਼ਿਕਾਇਤ

ਘਟਨਾ ਤੋਂ ਬਾਅਦ ਏਅਰਪੋਰਟ ਡਾਇਰੈਕਟਰ ਵਿਕਰਮ ਸਿੰਘ ਨੇ ਪੁਲਿਸ ਨੂੰ ਇਸ ਮਾਮਲੇ ਦੀ ਅਧਿਕਾਰਤ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਵਾਈ ਅੱਡਿਆਂ ਦੇ ਆਲੇ-ਦੁਆਲੇ ਲੇਜ਼ਰ ਲਾਈਟਾਂ ਦੀ ਵਰਤੋਂ ਪੂਰੀ ਤਰ੍ਹਾਂ ਪ੍ਰਤੀਬੰਧਿਤ ਹੁੰਦੀ ਹੈ। ਅਮਰੀਕਾ ਵਰਗੇ ਦੇਸ਼ਾਂ ਵਿੱਚ ਇਸ ਅਪਰਾਧ ਲਈ ਹਜ਼ਾਰਾਂ ਡਾਲਰ ਦੇ ਜੁਰਮਾਨੇ ਦੀ ਵਿਵਸਥਾ ਹੈ, ਹਾਲਾਂਕਿ ਭਾਰਤੀ ਕਾਨੂੰਨਾਂ ਵਿੱਚ ਇਸ ਸਬੰਧੀ ਵੱਖਰੇ ਤੌਰ ‘ਤੇ ਸਖ਼ਤ ਸਜ਼ਾ ਦੀ ਵਿਵਸਥਾ ਦੀ ਮੰਗ ਲਗਾਤਾਰ ਉੱਠ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Leave a Reply

Your email address will not be published. Required fields are marked *