ਬਾਬਾ ਰਾਮਦੇਵ ਵਿਰੁੱਧ ਦਰਜ ਹੋਇਆ ਪਰਚਾ, ਰਾਏਪੁਰ ਪੁਲਿਸ ਛੇਤੀ ਭੇਜੇਗੀ ਨੋਟਿਸ

ਰਾਏਪੁਰ (ਇੰਟ.)- ਯੋਗ ਗੁਰੂ ਬਾਬਾ ਰਾਮਦੇਵ (Baba Ramdev) ਦੀਆਂ ਮੁਸ਼ਕਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੋਰੋਨਾ (Corona) ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ…

ਰਾਏਪੁਰ (ਇੰਟ.)- ਯੋਗ ਗੁਰੂ ਬਾਬਾ ਰਾਮਦੇਵ (Baba Ramdev) ਦੀਆਂ ਮੁਸ਼ਕਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੋਰੋਨਾ (Corona) ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ (Medicine) ‘ਤੇ ਸਵਾਲ ਚੁੱਕਣ ਨੂੰ ਲੈ ਕੇ ਬਾਬਾ ਰਾਮਦੇਵ ਖਿਲਾਫ ਰਾਏਪੁਰ ਦੇ ਸਿਵਿਲ ਲਾਈਨ ਪੁਲਿਸ ਸਟੇਸ਼ਨ (Police Station) ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਬਾਬਾ ਖਿਲਾਫ ਗੈਰ ਜ਼ਮਾਨਤੀ ਧਾਰਾਵਾਂ ਵਿਚ ਮਾਮਲਾ ਦਰਜ ਹੋਇਆ ਹੈ। ਰਾਏਪੁਰ ਪੁਲਿਸ ਛੇਤੀ ਹੀ ਉਨ੍ਹਾਂ ਨੂੰ ਨੋਟਿਸ (Notice) ਭੇਜ ਸਕਦੀ ਹੈ। ਸ਼ਿਕਾਇਤਕਰਤਾ ਡਾਕਟਰ ਰਾਕੇਸ਼ ਗੁਪਤਾ (Dr Rakesh Gupta) ਨੇ ਕਥਿਤ ਤੌਰ ‘ਤੇ ਬਾਬਾ ਵਿਰੁੱਧ ਗਲਤ ਪ੍ਰਚਾਰ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ।

Baba Ramdev vs IMA: Allopathy treated only 10 percent of serious patients,  90 percent were cured with Yoga-Ayurveda, claim Baba Ramdev | Baba Ramdev  का दावा- योग और आयुर्वेद से ठीक हुए

Read this- ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਚੱਲ ਰਹੀ ਮੀਟਿੰਗ ਹੋਈ ਖਤਮ

ਰਾਏਪੁਰ ਦੀ ਸਿਵਲ ਲਾਈਨ ਪੁਲਸ ਨੇ ਬਾਬਾ ਰਾਮਦੇਵ ਵਿਰੁੱਧ ਐੱਫ.ਆਈ.ਆਰ. ਦਰਜ ਕਰਦੇ ਹੋਏ ਧਾਰਾ 186, 188, 269,270,504,505(1) ਸਣੇ ਐਰਜੈਂਸੀ ਮੈਨੇਜਮੈਂਟ ਐਕਟ ਦੀ ਧਾਰਾ 51,52,54 ਤਹਿਤ ਅਪਰਾਧ ਦਰਜ ਕੀਤਾ ਹੈ। ਪੁਲਿਸ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸ਼ਿਕਾਇਤ ਦੀ ਜਾਂਚ ਪਿੱਛੋਂ ਰਾਮਕ੍ਰਿਸ਼ਨ ਯਾਦਵ ਉਰਫ ਬਾਬਾ ਰਾਮਦੇਵ ਵਿਰੁੱਧ ਇਹ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ‘ਚ ਗੁਪਤਾ ਨੇ ਦੋਸ਼ ਲਗਾਇਆ ਹੈ ਕਿ ਪਿਛਲੇ ਦਿਨੀਂ ਰਾਮਦੇਵ ਵਲੋਂ ਭਾਰਤ ਦੇਸ਼ ਦੇ ਪੂਰੇ ਮੈਡੀਕਲ ਭਾਈਚਾਰੇ, ਭਾਰਤੀ ਸ਼ਾਸਨ ਅਤੇ ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ ਸਮੇਤ ਵੱਖ-ਵੱਖ ਮੋਹਰੀ ਸੰਸਥਾਵਾਂ ਵਲੋਂ ਨਿਰਦੇਸ਼ਿਤ ਅਤੇ ਕਰੀਬ ਪਿਛਲੇ ਸਵਾ ਸਾਲ ਤੋਂ ਵੀ ਜ਼ਿਆਦਾ ਤੋਂ ਪ੍ਰਯੋਗ ਕੀਤੀ ਜਾ ਰਹੀ ਕੋਰੋਨਾ ਵਾਇਰਸ ਦੀਆਂ ਦਵਾਈਆਂ ਬਾਰੇ ਗਲਤ ਪ੍ਰਚਾਰ ਅਤੇ ਧਮਕੀ ਵਾਲੇ ਬਿਆਨ ਨਾਲ ਭਰਿਆ ਵੀਡੀਓ ਸੋਸ਼ਲ ਮੀਡੀਆ ‘ਚ ਪ੍ਰਚਾਰਿਤ ਕੀਤਾ ਜਾ ਰਿਹਾ ਹੈ।

Yoga guru Ramdev withdraws comments on allopathic medicine after furore |  Business Standard News

Read this- ਰਾਹੁਲ ਗਾਂਧੀ ਨੂੰ ਮਿਲਣ ਪੁੱਜੇ ਸੁਖਪਾਲ ਖਹਿਰਾ ਤੇ ਦੋ ਹੋਰ ਵਿਧਾਇਕ
ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ ‘ਚ ਦੋਸ਼ ਲਗਾਇਆ ਹੈ ਕਿ ਰਾਮਦੇਵ ਦੀ ਭੜਕਾਊ ਜਾਣਕਾਰੀ ਕਾਰਨ ਆਧੁਨਿਕ ਮੈਡੀਕਲ ਢੰਗ ਦੀ ਵਰਤੋਂ ਤੋਂ 90 ਫੀਸਦੀ ਤੋਂ ਵੱਧ ਠੀਕ ਹੋ ਰਹੇ ਮਰੀਜ਼ ਸ਼ੱਕ ਦੀ ਸਥਿਤੀ ‘ਚ ਆ ਜਾਣਗੇ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਜਾਵੇਗਾ। ਇਸ ਨਾਲ ਨਾ ਸਿਰਫ਼ ਪੂਰਾ ਮੈਡੀਕਲ ਪੈਰਾ-ਮੈਡੀਕਲ ਵਰਗ ਪਰੇਸ਼ਾਨ ਹੈ।

Leave a Reply

Your email address will not be published. Required fields are marked *