‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਐਕਟਰ ਹੋਇਆ ਲਾਪਤਾ, ਪਰਿਵਾਰ ਪੁੱਜਾ ਥਾਣੇ

ਮੁੰਬਈ- ਮਸ਼ਹੂਰ ਐਕਟਰ ਤੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਪੁਰਾਣੇ ‘ਸੋਢੀ’ ਗੁਰਚਰਨ ਸਿੰਘ ਲਾਪਤਾ ਹਨ। ਉਹ ਦਿੱਲੀ ਤੋਂ ਮੁੰਬਈ ਜਾਣ ਲਈ ਨਿਕਲੇ ਸਨ ਪਰ…

ਮੁੰਬਈ- ਮਸ਼ਹੂਰ ਐਕਟਰ ਤੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਪੁਰਾਣੇ ‘ਸੋਢੀ’ ਗੁਰਚਰਨ ਸਿੰਘ ਲਾਪਤਾ ਹਨ। ਉਹ ਦਿੱਲੀ ਤੋਂ ਮੁੰਬਈ ਜਾਣ ਲਈ ਨਿਕਲੇ ਸਨ ਪਰ ਮੁੰਬਈ ਨਹੀਂ ਪਹੁੰਚੇ। ਕੁਝ ਦਿਨ ਪਹਿਲਾਂ ਉਹ ਮੁੰਬਈ ਤੋਂ ਦਿੱਲੀ ਆਪਣੇ ਪਿਤਾ ਦਾ ਜਨਮ ਦਿਨ ਮਨਾਉਣ ਆਏ ਸਨ। ਇਸ ਤੋਂ ਬਾਅਦ ਉਹ 22 ਅਪ੍ਰੈਲ ਨੂੰ ਵਾਪਸ ਮੁੰਬਈ ਜਾਣ ਲਈ ਰਵਾਨਾ ਹੋਏ ਪਰ ਨਾ ਤਾਂ ਉਹ ਮੁੰਬਈ ਪਹੁੰਚੇ ਅਤੇ ਨਾ ਹੀ ਆਪਣੇ ਘਰ ਪਰਤੇ। ਅਜਿਹੇ ’ਚ ਉਹ ਕਿੱਥੇ ਹਨ, ਇਸ ਸਬੰਧੀ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ।
ਗੁਰਚਰਨ ਦੇ ਕਰੀਬੀ ਦੋਸਤ ਐੱਮਐੱਸ ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਮਾਪੇ ਚਿੰਤਤ ਹਨ ਤੇ ਦਿੱਲੀ ਵਿਚ ਰਿਪੋਰਟ ਦਰਜ ਕਰਵਾਈ ਗਈ ਹੈ। ਗੁਰਚਰਨ ਸਿੰਘ ਦੀ ਸਿਹਤ ਵੀ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ। ਉਨ੍ਹਾਂ ਕਿਹਾ ਕਿ ਦਿੱਲੀ ਛੱਡਣ ਤੋਂ ਪਹਿਲਾਂ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਸੀ ਤੇ ਕੁਝ ਟੈਸਟ ਵੀ ਕੀਤੇ ਗਏ ਸਨ। 24 ਅਪ੍ਰੈਲ ਤੋਂ ਉਨ੍ਹਾਂ ਦਾ ਫ਼ੋਨ ਵੀ ਬੰਦ ਆ ਰਿਹਾ ਹੈ।
ਜੇਡੀ ਮਜੀਠੀਆ ਨੇ ਦੱਸਿਆ ਕਿ ਜਦੋਂ ਉਨ੍ਹਾਂ ਤੇ ਭਗਤੀ ਨੇ ਇਸ ਬਾਰੇ ਏਅਰਪੋਰਟ ਅਥਾਰਟੀ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰਚਰਨ ਸਿੰਘ ਫਲਾਈਟ ਵਿੱਚ ਸਵਾਰ ਨਹੀਂ ਹੋਏ ਸਨ ਪਰ ਜੇਡੀ ਮਜੀਠੀਆ ਅਨੁਸਾਰ, ਫਲਾਈਟ ਵਿੱਚ ਸਵਾਰ ਹੋਣ ਤੋਂ ਪਹਿਲਾਂ, ਗੁਰੂਚਰਨ ਸਿੰਘ ਨੇ ਭਗਤੀ ਸੋਨੀ ਨੂੰ ਸੁਨੇਹਾ ਦਿੱਤਾ ਸੀ ਕਿ ਉਹ ਬੋਰਡਿੰਗ ਪ੍ਰਕਿਰਿਆ ਸ਼ੁਰੂ ਕਰਨ ਵਾਲੇ ਹਨ।

 

Leave a Reply

Your email address will not be published. Required fields are marked *