Manipur ਵਿਚ ਫਿਰ ਵੱਡੀ ਘਟਨਾ, ਕੁੱਕੀ ਅੱਤ.ਵਾਦੀਆਂ ਨੇ ਕਰ’ਤੀ ਵਾਰ.ਦਾਤ

ਮਨੀਪੁਰ-ਬੀਤੇ ਦਿਨ ਸ਼ੁੱਕਰਵਾਰ ਨੂੰ ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਸੇਨਾ ਇਲਾਕੇ ‘ਚ ਅੱਤ.ਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਉਤੇ ਹਮਲਾ ਕਰ ਦਿੱਤਾ।…

ਮਨੀਪੁਰ-ਬੀਤੇ ਦਿਨ ਸ਼ੁੱਕਰਵਾਰ ਨੂੰ ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਸੇਨਾ ਇਲਾਕੇ ‘ਚ ਅੱਤ.ਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਉਤੇ ਹਮਲਾ ਕਰ ਦਿੱਤਾ। ਇਸ ‘ਚ ਦੋ ਜਵਾਨ ਸ਼ਹੀਦ ਹੋ ਗਏ। ਦੋਵੇਂ ਜਵਾਨ ਸੀਆਰਪੀਐਫ ਦੀ 128ਵੀਂ ਬਟਾਲੀਅਨ ਨਾਲ ਸਬੰਧਤ ਸਨ। ਕੁਕੀ ਭਾਈਚਾਰੇ ਦੇ ਅੱਤ.ਵਾਦੀਆਂ ਨੇ ਰਾਤ ਕਰੀਬ 12 ਵਜੇ ਤੋਂ ਲੈ ਕੇ 2:15 ਵਜੇ ਤੱਕ ਸੀਆਰਪੀਐਫ ਜਵਾਨਾਂ ’ਤੇ ਹਮਲਾ ਕੀਤਾ। ਫਿਲਹਾਲ ਘਟਨਾ ਸਬੰਧੀ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਹਮਲਾ ਅੱਧੀ ਰਾਤ ਨੂੰ ਸ਼ੁਰੂ ਹੋਇਆ ਅਤੇ ਇਲਾਕੇ ‘ਚ 2:15 ਵਜੇ ਤੱਕ ਜਾਰੀ ਰਿਹਾ।
ਪੁਲਿਸ ਨੇ ਦੱਸਿਆ ਕਿ ਦੋਵੇਂ ਸ਼ਹੀਦ ਜਵਾਨ ਮਣੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਸੇਨਾ ਖੇਤਰ ਵਿੱਚ ਤਾਇਨਾਤ ਸਨ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੈਨਿਕਾਂ ‘ਤੇ ਇਸ ਤਰ੍ਹਾਂ ਨਾਲ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਫੌਜੀਆਂ ‘ਤੇ ਕੁਕੀ ਅੱਤਵਾਦੀਆਂ ਵੱਲੋਂ ਹਮਲੇ ਕੀਤੇ ਜਾ ਚੁੱਕੇ ਹਨ। ਮਨੀਪੁਰ ਤੋਂ ਲਗਾਤਾਰ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ।
ਬਿਸ਼ਨੂਪੁਰ ਜ਼ਿਲ੍ਹਾ ਅੰਦਰੂਨੀ ਮਨੀਪੁਰ ਲੋਕ ਸਭਾ ਹਲਕੇ ਵਿਚ ਪੈਂਦਾ ਹੈ। ਇੱਥੇ 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਹਿੰਸਾ ਹੋਈ ਸੀ। ਇਸ ‘ਚ 3 ਲੋਕ ਜ਼ਖਮੀ ਹੋ ਗਏ। ਦੋ ਦਿਨ ਬਾਅਦ, 22 ਅਪ੍ਰੈਲ ਨੂੰ, ਰਾਜ ਦੇ ਲੁਵਾਂਗਸਨੋਲ ਸੇਕਮਾਈ ਵਿਚ ਕੁਕੀ ਅਤੇ ਮੇਈਤੀ ਧੜਿਆਂ ਵਿਚਕਾਰ ਗੋ.ਲੀਬਾਰੀ ਹੋਈ।

Leave a Reply

Your email address will not be published. Required fields are marked *