Jalandhar ਵਿਚ BJP ਨੂੰ ਝਟਕਾ : SC ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ

ਜਲੰਧਰ : ਇਸ ਵਾਰ ਲੋਕ ਸਭਾ ਚੋਣਾਂ ਸਿਆਸਤ ਦੇ ਕਈ ਰੰਗ ਵਿਖਾ ਰਹੀਆਂ ਹਨ। ਜਲੰਧਰ ਵਿਚ ਸਿਆਸਤ ਪਲ ਪਲ ਬਦਲ ਰਹੀ ਹੈ। ਕਦੇ ਕਿਸੇ ਪਾਰਟੀ…

ਜਲੰਧਰ : ਇਸ ਵਾਰ ਲੋਕ ਸਭਾ ਚੋਣਾਂ ਸਿਆਸਤ ਦੇ ਕਈ ਰੰਗ ਵਿਖਾ ਰਹੀਆਂ ਹਨ। ਜਲੰਧਰ ਵਿਚ ਸਿਆਸਤ ਪਲ ਪਲ ਬਦਲ ਰਹੀ ਹੈ। ਕਦੇ ਕਿਸੇ ਪਾਰਟੀ ਦਾ ਪਲੜਾ ਭਾਰੀ ਜਾਪਦਾ ਹੈ ਤੇ ਕਦੇ ਕਿਸੇ। ਕਈ ਦਹਾਕਿਆਂ ਤੋਂ ਇਕੋ ਪਾਰਟੀ ਵਿਚ ਰਹਿਣ ਵਾਲੇ ਕਈ ਆਗੂ ਪਾਰਟੀ ਛੱਡ ਕੇ ਵਿਰੋਧੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਇਸ ਵਿਚਾਲੇ ਵਿਜੇ ਸਾਂਪਲਾ ਦੇ ਰਿਸ਼ਤੇਦਾਰ ਅਤੇ ਭਾਜਪਾ ਦੇ ਨੌਜਵਾਨ ਆਗੂ ਰੌਬਿਨ ਸਾਂਪਲਾ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
ਜਾਣਕਾਰੀ ਅਨੁਸਾਰ ਰੋਬਿਨ ਸਾਂਪਲਾ ਪਿਛਲੇ ਇਕ ਦਹਾਕੇ ਤੋਂ ਭਾਜਪਾ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਜਲੰਧਰ ਵਿਚ ਆਪਣੀ ਪਕੜ ਕਾਫੀ ਮਜ਼ਬੂਤ ਬਣਾਈ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਰੌਬਿਨ ਸਾਂਪਲਾ ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ। ਰੌਬਿਨ ਸਾਂਪਲਾ ਭਾਜਪਾ SC ਮੋਰਚਾ ਦੇ ਮੀਤ ਪ੍ਰਧਾਨ ਸਨ।  ਰੌਬਿਨ ਸਾਂਪਲਾ ਦੀ ਜੁਆਇਨਿੰਗ ਸਮੇਂ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਵੀ ਮੌਜੂਦ ਸਨ।

Leave a Reply

Your email address will not be published. Required fields are marked *