ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਪੰਜਾਬ ਵਿਚ ਇਕ ਵਾਰ ਫਿਰ ਮੌਸਮ ਨੇ ਮਿਜਾਜ਼ ਬਦਲਿਆ ਹੈ। ਕਈ ਇਲਾਕਿਆਂ ‘ਚ ਅੱਜ ਸੰਘਣੇ ਬੱਦਲ ਛਾ ਗਏ ਹਨ। ਬੀਤੇ ਦਿਨੀਂ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਦੁਪਹਿਰ ਵੇਲੇ ਘਰੋਂ ਨਿਕਲਣਾ ਔਖਾ ਹੋ ਗਿਆ ਸੀ। ਤੇਜ਼ ਧੁੱਪ ਅਤੇ ਗਰਮੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਸੀ ਪਰ ਮੀਂਹ ਪੈਣ ਕਾਰਨ ਮੌਸਮ ਖ਼ੁਸ਼ਨੁਮਾ ਹੋ ਗਿਆ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਵਲੋਂ ਪਹਿਲਾਂ ਹੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ। ਮੌਸਮ ਵਿਭਾਗ ਮੁਤਾਬਕ 23 ਅਪ੍ਰੈਲ ਮਤਲਬ ਕਿ ਅੱਜ 30-40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਸਣੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ।
ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਤਰਨਤਾਰਨ ਅਤੇ ਅੰਮ੍ਰਿਤਸਰ ‘ਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ‘ਚ ਤੇਜ਼ ਹਵਾਵਾਂ ਅਤੇ ਗਰਜ ਦੇ ਨਾਲ ਮੀਂਹ ਪੈ ਸਕਦਾ ਹੈ।
ਇਸ ਦੇ ਨਾਲ ਹੀ ਅਗਲੇ 3 ਦਿਨਾਂ ਤਕ ਵੀ ਸੂਬੇ ਦੇ ਕਈ ਇਲਾਕਿਆਂ ‘ਚ ਬੱਦਲ ਛਾਏ ਰਹਿਣਗੇ ਅਤੇ ਕੁੱਝ ਜ਼ਿਲ੍ਹਿਆਂ ‘ਚ ਮੀਂਹ ਪੈ ਸਕਦਾ ਹੈ। ਇਸ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੇਗੀ, ਉੱਥੇ ਹੀ ਬਾਅਦ ‘ਚ ਔਸਤਨ ਤਾਪਮਾਨ ‘ਚ ਵਾਧਾ ਦੇਖਣ ਨੂੰ ਮਿਲੇਗਾ।
April Weather Update : ਪੰਜਾਬ ਵਿਚ ਮੁੜ ਬਦਲਿਆ ਮੌਸਮ, ਇਨ੍ਹਾਂ ਇਲਾਕਿਆਂ ਵਿਚ ਤੂਫਾਨ ਤੇ ਮੀਂਹ ਦਾ ਅਲਰਟ
ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਪੰਜਾਬ ਵਿਚ ਇਕ ਵਾਰ ਫਿਰ ਮੌਸਮ ਨੇ ਮਿਜਾਜ਼ ਬਦਲਿਆ ਹੈ। ਕਈ ਇਲਾਕਿਆਂ ‘ਚ ਅੱਜ ਸੰਘਣੇ ਬੱਦਲ ਛਾ ਗਏ ਹਨ। ਬੀਤੇ…
