CJP Protest : ਦਿੱਲੀ ਪੁਲਿਸ ਦੀ ਤੁਲਨਾ ਅਮਰੀਕਾ ਦੇ ICE ਏਜੰਟਾਂ ਨਾਲ ਕਰਦਿਆਂ ਭੜਕੇ ਨਸੀਰੂਦੀਨ ਸ਼ਾਹ, ਵਿਦਿਆਰਥੀਆਂ ਨੂੰ ਦਿੱਤੀ ਹਿੰਮਤ

ਮੁੰਬਈ : ਦੇਸ਼ ਵਿੱਚ NEET ਪੇਪਰ ਲੀਕ ਮੁੱਦੇ ‘ਤੇ ਚੱਲ ਰਹੇ ਵਿਦਿਆਰਥੀ ਅੰਦੋਲਨ ਦਰਮਿਆਨ ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਦਾ ਇੱਕ ਬੇਹੱਦ ਤਿੱਖਾ ਬਿਆਨ ਸਾਹਮਣੇ ਆਇਆ…

ਦੇਸ਼ ਵਿੱਚ NEET ਪੇਪਰ ਲੀਕ ਮੁੱਦੇ 'ਤੇ ਚੱਲ ਰਹੇ ਵਿਦਿਆਰਥੀ ਅੰਦੋਲਨ ਦਰਮਿਆਨ ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਦਾ ਇੱਕ ਬੇਹੱਦ ਤਿੱਖਾ ਬਿਆਨ ਸਾਹਮਣੇ ਆਇਆ ਹੈ।

ਮੁੰਬਈ : ਦੇਸ਼ ਵਿੱਚ NEET ਪੇਪਰ ਲੀਕ ਮੁੱਦੇ ‘ਤੇ ਚੱਲ ਰਹੇ ਵਿਦਿਆਰਥੀ ਅੰਦੋਲਨ ਦਰਮਿਆਨ ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਦਾ ਇੱਕ ਬੇਹੱਦ ਤਿੱਖਾ ਬਿਆਨ ਸਾਹਮਣੇ ਆਇਆ ਹੈ। ਦਿੱਲੀ ਵਿੱਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ‘ਤੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਉਨ੍ਹਾਂ ਨੇ ਪੁਲਿਸ ਕਰਮਚਾਰੀਆਂ ਦੀ ਤੁਲਨਾ ਅਮਰੀਕਾ ਦੇ ਬਦਨਾਮ ICE ਏਜੰਟਾਂ ਨਾਲ ਕੀਤੀ ਹੈ। ਆਪਣੇ ਇੱਕ ਵੀਡੀਓ ਸੰਦੇਸ਼ ਵਿੱਚ ਅਦਾਕਾਰ ਨੇ ਜਿੱਥੇ ਇਸ ਘਟਨਾ ‘ਤੇ ਡੂੰਘਾ ਦੁੱਖ ਅਤੇ ਗੁੱਸਾ ਜ਼ਾਹਰ ਕੀਤਾ, ਉੱਥੇ ਹੀ ਯੂਥ ਨੂੰ ਬਿਨਾਂ ਡਰੇ ਆਪਣੀ ਲੜਾਈ ਜਾਰੀ ਰੱਖਣ ਦੀ ਅਪੀਲ ਵੀ ਕੀਤੀ।

ਨਸੀਰੂਦੀਨ ਸ਼ਾਹ ਦਾ ਤਿੱਖਾ ਹਮਲਾ

CJP ਦੇ ‘ਚਲੋ ਸੰਸਦ’ ਮਾਰਚ ਦੌਰਾਨ ਹੋਈ ਝੜਪ ਤੋਂ ਬਾਅਦ ਜਾਰੀ ਵੀਡੀਓ ਵਿੱਚ ਉਰਦੂ ‘ਚ ਬੋਲਦਿਆਂ ਨਸੀਰੂਦੀਨ ਸ਼ਾਹ ਨੇ ਕਿਹਾ, “ਜੇਕਰ ਕੋਈ ਅਨਪੜ੍ਹ ਅਤੇ ਨਾਕਾਬਿਲ ਵਿਅਕਤੀ ਦੇਸ਼ ਦੀ ਅਗਵਾਈ ਕਰੇਗਾ, ਤਾਂ ਉਹ ਇਹੀ ਚਾਹੇਗਾ ਕਿ ਪੂਰਾ ਦੇਸ਼ ਵੀ ਉਸੇ ਵਾਂਗ ਨਾਸਮਝ ਅਤੇ ਬੇਰਹਿਮ ਬਣ ਜਾਵੇ।”

ਪੁਲਿਸ ਦੀ ਕਾਰਵਾਈ ‘ਤੇ ਗੁੱਸਾ ਪ੍ਰਗਟਾਉਂਦਿਆਂ ਉਨ੍ਹਾਂ ਅੱਗੇ ਕਿਹਾ, “ਸਾਡੇ ਬੱਚਿਆਂ ਨਾਲ ਜਿਸ ਤਰ੍ਹਾਂ ਦਾ ਜ਼ੁਲਮ ਕੀਤਾ ਜਾ ਰਿਹਾ ਹੈ, ਉਸ ਨੂੰ ਦੇਖ ਕੇ ਮੇਰਾ ਦਿਲ ਖੌਲ ਰਿਹਾ ਹੈ। ਮੂੰਹ ‘ਤੇ ਮਾਸਕ ਲਗਾ ਕੇ ਅਤੇ ਹੱਥਾਂ ‘ਚ ਡੰਡੇ ਚੁੱਕ ਕੇ ਹਮਲਾ ਕਰਨ ਵਾਲੇ ਇਹ ਲੋਕ ਮੈਨੂੰ ਅਮਰੀਕਾ ਦੇ ICE ਏਜੰਟਾਂ ਦੀ ਯਾਦ ਦਿਵਾਉਂਦੇ ਹਨ। ਇਨ੍ਹਾਂ ਨੂੰ ਕਦੇ ਆਪਣੇ ਬੱਚਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ।”

ਵਿਦਿਆਰਥੀਆਂ ਨੂੰ ਦਿੱਤਾ ਭਰੋਸਾ

ਵੀਡੀਓ ਦੇ ਆਖਰ ਵਿੱਚ ਅਦਾਕਾਰ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ। ਉਨ੍ਹਾਂ ਕਿਹਾ, “ਮੈਂ ਇਨ੍ਹਾਂ ਸਾਰੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਹਿੰਮਤ ਨਾ ਹਾਰਨ। ਦੇਸ਼ ਦੇ ਬਹੁਤ ਸਾਰੇ ਲੋਕਾਂ ਦੀਆਂ ਹਮਦਰਦੀਆਂ ਤੁਹਾਡੇ ਨਾਲ ਹਨ। ਮੈਨੂੰ ਸਾਡੇ ਦੇਸ਼ ਦੀ ਨਵੀਂ ਪੀੜ੍ਹੀ ‘ਤੇ ਹਮੇਸ਼ਾ ਭਰੋਸਾ ਰਿਹਾ ਹੈ ਅਤੇ ਹੁਣ ਇਹ ਉਮੀਦ ਹੋਰ ਮਜ਼ਬੂਤ ਹੋ ਗਈ ਹੈ। ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ।”

ਲਾਠੀਚਾਰਜ ਦੇ ਇਲਜ਼ਾਮ ਅਤੇ ਵਿਰੋਧੀ ਧਿਰ ਦਾ ਪ੍ਰਦਰਸ਼ਨ

ਦੂਜੇ ਪਾਸੇ, ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਹਿੰਸਕ ਰੂਪ ਧਾਰਨ ਕਰ ਲਿਆ ਸੀ, ਜਿਸ ਕਾਰਨ ਕਾਰਵਾਈ ਕਰਨੀ ਪਈ। ਇਸ ਦੇ ਉਲਟ, ਵਿਦਿਆਰਥੀਆਂ ਦਾ ਦੋਸ਼ ਹੈ ਕਿ ਪੁਲਿਸ ਅਤੇ ਸਿਵਲ ਕੱਪੜਿਆਂ ਵਿੱਚ ਆਏ ਕੁਝ ਲੋਕਾਂ ਨੇ ਉਨ੍ਹਾਂ ‘ਤੇ ਬਿਨਾਂ ਵਜ੍ਹਾ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ ਕਈ ਨੌਜਵਾਨ ਜ਼ਖਮੀ ਹੋ ਗਏ।

ਦੱਸਣਯੋਗ ਹੈ ਕਿ NEET ਪੇਪਰ ਲੀਕ ਵਿਰੋਧ ‘ਚ CJP ਦੀ ਅਗਵਾਈ ਹੇਠ ਇਹ ਅੰਦੋਲਨ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਹੈ, ਜਿਸ ਵਿੱਚ ਸਮਾਜਿਕ ਕਰਮਚਾਰੀ ਸੋਨਮ ਵਾਂਗਚੁਕ ਵੀ ਭੁੱਖ ਹੜਤਾਲ ‘ਤੇ ਬੈਠੇ ਸਨ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਧਰਨਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ICC ODI Rankings: ਲਾਰਡਜ਼ ‘ਚ ਤੂਫ਼ਾਨੀ ਸੈਂਕੜਾ ਲਗਾਉਣ ਦਾ ਰੋਹਿਤ ਸ਼ਰਮਾ ਨੂੰ ਮਿਲਿਆ ਇਨਾਮ , ਰੈਂਕਿੰਗ ‘ਚ ਛਾਲ ਮਾਰ ਕੇ ਪਹੁੰਚੇ ਚੌਥੇ ਨੰਬਰ ‘ਤੇ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *