ਵ੍ਰਿੰਦਾਵਨ ਪਹੁੰਚ ਕੇ ਵਿਰਾਟ-ਅਨੁਸ਼ਕਾ ਨੇ ਪ੍ਰੇਮਾਨੰਦ ਜੀ ਮਹਾਰਾਜ ਦਾ ਲਿਆ ਆਸ਼ੀਰਵਾਦ, ਸਥਾਨਕ ਲੋਕਾਂ ਦਾ ਕੀਤਾ ਅਭਿਵਾਦਨ

ਵ੍ਰਿੰਦਾਵਨ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਅਕਸਰ ਅਧਿਆਤਮਿਕ ਯਾਤਰਾ ਕਰਕੇ ਚਰਚਾ ‘ਚ ਰਹਿੰਦੇ ਹਨ। ਅਨੁਸ਼ਕਾ…

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਅਕਸਰ ਅਧਿਆਤਮਿਕ ਯਾਤਰਾ ਕਰਕੇ ਚਰਚਾ 'ਚ ਰਹਿੰਦੇ ਹਨ।

ਵ੍ਰਿੰਦਾਵਨ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਅਕਸਰ ਅਧਿਆਤਮਿਕ ਯਾਤਰਾ ਕਰਕੇ ਚਰਚਾ ‘ਚ ਰਹਿੰਦੇ ਹਨ। ਅਨੁਸ਼ਕਾ ਅਤੇ ਵਿਰਾਟ ਇੱਕ ਵਾਰ ਫਿਰ ਆਪਣੀ ਅਧਿਆਤਮਿਕ ਯਾਤਰਾ ਨੂੰ ਲੈ ਕੇ ਚਰਚਾ ਵਿੱਚ ਹਨ। ਅਨੁਸ਼ਕਾ ਅਤੇ ਵਿਰਾਟਲ ਦੋਵੇਂ 22 ਜੁਲਾਈ ਨੂੰ ਪ੍ਰਸਿੱਧ ਸੰਤ ਪ੍ਰੇਮਾਨੰਦ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਵ੍ਰਿੰਦਾਵਨ ਪਹੁੰਚੇ। 29 ਜੁਲਾਈ ਨੂੰ ਆਉਣ ਵਾਲੀ ਗੁਰੂ ਪੂਰਨਿਮਾ ਤੋਂ ਠੀਕ ਪਹਿਲਾਂ ਦੋਵਾਂ ਨੇ ਮਹਾਰਾਜ ਜੀ ਦੇ ਆਸ਼ਰਮ ਵਿੱਚ ਜਾ ਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ IPL 2026 ‘ਚ RCB ਦੀ ਖਿਤਾਬੀ ਜਿੱਤ ਤੋਂ ਬਾਅਦ ਵੀ ਵਿਰਾਟ ਪ੍ਰੇਮਾਨੰਦ ਮਹਾਰਾਜ ਦੇ ਸ਼ਰਨ ਵਿੱਚ ਪਹੁੰਚੇ ਸਨ।

ਸਾਦਗੀ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਵ੍ਰਿੰਦਾਵਨ ਦੇ ‘ਸ਼੍ਰੀ ਹਿਤ ਰਾਧਾ ਕੇਲੀ ਕੁੰਜ ਆਸ਼ਰਮ’ ਤੋਂ ਵਿਰਾਟ ਅਤੇ ਅਨੁਸ਼ਕਾ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕੜੀ ਸੁਰੱਖਿਆ ਦੇ ਵਿਚਕਾਰ ਦੋਵੇਂ ਪਹਿਚਾਣ ਲੁਕਾਉਣ ਲਈ ਮਾਸਕ ਪਾ ਕੇ ਆਸ਼ਰਮ ਪਹੁੰਚੇ ਸਨ। ਆਸ਼ਰਮ ਪਰਿਸਰ ਦੇ ਅੰਦਰ ਦੋਵੇਂ ਬਹੁਤ ਹੀ ਸਾਧਾਰਨ ਅੰਦਾਜ਼ ਵਿੱਚ ਨੰਗੇ ਪੈਰ ਘੁੰਮਦੇ ਦਿਖਾਈ ਦਿੱਤੇ। ਇਸ ਦੌਰਾਨ ਅਨੁਸ਼ਕਾ ਨੇ ਸਫੇਦ ਰੰਗ ਦਾ ਸਾਧਾਰਨ ਸੂਟ ਪਾਇਆ ਹੋਇਆ ਸੀ, ਜਦੋਂ ਕਿ ਵਿਰਾਟ ਵੀ ਕੈਜ਼ੂਅਲ ਟੀ-ਸ਼ਰਟ ਅਤੇ ਪੈਂਟ ‘ਚ ਬੇਹੱਦ ਸਾਦੇ ਲੱਗ ਰਹੇ ਸਨ।

‘ਰਾਧੇ-ਰਾਧੇ’ ਨਾਲ ਕੀਤਾ ਸਥਾਨਕ ਲੋਕਾਂ ਦਾ ਅਭਿਵਾਦਨ

ਜਦ ਵ੍ਰਿੰਦਾਵਨ ਦੇ ਲੋਕਾਂ ਨੂੰ ਵਿਰਾਟ ਅਤੇ ਅਨੁਸ਼ਕਾ ਦੀ ਮੌਜੂਦਗੀ ਦਾ ਪਤਾ ਲੱਗਾ ਤਾਂ ਉੱਥੇ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ। ਆਪਣੀ ਗੱਡੀ ਵੱਲ ਵਧਦੇ ਹੋਏ ਦੋਵਾਂ ਨੇ ਬਹੁਤ ਹੀ ਨਿਮਰਤਾ ਨਾਲ ਉੱਥੇ ਮੌਜੂਦ ਲੋਕਾਂ ਨੂੰ ‘ਰਾਧੇ-ਰਾਧੇ’ ਕਹਿ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਦੇ ਇਸ ਪਿਆਰੇ ਅਤੇ ਧਾਰਮਿਕ ਵਿਵਹਾਰ ਨੇ ਸਥਾਨਕ ਲੋਕਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਸਭ ਦਾ ਦਿਲ ਜਿੱਤ ਲਿਆ।

ਅਧਿਆਤਮ ਨਾਲ ਜੁੜਿਆ ਹੈ ਵਿਰਾਟ-ਅਨੁਸ਼ਕਾ ਦਾ ਗਹਿਰਾ ਨਾਤਾ

ਪਿਛਲੇ ਕੁੱਲ੍ਹ ਸਾਲਾਂ ਤੋਂ ਵਿਰਾਟ ਅਤੇ ਅਨੁਸ਼ਕਾ ਲਗਾਤਾਰ ਵ੍ਰਿੰਦਾਵਨ ਆ ਰਹੇ ਹਨ ਅਤੇ ਪ੍ਰੇਮਾਨੰਦ ਮਹਾਰਾਜ ਦੇ ਸਤਿਸੰਗਾਂ ਵਿੱਚ ਹਿੱਸਾ ਲੈਂਦੇ ਰਹੇ ਹਨ। ਦੋਵੇਂ ਕਈ ਵਾਰ ਖੁੱਲ੍ਹ ਕੇ ਇਹ ਗੱਲ ਕਹਿ ਚੁੱਕੇ ਹਨ ਕਿ ਖੇਡ ਅਤੇ ਗਲੈਮਰ ਦੀ ਭੱਜ-ਦੌੜ ਭਰੀ ਜ਼ਿੰਦਗੀ ਦੇ ਵਿਚਕਾਰ ਧਿਆਨ, ਅਧਿਆਤਮ ਅਤੇ ਸ਼ਾਂਤ ਵਾਤਾਵਰਣ ਉਨ੍ਹਾਂ ਨੂੰ ਮਾਨਸਿਕ ਸੰਤੁਲਨ ਅਤੇ ਸ਼ਾਂਤੀ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਚੰਡੀਗੜ੍ਹ ’ਚ ਕਾਂਗਰਸ ਭਵਨ ਬਾਹਰ ਪ੍ਰਦਰਸ਼ਨ, ਬੀਜੇਪੀ ਵਰਕਰਾਂ ਨੇ ਕੀਤਾ ਜ਼ਬਰਦਸਤ ਹੰਗਾਮਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *