ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਪੰਕਜ ਤ੍ਰਿਪਾਠੀ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਆ ਪਿਆ ਹੈ। ਪੰਕਜ ਤ੍ਰਿਪਾਠੀ ਦੀ ਭੈਣ ਅਤੇ ਜੀਜਾ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ‘ਚ ਪੰਕਜ ਤ੍ਰਿਪਾਠੀ ਦੇ ਜੀਜੇ ਦੀ ਮੌ.ਤ ਹੋ ਗਈ। ਜਦਕਿ ਉਨ੍ਹਾਂ ਦੀ ਭੈਣ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ, ਜਿਸ ਦਾ ਇਲਾਜ ਚੱਲ ਰਿਹਾ ਹੈ। ਇਹ ਦਰਦਨਾਕ ਹਾਦਸਾ ਧਨਬਾਦ ਦੇ ਜੀਟੀ ਰੋਡ ‘ਤੇ ਸਥਿਤ ਨਿਰਸਾ ਵਿਖੇ ਵਾਪਰਿਆ। ਪੰਕਜ ਤ੍ਰਿਪਾਠੀ ਦੀ ਭੈਣ ਨੂੰ ਧਨਬਾਦ ਦੇ SNMMC ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉੱਥੇ ਹੀ ਹਸਪਤਾਲ ਪਹੁੰਚੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪੰਕਜ ਤ੍ਰਿਪਾਠੀ ਦੀ ਭੈਣ ਅਤੇ ਜੀਜਾ ਸਵਿਫਟ ਕਾਰ ‘ਚ ਗੋਪਾਲਗੰਜ ਤੋਂ ਕੋਲਕਾਤਾ ਜਾ ਰਹੇ ਸਨ। ਕਾਰ ਨਿਰਸਾ ਦੇ ਕੋਲ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਅਦਾਕਾਰ ਦੇ ਜੀਜਾ ਦੀ ਮੌ.ਤ ਹੋ ਗਈ ਅਤੇ ਭੈਣ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਪੰਕਜ ਤ੍ਰਿਪਾਠੀ ਦਾ ਜੀਜਾ ਮੁੰਨਾ ਤਿਵਾਰੀ ਖੁਦ ਕਾਰ ਚਲਾ ਰਿਹਾ ਸੀ ਅਤੇ ਉਸ ਦੀ ਪਤਨੀ ਸਰਿਤਾ ਵੀ ਉਸ ਦੇ ਨਾਲ ਬੈਠੀ ਸੀ। ਹਾਲਾਂਕਿ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਰਿਸ਼ਤੇਦਾਰ ਕੁਝ ਨਹੀਂ ਦੱਸ ਰਹੇ ਹਨ। ਮ੍ਰਿਤਕ ਦੇ ਰਿਸ਼ਤੇਦਾਰ ਸੁਜੀਤ ਤਿਵਾੜੀ ਨੇ ਦੱਸਿਆ, ‘ਜਦੋਂ ਸਾਨੂੰ ਸੜਕ ਹਾਦਸੇ ਦਾ ਪਤਾ ਲੱਗਾ ਤਾਂ ਅਸੀਂ ਤੁਰੰਤ ਹਸਪਤਾਲ ਪਹੁੰਚੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸਮਝ ਨਹੀਂ ਪਾ ਰਹੇ ਹਨ ਕਿ ਹਾਦਸਾ ਕਿਵੇਂ ਵਾਪਰਿਆ। ਦੱਸ ਦੇਈਏ ਕਿ ਪੰਕਜ ਤ੍ਰਿਪਾਠੀ ਵੀ ਜਲਦ ਹੀ ਧਨਬਾਦ ਪਹੁੰਚਣ ਵਾਲੇ ਦੱਸੇ ਜਾ ਰਹੇ ਹਨ। ਉਹ ਆਪਣੀ ਭੈਣ ਦੀ ਦੇਖਭਾਲ ਕਰਨ ਲਈ ਆਪਣੇ ਪਰਿਵਾਰ ਨਾਲ ਉੱਥੇ ਜਾਣਗੇ।
