ਦੋਸਤ ਦੇ ਵਿਆਹ ਸਮਾਰੋਹ ਵਿਚ ਜਾਂਦਿਆਂ ਭਿਆਨਕ ਹਾਦਸਾ, 9 ਜਣਿਆਂ ਦੀ ਦਰ.ਦਨਾਕ ਮੌ.ਤ

ਦੋਸਤ ਦੇ ਵਿਆਹ ਉਤੇ ਜਾਂਦਿਆਂ ਬਾਰਾਤੀਆਂ ਨਾਲ ਭਰੀ ਵੈਨ ਨੂੰ ਇਕ ਟਰੱਕ ਨੇ ਜਬਰਦਸਤ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ 9 ਜਣਿਆਂ ਦੀ ਦਰਦਨਾਕ…

ਦੋਸਤ ਦੇ ਵਿਆਹ ਉਤੇ ਜਾਂਦਿਆਂ ਬਾਰਾਤੀਆਂ ਨਾਲ ਭਰੀ ਵੈਨ ਨੂੰ ਇਕ ਟਰੱਕ ਨੇ ਜਬਰਦਸਤ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ 9 ਜਣਿਆਂ ਦੀ ਦਰਦਨਾਕ ਮੌ.ਤ ਹੋ ਗਈ। ਇਹ ਹਾਦਸਾ ਬੀਤੀ ਰਾਤ ਰਾਜਸਥਾਨ ਦੇ ਝਾਲਾਵਾੜ ਵਿਚ ਵਿਚ ਵਾਪਰਿਆ। 
ਪੁਲਿਸ ਨੇ ਦੱਸਿਆ ਕਿ ਦੁਖਦ ਘਟਨਾ ਸ਼ਨਿਵਾਰ ਦੀ ਅੱਧੀ ਰਾਤ ਸਮੇਂ ਅਕਲੇਰਾ ਥਾਣਾ ਖੇਤਰ ਵਿਚ ਵਾਪਰੀ। ਅਕਲੇਰਾ ਕਸਬੇ ਦੇ ਰਹਿਣਾ ਵਾਲੇ ਬਾਰਾਤੀ ਮੱਧ ਪ੍ਰਦੇਸ਼ ਦੇ ਖਿਚਲੀਪੁਰ ਖੇਤਰ ਦੇ ਇਕ ਪਿੰਡ ਵਿਚ ਗਏ ਸਨ। ਸ਼ਨਿਚਰਵਾਰ ਰਾਤ ਬਾਰਾਤ ਵਾਪਸ ਪਰਤ ਰਹੀ ਸੀ। ਇਕ ਵੈਨ ਵਿਚ ਬਾਰਾਤੀ ਸਵਾਰ ਸਨ। ਅਕਲੇਰਾ ਤੇ ਘਾਟੋਲੀ ਵਿਚ ਪੰਚੌਲਾ ਮੋੜ ਉਤੇ ਬਾਰਾਤੀਆਂ ਨਾਲ ਭਰੀ ਵੈਨ ਵਿਚ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਨਾਲ ਵੈਨ ਵਿਚ ਸਵਾਰ ਸਾਰੇ ਲੋਕਾਂ ਦੀ ਮੌ.ਤ ਹੋ ਗਈ। ਮ੍ਰਿਤਕ ਸਾਰੇ ਲੋਕ ਬਾਗਰੀ ਭਾਈਚਾਰੇ ਦੇ ਸਨ।
ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਦੋਸਤ ਦੇ ਵਿਆਹ ਵਿਚ ਆਏ ਸਨ ਤੇ ਬਾਰਾਤ ਨਾਲ ਵਾਪਸ ਪਰਤਦੇ ਸਮੇਂ ਭੋਪਾਲ ਰੋਡ ਉਤੇ ਹਾਦਸਾ ਵਾਪਰਿਆ। ਮ੍ਰਿਤ.ਕਾਂ ਦੀ ਦੇਹਾਂ ਨੂੰ ਸੁਰੱਖਿਅਤ ਰੱਖਣ ਲਈ ਅਕਲੇਰਾ ਸਰਕਾਰੀ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ। ਅਕਲੇਰਾ ਥਾਣਾ ਇੰਚਾਰਜ ਸੰਦੀਪ ਬਿਸ਼ਨੋਈ ਨੇ ਦੱਸਿਆ ਕਿ ਘਟਨਾ ਦੀ ਖਬਰ ਮਿਲਦੇ ਹੀ ਅਕਲੇਰਾ ਪੁਲਿਸ ਤੁਰੰਤ ਘਟਨਾ ਵਾਲੀ ਥਾਂ ਉਤੇ ਪਹੁੰਚੀ। ਮ੍ਰਿਤਕਾਂ ਵਿਚ 7 ਲੋਕ ਅਕਲੇਰਾ ਦੇ ਸਨ ਜਦੋਂ ਕਿ ਇਕ ਹਰਨਾਵਦਾ ਤੇ ਇਕ ਬਾਰਾਤ ਸਾਰੋਲਾ ਦਾ ਸੀ।

Leave a Reply

Your email address will not be published. Required fields are marked *