‘ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਗਈ 730 ਡਾਕਟਰਾਂ ਦੀ ਜਾਨ’

ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ (Corona Virus) ਦੀ ਦੂਜੀ ਲਹਿਰ (2nd Wave) ਵਿਚ ਹੁਣ ਤੱਕ 730 ਡਾਕਟਰਾਂ (Doctors) ਦੀ ਮੌਤ ਹੋਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ…

ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ (Corona Virus) ਦੀ ਦੂਜੀ ਲਹਿਰ (2nd Wave) ਵਿਚ ਹੁਣ ਤੱਕ 730 ਡਾਕਟਰਾਂ (Doctors) ਦੀ ਮੌਤ ਹੋਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (Indian Medical Association) (ਆਈ.ਐੱਮ.ਏ.) ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਐਸੋਸੀਏਸ਼ਨ ਵਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਸਭ ਤੋਂ ਜ਼ਿਆਦਾ 115 ਡਾਕਟਰਸ ਦੀ ਮੌਤ ਬਿਹਾਰ (Bihar) ਵਿਚ ਹੋਈ ਹੈ। ਇਸ ਤੋਂ ਬਾਅਦ ਦਿੱਲੀ (Delhi) ਵਿਚ 109 ਡਾਕਟਰਾਂ ਦੀ ਮੌਤ ਹੋਈ ਹੈ। ਉੱਥੇ ਹੀ ਉੱਤਰ ਪ੍ਰਦੇਸ਼ (Uttar pardesh) ਵਿਚ ਕੋਵਿਡ (Covid-19) ਦੇ ਚੱਲਦੇ 79 ਅਤੇ ਪੱਛਮੀ ਬੰਗਾਲ (West Bengal) ਵਿਚ 62 ਡਾਕਟਰਾਂ ਨੇ ਆਪਣੀ ਜਾਨ ਗਵਾਈ ਹੈ।

How Doctors Are Treating Patients With Coronavirus Disease : Goats and Soda  : NPR

ਇਹ ਵੀ ਪੜ੍ਹੋ- ਪ੍ਰਦਰਸ਼ਨ ਦੌਰਾਨ ਸ਼ਿਵਸੈਨਾ ਤੇ ਭਾਜਪਾ ਵਰਕਰ ਆਪਸ ਵਿਚ ਭਿੜੇ, ਪੁਲਿਸ ਨੇ ਵਰ੍ਹਾਈਆਂ ਡਾਂਗਾ

ਉਥੇ ਹੀ ਰਾਜਸਥਾਨ ਵਿਚ 43 ਡਾਕਟਰਾਂ ਦੀ ਮੌਤ ਹੋਈ ਹੈ। ਝਾਰਖੰਡ ਵਿਚ 99, ਆਂਧਰਾ ਪ੍ਰਦੇਸ਼ ਵਿਚ 38, ਗੁਜਰਾਤ ਅਤੇ ਤੇਲੰਗਾਨਾ ਦੋਹਾਂ ਹੀ ਸੂਬਿਆਂ ਵਿਚ 37 ਡਾਕਟਰਾਂ ਦੀ ਜਾਨ ਗਈ ਹੈ। ਉਥੇ ਹੀ ਤਾਮਿਲਨਾਡੂ ਵਿਚ 32, ਓਡਿਸ਼ਾ ਵਿਚ 31, ਕੇਰਲ ਵਿਚ 24 ਅਤੇ ਮਹਾਰਾਸ਼ਟਰ ਵਿਚ 23 ਅਤੇ ਮੱਧ ਪ੍ਰਦੇਸ਼ ਵਿਚ 16 ਡਾਕਟਰਾਂ ਦੀ ਮੌਤ ਹੋਈ ਹੈ। ਪਿਛਲੇ ਸਾਲ ਭਾਰਤ ਵਿਚ 748 ਡਾਕਟਰਾਂ ਨੇ ਕੋਵਿਡ-19 ਕਾਰਣ ਦਮ ਤੋੜ ਦਿੱਤਾ ਸੀ ਜਦੋਂ ਕਿ ਇਸ ਲਹਿਰ ਦੌਰਾਨ ਘੱਟ ਸਮੇਂ ਵਿਚ ਹੀ ਹੁਣ ਤੱਕ 730 ਡਾਕਟਰਾਂ ਦੀ ਜਾਨ ਚਲੀ ਗਈ ਹੈ।

Covid: Why is coronavirus such a threat? - BBC News

ਇਹ ਵੀ ਪੜ੍ਹੋ- 5ਜੀ ਆਉਣ ਨਾਲ ਵਧਣਗੇ ਰੁਜ਼ਗਾਰ ਦੇ ਮੌਕੇ, ਹੋਣਗੇ ਇਹ ਵੱਡੇ ਬਦਲਾਅ

ਦੱਸ ਦਈਏ ਕਿ ਵਾਇਰਸ ਦੀ ਦੂਜੀ ਲਹਿਰ ਦੇਸ਼ ਭਰ ਵਿਚ ਕਾਫੀ ਘਾਤਕ ਸਿੱਧ ਹੋਈ ਹੈ ਜਿਸ ਦੇ ਚੱਲਦੇ ਘੱਟ ਮਾਮਲਿਆਂ ਦੇ ਬਾਵਜੂਦ ਮੌਤ ਦੇ ਅੰਕੜਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਦੇਸ਼ ਵਿਚ ਹੁਣ ਨਵੇਂ ਮਾਮਲਿਆਂ ਵਿਚ ਗਿਰਾਵਟ ਦੇਖੀ ਜਾ ਰਹੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਡਾਕਟਰਾਂ ਦੀ ਸੁਰੱਖਿਆ ਦੇ ਸਬੰਧ ਵਿਚ ਉਚਿਤ ਕਦਮ ਚੁੱਕਣ, ਸਿਹਤ ਮੁਲਾਜ਼ਮਾਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਉਣ ਦੀ ਮੰਗ ਕਰ ਚੁੱਕੀ ਹੈ। ਇਸ ਤੋਂ ਇਲਾਵਾ ਨਿੱਜੀ ਅਤੇ ਜਨਤਕ ਖੇਤਰ ਵਿਚ ਕੰਮ ਕਰ ਰਹੇ ਸਿਹਤ ਮੁਲਾਜ਼ਮ ਜਿਨ੍ਹਾਂ ਦਾ ਕੋਰੋਨਾ ਦੇ ਚੱਲਦੇ ਦੇਹਾਂਤ ਹੋ ਗਿਆ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *