ਮੁੰਬਈ (ਇੰਟ.)-ਅਯੁੱਧਿਆ ਵਿਚ ਰਾਮ ਮੰਦਿਰ (Ram Mandir) ਦੀ ਜ਼ਮੀਨ ਦੀ ਖਰੀਦ ਵਿਚ ਹੋਏ ਘੁਟਾਲੇ ਦੀ ਸ਼ਿਵਸੈਨਾ (ShivSena) ਨੇ ਸਾਮਨਾ ਸਮੇਤ ਕਈ ਪਲੇਟਫਾਰਮ ‘ਤੇ ਆਲੋਚਨਾ ਕੀਤੀ ਸੀ। ਆਲੋਚਨਾ ਦੌਰਾਨ ਸ਼ਿਵਸੈਨਾ ਵਲੋਂ ਭਾਜਪਾ (BJP) ‘ਤੇ ਨਿਸ਼ਾਨਾ ਸਾਧਿਆ ਗਿਆ ਸੀ। ਇਸ ਦੇ ਵਿਰੋਧ ਵਿਚ ਭਾਜਪਾ ਨੌਜਵਾਨ ਮੋਰਚਾ ਦੇ ਵਰਕਰਾਂ ਨੇ ਅੱਜ ਦਾਦਰ ਸਥਿਤ ਸ਼ਿਵਸੈਨਾ ਭਵਨ (Shivsena Bhawan) ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਚੱਲ ਹੀ ਰਿਹਾ ਸੀ ਕਿ ਵੱਡੀ ਗਿਣਤੀ ਵਿਚ ਸ਼ਿਵਸੈਨਿਕ ਵੀ ਇਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਵੀ ਭਾਜਪਾ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਮਲਾ ਇਸ ਕਦਰ ਵੱਧਿਆ ਕਿ ਪੁਲਿਸ (Police) ਦੀ ਮੌਜੂਦਗੀ ਵਿਚ ਦੋਹਾਂ ਧਿਰਾਂ ਵਿਚਾਲੇ ਭਿੜੰਤ ਹੋ ਗਈ। ਭਾਜਪਾ ਨੇਤਾਵਾਂ ਦਾ ਦੋਸ਼ ਹੈ ਕਿ ਸ਼ਿਵਸੈਨਾ ਦੇ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ।
ਇਹ ਵੀ ਪੜ੍ਹੋ- 5ਜੀ ਆਉਣ ਨਾਲ ਵਧਣਗੇ ਰੁਜ਼ਗਾਰ ਦੇ ਮੌਕੇ, ਹੋਣਗੇ ਇਹ ਵੱਡੇ ਬਦਲਾਅ
ਇਸ ਵਿਚਾਲੇ ਮੌਕੇ ‘ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਦੋਹਾਂ ਧਿਰਾਂ ਨੂੰ ਕਾਬੂ ਕਰਨ ਲਈ ਡਾਂਗਾ ਵੀ ਵਰ੍ਹਾਈਆਂ। ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ। ਫਿਲਹਾਲ ਮੌਕੇ ‘ਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਹੈ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਜਾਰੀ ਹੈ। ਸ਼ਿਵਸੈਨਾ ਭਵਨ ਦੇ ਸਾਹਮਣੇ ਭਾਜਪਾ ਵਲੋਂ ਇਹ ਪ੍ਰੋਟੈਸਟ ਭਾਜਪਾ ਨੌਜਵਾਨ ਮੋਰਚਾ ਦੇ ਤਜਿੰਦਰ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਵੀਡੀਓ ਬਣਾਉਣ ਦੇ ਚੱਕਰ ਵਿਚ ਨੌਜਵਾਨ ਹਾਈ ਵੋਲਟੇਜ ਤਾਰਾਂ ਨਾਲ ਝੁਲਸਿਆ
ਸ਼ਿਵਸੈਨਾ ਭਵਨ ਦੇ ਸਾਹਮਣੇ ਫਿਲਹਾਲ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਦੀ ਇਕ ਵੱਡੀ ਟੁਕੜੀ ਨੂੰ ਤਾਇਨਾਤ ਕੀਤਾ ਗਿਆ ਹੈ। ਸ਼ਿਵਸੈਨਾ ਨੇਤਾਵਾਂ ਦਾ ਦੋਸ਼ ਹੈ ਕਿ ਭਾਜਪਾ ਦੇ ਲੋਕ ਸੋਨੀਆ ਸੇਨਾ, ਹਾਏ-ਹਾਏ ਦੇ ਨਾਅਰੇ ਲਗਾ ਰਹੇ ਸਨ। ਇਸ ਤੋਂ ਬਾਅਦ ਲੋਕਾਂ ਵਿਚ ਗੁੱਸਾ ਭਰ ਗਿਆ ਅਤੇ ਮਾਮਲਾ ਹੱਥੋਪਾਈ ‘ਤੇ ਪਹੁੰਚ ਗਿਆ। ਭਾਜਪਾ ਵਰਕਰਾਂ ਦਾ ਦੋਸ਼ ਹੈ ਕਿ ਜਦੋਂ ਅਸੀਂ ਗੱਡੀ ਰਾਹੀਂ ਇਥੋਂ ਜਾ ਰਹੇ ਸੀ ਤਾਂ ਸ਼ਿਵਸੈਨਿਕਾਂ ਨੇ ਸਾਨੂੰ ਰੋਕਿਆ ਅਤੇ ਕੁੱਟਿਆ।





