ਰੋਡ ਸ਼ੋਅ ਦੌਰਾਨ ਰੋ ਪਏ ਸੀਐਮ ਮਾਨ, ਕੇਜਰੀਵਾਲ ਨੂੰ ਯਾਦ ਕਰ ਭਾਵੁਕ ਹੋਏ, ਕਿਹਾ, ਕੀ ਕਸੂਰ ਜਿਹੜਾ ਅੱ.ਤਵਾ.ਦੀਆਂ ਵਾਂਗ ਸਲੂਕ ਕੀਤਾ ਜਾ ਰਿਹੈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਗੁਜਰਾਤ ਵਿਚ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ। ਅੱਜ ਰੋਡ ਸ਼ੋਅ ਦੌਰਾਨ ਪੰਜਾਬ ਦੇ…

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਗੁਜਰਾਤ ਵਿਚ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ। ਅੱਜ ਰੋਡ ਸ਼ੋਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੁਕ ਹੋ ਗਏ। ਉਹ ਜੇਲ੍ਹ ਵਿਚ ਬੰਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਬਾਰੇ ਦੱਸ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਆ ਗਏ। ਉਨ੍ਹਾਂ ਨੇ ਅੱਖਾਂ ਪੂੰਝਦੇ ਹੋਏ ਆਖਿਆ ਕਿ ਜੇਲ੍ਹ ਵਿਚ ਬੰਦ ਕੇਜਰੀਵਾਲ ਨਾਲ ਅੱਤ.ਵਾਦੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਸੂਰ ਕੀ ਹੈ, ਉਨ੍ਹਾਂ ਦਾ ਕਸੂਰ ਇਹ ਹੈ ਕਿ ਉਨ੍ਹਾਂ ਨੇ ਸਕੂਲ ਬਣਵਾ ਦਿੱਤੇ, ਆਮ ਲੋਕਾਂ ਨੂੰ ਸਿਹਤ ਸਹੂਲਤ ਦੇ ਦਿੱਤੀਆਂ? ਇਸ ਦੌਰਾਨ ਉਨ੍ਹਾਂ ਕਿਹਾ ਕਿ ਗੁਜਰਾਤ ‘ਚ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ… ਹੁਣ ਲੋਕਾਂ ਨੇ ਨਵੀਂ ਕਹਾਣੀ ਲਿਖਣ ਦਾ ਮਨ ਬਣਾ ਲਿਆ ਹੈ…ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੜੀ ਜਾ ਰਹੀ ਇਸ ਲੜਾਈ ‘ਚ ਹੁਣ ਲੋਕ ਵੱਧ ਚੜ੍ਹ ਕੇ ਹਿੱਸਾ ਲੈਣਗੇ…ਗੁਜਰਾਤ ਵਾਲਿਓ, ਤੁਸੀਂ ਪਿਛਲੀ ਵਾਰ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੂੰ 14 ਫ਼ੀਸਦੀ ਵੋਟਾਂ ਪਾਈਆਂ… ਤੁਹਾਡੀ ਬਦੌਲਤ ਹੀ ਸਾਡੀ ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਬਣ ਕੇ ਦੇਸ਼ ‘ਚ ਉੱਭਰੀ… ਜਿਸ ਲਈ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ…।

ਤਾਨਾਸ਼ਾਹ ਸਰਕਾਰ ਦਾ ਅਰਵਿੰਦ ਕੇਜਰੀਵਾਲ ਜੀ ਪ੍ਰਤੀ ਰਵੱਈਆ ਦੇਖ ਕੇ ਅੱਖਾਂ ‘ਚ ਹੰਝੂ ਆ ਗਏ… ਜੇਲ੍ਹ ‘ਚ ਖ਼ਤਰਨਾਕ ਅਪਰਾਧੀਆਂ ਵਰਗਾ ਸਲੂਕ ਕੀਤਾ ਜਾ ਰਿਹਾ… ਮੋਦੀ ਸਾਬ੍ਹ, ਕੀ ਲੋਕਾਂ ਨੂੰ ਚੰਗੇ ਹਸਪਤਾਲ, ਸ਼ਾਨਦਾਰ ਸਕੂਲ, ਫ੍ਰੀ ਬੱਸ ਯਾਤਰਾ, ਮੁਫ਼ਤ ਬਿਜਲੀ ਵਰਗੀਆਂ ਸਹੂਲਤਾਂ ਦੇਣਾ ਗੁਨਾਹ ਹੈ ?… pic.twitter.com/aDD58jjHro

Leave a Reply

Your email address will not be published. Required fields are marked *