ਲਾਪਰਵਾਹੀ ਨੇ ਲੈ ਲਈ ਚਾਰ ਮਾਸੂਮਾਂ ਦੀ ਜਾਨ, ਜੇਹਲਮ ਵਿਚ ਕਿਸ਼ਤੀ ਪਲਟੀ, ਸਕੂਲੀ ਬੱਚੇ ਡੁੱਬੇ

ਜੇਹਲਮ ਨਦੀ ਵਿਚ ਸਕੂਲੀ ਬੱਚਿਆਂ ਨਾਲ ਭਰੀ ਇਕ ਕਿਸ਼ਤੀ ਪਲਟ ਗਈ। ਇਸ ਕਾਰਨ ਚਾਰ ਬੱਚਿਆਂ ਦੀ ਡੱਬਣ ਕਾਰਨ ਮੌ.ਤ ਹੋ ਗਈ। ਇਹ ਘਟਨਾ ਸ੍ਰੀਨਗਰ ਦੇ…

ਜੇਹਲਮ ਨਦੀ ਵਿਚ ਸਕੂਲੀ ਬੱਚਿਆਂ ਨਾਲ ਭਰੀ ਇਕ ਕਿਸ਼ਤੀ ਪਲਟ ਗਈ। ਇਸ ਕਾਰਨ ਚਾਰ ਬੱਚਿਆਂ ਦੀ ਡੱਬਣ ਕਾਰਨ ਮੌ.ਤ ਹੋ ਗਈ। ਇਹ ਘਟਨਾ ਸ੍ਰੀਨਗਰ ਦੇ ਗੰਦਬਲ ਇਲਾਕੇ ਵਿੱਚ ਬੀਬੀ ਕੈਂਟ ਆਰਮੀ ਹੈੱਡਕੁਆਰਟਰ ਨੇੜੇ ਵਾਪਰੀ। ਸਥਾਨਕ ਲੋਕਾਂ ਸਮੇਤ 12 ਲੋਕਾਂ ਨੂੰ ਬਚਾਇਆ ਗਿਆ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਇਸ ਕਿਸ਼ਤੀ ‘ਤੇ ਸਕੂਲੀ ਬੱਚਿਆਂ ਤੋਂ ਇਲਾਵਾ ਕਈ ਹੋਰ ਲੋਕ ਵੀ ਸਵਾਰ ਸਨ। ਜਾਣਕਾਰੀ ਮੁਤਾਬਕ ਕਿਸ਼ਤੀ ਬੱਚਿਆਂ ਅਤੇ ਸਥਾਨਕ ਲੋਕਾਂ ਨੂੰ ਲੈ ਕੇ ਗੰਦਰਬਲ ਤੋਂ ਬਟਵਾੜਾ ਜਾ ਰਹੀ ਸੀ।
ਜਾਣਕਾਰੀ ਮੁਤਾਬਕ ਸ੍ਰੀਨਗਰ ਦੇ ਗੰਦਬਲ ਨੌਗਾਮ ਇਲਾਕੇ ‘ਚ ਇਕ ਕਿਸ਼ਤੀ ਪਲਟ ਗਈ ਹੈ। ਚਾਰ ਬੱਚਿਆਂ ਦੀਆਂ ਲਾ.ਸ਼ਾਂ ਮਿਲੀਆਂ ਹਨ, ਕਈ ਲੋਕ ਅਜੇ ਵੀ ਲਾਪਤਾ ਹਨ, ਬਚਾਅ ਕਾਰਜ ਜਾਰੀ ਹਨ। ਸਥਾਨਕ ਲੋਕਾਂ ਨੇ ਸੜਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਕਿਸ਼ਤੀ ਵਿੱਚ ਜ਼ਿਆਦਾਤਰ ਬੱਚੇ ਸਵਾਰ ਸਨ।
ਸ੍ਰੀਨਗਰ ਪ੍ਰਸ਼ਾਸਨ ਬਟਵਾੜਾ ਨੇੜੇ ਗੰਡਾਬਲ ਵਿੱਚ ਬਚਾਅ ਕਾਰਜ ਚਲਾ ਰਿਹਾ ਹੈ, ਜਿੱਥੇ ਅੱਜ ਸਵੇਰੇ ਜੇਹਲਮ ਨਦੀ ਵਿੱਚ ਇੱਕ ਕਿਸ਼ਤੀ ਪਲਟ ਗਈ। ਸ੍ਰੀਨਗਰ ਦੇ ਡੀਸੀ ਡਾਕਟਰ ਬਿਲਾਲ ਮੋਹੀ-ਉਦ-ਦੀਨ ਭੱਟ ਦੇ ਨਿਰਦੇਸ਼ਾਂ ‘ਤੇ ਮਨੁੱਖੀ ਜਾਨਾਂ ਦੀ ਸੁਰੱਖਿਆ ਲਈ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ।

Leave a Reply

Your email address will not be published. Required fields are marked *