ਚੋਣਾਂ ਲੜਨ ਬਾਰੇ ਹਰਸਿਮਰਤ ਬਾਦਲ ਦਾ ਵੱਡਾ ਬਿਆਨ, ਜੇ ਨਾ ਮਿਲੀ ਟਿਕਟ ਤਾਂ…

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਲੋਕ ਸਭਾ ਚੋਣਾਂ ਲੜਨ ਬਾਰੇ ਵੱਡਾ ਬਿਆਨ ਦਿੱਤਾ ਹੈ।…

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਲੋਕ ਸਭਾ ਚੋਣਾਂ ਲੜਨ ਬਾਰੇ ਵੱਡਾ ਬਿਆਨ ਦਿੱਤਾ ਹੈ। ਬੀਬਾ ਬਾਦਲ ਨੇ ਕਿਹਾ ਕਿ ਟਿਕਟ ਕਿਸ ਨੂੰ ਦੇਣੀ ਹੈ, ਇਹ ਪਾਰਟੀ ਫੈਸਲਾ ਕਰੇਗੀ ਅਤੇ ਜੇਕਰ ਉਹ ਚੋਣ ਲੜਨਗੇ ਤਾਂ ਸਿਰਫ ਬਠਿੰਡਾ ਤੋਂ ਹੀ ਲੜਨਗੇ।  ਉਨ੍ਹਾਂ ਕਿਹਾ ਕਿ ਭਾਵੇਂ ਮੈਂ ਚੋਣ ਲੜਾਂ ਜਾਂ ਨਾ ਲੜਾਂ ਪਰ ਮੈਂ ਬਠਿੰਡਾ ‘ਚ ਹੀ ਰਹਾਂਗੀ। ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਚੋਣ ਮੈਨੀਫੈਸਟੋ ਜਾਰੀ ਕਰ ਕੇ ਵਾਅਦਿਆਂ ਤੇ ਗਾਰੰਟੀਆਂ ਦੀ ਝੜੀ ਲਾਈ ਗਈ ਹੈ। ਆਪਣੇ ਚੋਣ ਮੈਨੀਫੈਸਟੋ ਬਾਰੇ ਹਰਸਿਮਰਤ ਨੇ ਕਿਹਾ ਕਿ ਅਸੀਂ ਨਾ ਕਦੇ ਗਾਰੰਟੀਆਂ ਦਿੱਤੀਆਂ ਹਨ ਅਤੇ ਨਾ ਕਦੇ ਵਾਅਦੇ ਕੀਤੇ ਹਨ ਪਰ ਜੋ ਕਿਹਾ ਹੈ, ਉਸ ਨੂੰ ਪੂਰਾ ਜ਼ਰੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵਾਅਦਾ ਨਹੀਂ ਕੀਤਾ ਸੀ ਕਿ ਇੱਥੇ ਏਮਜ਼ ਲੈ ਕੇ ਆਵਾਂਗੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਅਜੇ ਬਠਿੰਡਾ ਵਾਸਤੇ ਕਰਨਗੀਆਂ ਹਨ। ਬੀਬਾ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਬਾਰੇ ਕਿਹਾ ਕਿ ਉਹ ਪੁਰਾਣੇ ਨੇਤਾ ਹਨ ਅਤੇ ਪਾਰਟੀ ਨਾਲ ਖੜ੍ਹੇ ਹਨ ਪਰ ਉਨ੍ਹਾਂ ਦੇ ਬੱਚੇ ਬਾਗੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੇ ਵੀ ਜਿਹੜੇ ਅਹੁਦੇ ਲਏ, ਮਲੂਕਾ ਸਾਹਿਬ ਦੀ ਬਦੌਲਤ ਹੀ ਲਏ ਅਤੇ ਹੁਣ ਇਸ ਉਮਰ ‘ਚ ਜਾ ਕੇ ਜੇਕਰ ਮਾਂ-ਪਿਓ ਦੀ ਨਾ ਸੁਣੋ ਤਾਂ ਗਲਤ ਗੱਲ ਹੈ।

Leave a Reply

Your email address will not be published. Required fields are marked *