ਗੁਆਂਢੀ ਦੀ ਢਾਈ ਸਾਲਾ ਧੀ ਅਗਵਾ ਕਰ ਜ਼ਿੰਦਾ ਦਫਨਾਈ, 35 ਸਾਲਾ ਮਹਿਲਾ ਨੂੰ ਅਦਾਲਤ ਨੇ ਠਹਿਰਾਇਆ ਦੋਸ਼ੀ

ਲੁਧਿਆਣਾ ਵਿਚ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ 35 ਸਾਲਾ ਨੀਲਮ ਨੂੰ ਆਪਣੇ ਗੁਆਂਢੀ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਧੀ ਦਿਲਰੋਜ ਕੌਰ ਦੇ ਕ.ਤ.ਲ…

ਲੁਧਿਆਣਾ ਵਿਚ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ 35 ਸਾਲਾ ਨੀਲਮ ਨੂੰ ਆਪਣੇ ਗੁਆਂਢੀ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਧੀ ਦਿਲਰੋਜ ਕੌਰ ਦੇ ਕ.ਤ.ਲ ਈ ਦੋਸ਼ੀ ਠਹਿਰਾਇਆ ਹੈ। ਇਸ ਜ਼ੁਰਮ ਦੀ ਸਜ਼ਾ ਸੋਮਵਾਰ ਨੂੰ ਸੁਣਾਈ ਜਾਵੇਗੀ। ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਬੱਚੀ ਨੂੰ ਸਕੂਟੀ ਉਤੇ ਅਗਵਾ ਕਰ ਕੇ ਸਲੇਮਟਾਬਰੀ ਇਲਾਕੇ ਵਿਚ ਰੇਤ ਦਾ ਗੱਡਾ ਖੋਦ ਕੇ ਜ਼ਿੰਦਾ ਦਫਨ ਕਰ ਦਿੱਤਾ ਸੀ।
ਜਾਣਕਾਰੀ ਮੁਤਾਬਕ ਨੀਲਮ ਪਰਿਵਾਰ ਪ੍ਰਤੀ ਦੁਸ਼ਮਣੀ ਰੱਖਦੀ ਸੀ, ਇਸੇ ਰੰਜਿਸ਼ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਨੀਲਮ ਖਿਲਾਫ ਆਈਪੀਸੀ ਦੀ ਧਾਰਾ 364 ਤਹਿਤ ਕ.ਤ.ਲ ਦੇ ਇਰਾਦੇ ਨਾਲ ਅਗਵਾ ਦੇ ਦੋਸ਼ ਹਨ। ਬੱਚੀ ਦੀ ਮੌ.ਤ ਤੋਂ ਬਾਅਦ ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। 
ਨੀਲਮ ਤਲਾਕਸ਼ੁਦਾ ਹੈ ਤੇ 2015 ਤੋਂ ਆਪਣੇ 2 ਪੁੱਤਰਾਂ ਨਾਲ ਪੇਕੇ ਰਹਿ ਰਹੀ ਹੈ। ਉਸ ਦੇ ਪੁੱਤਰ ਸੜਕ ਉਤੇ ਦੂਜੇ ਬੱਚਿਆਂ ਨਾਲ ਹੱਥੋਂਪਾਈ ਕਰਦੇ ਸਨ, ਜਿਸ ਤੋਂ ਬਾਅਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ। ਕ.ਤ.ਲ ਤੋਂ ਕੁਝ ਦਿਨ ਪਹਿਲਾਂ ਨੀਲਮ ਨੇ ਦਿਲਰੋਜ ਦੇ ਮਾਤਾ-ਪਿਤਾ ਨਾਲ ਕਿਸੇ ਛੋਟੀ ਜਿਹੀ ਗੱਲ ਉਤੇ ਝਗੜਾ ਕੀਤਾ ਸੀ। ਉਸ ਨੇ ਦੁਸ਼ਮਣੀ ਪਾਲ ਲਈ ਤੇ ਉਨ੍ਹਾਂ ਦੀ ਧੀ ਦੀ ਹੱਤਿ.ਆ ਕਰ ਦਿੱਤੀ। ਵਕੀਲ ਘੁੰਮਣ ਨੇ ਕਿਹਾ ਕਿ ਮਾਮਲੇ ਨੂੰ ਸਾਬਤ ਕਰਨ ਲਈ 26 ਗਵਾਹ ਪੇਸ਼ ਕੀਤੇ ਗਏ। ਪੇਸ਼ ਕੀਤੇ ਗਏ ਸਬੂਤਾਂ ਤੇ ਗਵਾਹਾਂ ਦੇ ਮੱਦੇਨਜ਼ਰ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਹੈ।
ਦੱਸਦੇਈਏ ਕਿ ਸਾਲ 2021 ਦੀ ਇਹ ਵਾਰਦਾਤ ਕਾਫੀ ਚਰਚਾ ਵਿਚ ਰਹੀ ਸੀ। ਪਰਿਵਾਰ ਤੇ ਲੋਕਾਂ ਨੇ ਇਨਸਾਫ ਲਈ ਕੈਂਡਲ ਮਾਰਚ ਵੀ ਕੱਢੇ ਸਨ। ਹੁਣ ਪਰਿਵਾਰ ਨੂੰ ਇਨਸਾਫ ਮਿਲਣ ਦੀ ਕਿਰਨ ਨਜ਼ਰ ਆਈ ਹੈ।

Leave a Reply

Your email address will not be published. Required fields are marked *