ਜਲੰਧਰ–ਸਾਰਾ ਕੁਝ ਜਾਣਦੇ ਹੋਏ ਵੀ ਆਪਣੇ Gay ਪੁੱਤ ਦਾ ਵਿਆਹ ਕੈਨੇਡਾ ਰਹਿੰਦੀ ਕੁੜੀ ਨਾਲ ਪਰਿਵਾਰ ਨੇ ਝੂਠ ਬੋਲ ਕੇ ਕਰਵਾ ਦਿੱਤਾ। ਵਿਆਹ ਮਗਰੋਂ ਖੁਲਾਸਾ ਹੋਣ ਉਤੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਲੰਧਰ ਦੇ ਥਾਣਾ ਨੰ. 7 ਦੀ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਲੜਕੀ ਵਾਲਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕਿਸੇ ਜਾਣ-ਪਛਾਣ ਵਾਲੇ ਨੇ ਰਿਸ਼ਤੇ ਬਾਰੇ ਦੱਸਿਆ ਸੀ, ਜੋ ਖ਼ੁਦ ਕੈਨੇਡਾ ਰਹਿੰਦਾ ਸੀ। ਸਾਲ 2021 ’ਚ ਜਦੋਂ ਰਿਸ਼ਤੇ ਦਾ ਮਾਮਲਾ ਵਧਿਆ ਤਾਂ ਉਨ੍ਹਾਂ ਕੈਨੇਡਾ ’ਚ ਸਟੱਡੀ ਵੀਜ਼ੇ ’ਤੇ ਗਈ ਆਪਣੀ ਧੀ ਨਾਲ ਵੀ ਗੱਲ ਕੀਤੀ, ਜਿਸ ਤੋਂ ਬਾਅਦ ਗੱਲ ਪੱਕੀ ਹੋ ਗਈ। ਉਨ੍ਹਾਂ ਵਿਆਹ ਵੀ ਰਜਿਸਟਰ ਕਰਵਾ ਲਿਆ, ਜਦੋਂ ਦੋਵੇਂ ਕੈਨੇਡਾ ’ਚ ਇਕੱਠੇ ਰਹਿਣ ਲੱਗੇ ਤਾਂ ਨੌਜਵਾਨ ਨੇ 100 ਫ਼ੀਸਦੀ ਪੀ. ਆਰ. ਕਰਵਾਉਣ ਦਾ ਕਹਿ ਕੇ ਕੁੜੀ ਨੂੰ ਪੜ੍ਹਾਈ ਤੇ ਨੌਕਰੀ ਦੋਵੇਂ ਛੱਡਣ ਲਈ ਮਜਬੂਰ ਕਰ ਦਿੱਤਾ।
ਇਸ ਦੌਰਾਨ ਕੁੜੀ ਨੂੰ ਸ਼ੱਕ ਹੋਇਆ ਤੇ ਜਦੋਂ ਉਸ ਨੇ ਮੁੰਡੇ ਨਾਲ ਗੱਲ ਕੀਤੀ ਤਾਂ ਉਸ ਨੇ ਬਹਾਨਾ ਬਣਾਇਆ ਕਿ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਤੋਂ ਬਾਅਦ ਹੀ ਉਹ ਸਰੀਰਕ ਸਬੰਧ ਬਣਾ ਸਕਦੇ ਹਨ ਤੇ ਇਹ ਗੱਲ ਉਸ ਦੀ ਮਾਂ ਨੇ ਆਖੀ ਹੈ। ਕੁੜੀ ਨੇ ਮੁੰਡੇ ਦੀ ਗੱਲ ਨੂੰ ਸੱਚ ਮੰਨ ਲਿਆ।
ਕੁੜੀ ਵਾਲਿਆਂ ਨੇ ਦੋਸ਼ ਲਾਇਆ ਕਿ 2023 ’ਚ ਕੈਨੇਡਾ ’ਚ ਮੁੰਡੇ ਤੇ ਕੁੜੀ ਦਾ ਵਿਆਹ ਪੂਰੇ ਧੂਮਧਾਮ ਨਾਲ ਹੋਇਆ ਸੀ ਤੇ ਅਚਾਨਕ ਮੁੰਡੇ ਨੇ ਦੱਸਿਆ ਕਿ ਉਹ ਗੇ ਹੋਣ ਕਾਰਨ ਕੁੜੀ ਨਾਲ ਸਰੀਰਕ ਸਬੰਧ ਨਹੀਂ ਬਣਾ ਸਕਦਾ। ਇਹ ਸੁਣ ਕੇ ਕੁੜੀ ਦੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਭਾਰਤ ਵਾਪਸ ਆ ਕੇ ਉਨ੍ਹਾਂ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ। ਪੁਲਿਸ ਨੇ ਜਾਂਚ ਤੋਂ ਬਾਅਦ ਮੁੰਡੇ, ਉਸ ਦੇ ਮਾਤਾ-ਪਿਤਾ ਖਿ਼ਲਾਫ਼ ਵੀ ਕੇਸ ਦਰਜ ਕਰ ਲਿਆ। ਕਿਉਂਕਿ ਤਿੰਨਾਂ ਨੇ ਝੂਠ ਬੋਲ ਕੇ ਵਿਆਹ ਕਰਵਾਇਆ ਸੀ। ਥਾਣਾ ਨੰ. 7 ਦੀ ਪੁਲਿਸ ਨੇ ਤਿੰਨਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ
ਧੂਮਧਾਮ ਨਾਲ ਹੋਇਆ ਵਿਆਹ, ਸੁਹਾਗਰਾਤ ਨੂੰ ਪਤਾ ਲੱਗਾ ਮੁੰਡਾ Gay ਆ, ਕੈਨੇਡਾ ਦੀ ਕੁੜੀ ਨੇ ਮੁੰਡੇ ਵਾਲਿਆਂ ਉਤੇ ਕਰਵਾਇਆ ਪਰਚਾ
ਜਲੰਧਰ–ਸਾਰਾ ਕੁਝ ਜਾਣਦੇ ਹੋਏ ਵੀ ਆਪਣੇ Gay ਪੁੱਤ ਦਾ ਵਿਆਹ ਕੈਨੇਡਾ ਰਹਿੰਦੀ ਕੁੜੀ ਨਾਲ ਪਰਿਵਾਰ ਨੇ ਝੂਠ ਬੋਲ ਕੇ ਕਰਵਾ ਦਿੱਤਾ। ਵਿਆਹ ਮਗਰੋਂ ਖੁਲਾਸਾ ਹੋਣ…
