ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ

ਚੰਡੀਗੜ੍ਹ (ਇੰਟ.)- ਪੰਜਾਬ (Punjab) ਵਿਚ ਕੋਰੋਨਾ (Corona)ਦੇ ਘੱਟ ਰਹੇ ਮਾਮਲਿਆਂ ਨੂੰ ਲੈ ਕੇ ਸਰਕਾਰ ਵਲੋਂ ਜਨਤਾ ਨੂੰ ਕਾਫੀ ਰਾਹਤ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ…

ਚੰਡੀਗੜ੍ਹ (ਇੰਟ.)- ਪੰਜਾਬ (Punjab) ਵਿਚ ਕੋਰੋਨਾ (Corona)ਦੇ ਘੱਟ ਰਹੇ ਮਾਮਲਿਆਂ ਨੂੰ ਲੈ ਕੇ ਸਰਕਾਰ ਵਲੋਂ ਜਨਤਾ ਨੂੰ ਕਾਫੀ ਰਾਹਤ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਲਾਕਡਾਊਨ ਦੀ ਮਿਆਦ ਵਧਾ ਕੇ ਹੁਣ 25 ਜੂਨ ਤੱਕ ਕਰ ਦਿੱਤੀ ਗਈ ਹੈ। ਇਹ ਨਵੀਆਂ ਹਦਾਇਤਾਂ ਕਲ ਤੋਂ ਲਾਗੂ ਹੋ ਜਾਣਗੀਆਂ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਰੀਵਿਊ ਮੀਟਿੰਗ (Review Meting) ਕੀਤੀ ਗਈ ਜਿਸ ਵਿਚ ਕਈ ਅਹਿਮ ਫੈਸਲੇ ਲਏ ਗਏ। 

Play the unlock theme with caution: 7 stocks worth picking up now - The  Economic Times

ਇਹ ਵੀ ਪੜ੍ਹੋ: ਸਕਾਲਰਸ਼ਿਪ ਘੋਟਾਲਾ : ਕੈਬਨਿਟ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ‘ਆਪ’ ਵਰਕਰ

ਰਾਤ ਦੇ ਕਰਫਿਊ ਦਾ ਸਮਾਂ ਬਦਲਦੇ ਹੋਏ ਹੁਣ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ। ਇਸ ਦੇ ਨਾਲ ਹੀ ਵੀਕੈਂਡ ਕਰਫਿਊ ਵਿਚ ਬਦਲਾਅ ਕਰਦੇ ਹੋਏ ਸ਼ਨੀਵਾਰ ਰਾਤ 8 ਵਜੇ ਤੋਂ ਲੈ ਕੇ ਸੋਮਵਾਰ 5 ਵਜੇ ਤੱਕ ਵੀਕੈਂਡ ਕਰਫਿਊ ਰਹੇਗਾ। ਵਿਆਹ ਸਮਾਗਮਾਂ ਵਿਚ ਹੁਣ 50 ਲੋਕ ਸ਼ਾਮਲ ਹੋ ਸਕਣਗੇ। 

Punjab Unlock 1.0 fresh guidelines: What's reopening from June 8 and things  you need to know | India News – India TV

As #COVID19 positivity declines to 2%, Punjab CM @capt_amarinder orders relaxations from tomorrow. Restaurants, dhabas, cinemas, gyms etc to open at 50% capacity, AC buses also to ply with 50%. Bars/clubs/ahatas to stay shut. No. of persons at weddings/cremations capped at 50. pic.twitter.com/3gF579zwSr

ਇਹ ਵੀ ਪੜ੍ਹੋ- SAD-BSP ਦੇ ਪ੍ਰਦਰਸ਼ਨ : ਸੁਖਬੀਰ ਬਾਦਲ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਇਕ ਉੱਚ ਪੱਧਰੀ ਵਰਚੁਅਲ ਕੋਵਿਡ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦੇਸ਼ ਦਿੱਤੇ ਕਿ ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕੌਫੀ ਸ਼ੌਪਸ, ਫਾਸਟ ਫੂਡ ਆਉਟਲੈਟਸ ਆਦਿ, ਸਿਨੇਮਾ, ਜਿੰਮ ਵੱਧ ਤੋਂ ਵੱਧ 50 ਫੀਸਦੀ ਕੈਪੇਸਿਟੀ ਵਾਲੇ, ਆਪਣੇ ਸਾਰੇ ਕਰਮਚਾਰੀਆਂ ਦੇ ਅਧੀਨ ਹਨ। ਜਿਨ੍ਹਾਂ ਨੂੰ ਟੀਕਾਕਰਣ ਦੀ ਘੱਟੋ-ਘੱਟ ਇੱਕ ਖੁਰਾਕ ਮਿਲੀ ਹੋਵੇ। ਏਸੀ ਬੱਸਾਂ ਵੀ 50 ਫੀਸਦੀ ਕੈਪੇਸਿਟੀ ਕਿੱਤੇ ਨਾਲ ਚੱਲ ਸਕਦੀਆਂ ਹਨ। ਬਾਰ, ਪੱਬ ਅਤੇ ‘ਅਹਾਤੇ’ ਫਿਲਹਾਲ ਬੰਦ ਰਹਿਣਗੇ। ਇਸ ਤੋਂ ਇਲਾਾਵ ਸਾਰੇ ਵਿੱਦਿਅਕ ਅਦਾਰੇ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ।

Leave a Reply

Your email address will not be published. Required fields are marked *