ਪੰਜਾਬ ਵਿਚ ਵੱਡੀ ਵਾਰਦਾਤ ! ਸ਼ਰਾਬ ਦੇ ਨਸ਼ੇ ਵਿਚ ਪਰਿਵਾਰ ਕੀਤਾ ਤਬਾ.ਹ, ਪੇਚਕਸ ਮਾਰ ਕੇ ਵੱਡੇ ਭਰਾ ਦਾ ਕੀਤਾ ਕ.ਤ.ਲ, ਮਾਮੂਲੀ ਗੱਲ ਤੋਂ ਹੋਇਆ ਝਗੜਾ

ਬਰਨਾਲਾ : ਬਰਨਾਲਾ ਵਿਖੇ ਵੱਡੀ ਵਾਰਦਾਤ ਵਾਪਰ ਗਈ ਹੈ। ਇੱਥੇ ਨੇੜਲੇ ਪਿੰਡ ਵਿਚ ਛੋਟੇ ਭਰਾ ਨੇ ਵੱਡੇ ਭਰਾ ਦਾ ਪੇਚਕਸ ਨਾਲ ਹਮਲਾ ਕਰ ਕੇ ਕ.ਤ.ਲ…

ਬਰਨਾਲਾ : ਬਰਨਾਲਾ ਵਿਖੇ ਵੱਡੀ ਵਾਰਦਾਤ ਵਾਪਰ ਗਈ ਹੈ। ਇੱਥੇ ਨੇੜਲੇ ਪਿੰਡ ਵਿਚ ਛੋਟੇ ਭਰਾ ਨੇ ਵੱਡੇ ਭਰਾ ਦਾ ਪੇਚਕਸ ਨਾਲ ਹਮਲਾ ਕਰ ਕੇ ਕ.ਤ.ਲ ਕਰ ਦਿੱਤਾ। ਵਾਰਦਾਤ ਸ਼ਰਾਬ ਦੇ ਨਸ਼ੇ ਵਿਚ ਕੀਤੀ ਗਈ ਦੱਸੀ ਜਾ ਰਹੀ ਹੈ। ਮਾਮਲਾ ਜ਼ਿਲ੍ਹੇ ਦੇ ਪਿੰਡ ਸੰਧੂ ਕਲਾ ਦਾ ਹੈ। ਇੱਥੇ ਛੋਟੇ ਭਰਾ ਪੂਰਨ ਸਿੰਘ ਨੇ ਪਸ਼ੂਆਂ ਸਬੰਧੀ ਹੋਏ ਝਗੜੇ ਨੂੰ ਲੈ ਕੇ ਵੱਡੇ ਭਰਾ ਬਲਵੀਰ ਸਿੰਘ ਦਾ ਪੇਚਕਸ ਨਾਲ ਵਾਰ ਕਰ ਕੇ ਕ.ਤ.ਲ ਕਰ ਦਿੱਤਾ। ਥਾਣਾ ਭਦੌੜ ਦੀ ਪੁਲਿਸ ਨੇ ਲਾ.ਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ‘ਚ ਰਖਵਾਇਆ ਅਤੇ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ’ਤੇ ਮੁਲਜ਼ਮ ਪਵਿੱਤਰ ਸਿੰਘ ਖ਼ਿਲਾਫ਼ ਕ.ਤ.ਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਤਨੀ ਜਸਬੀਰ ਕੌਰ ਨੇ ਦੱਸਿਆ ਕਿ ਉਸ ਦਾ ਦਿਓਰ ਪੂਰਨ ਸਿੰਘ ਅਜੇ ਕੁਆਰਾ ਹੈ ਤੇ ਉਸ ਨਾਲ ਉਸੇ ਘਰ ‘ਚ ਰਹਿੰਦਾ ਹੈ। ਉਹ ਕਾਫੀ ਸਮੇਂ ਤੋਂ ਸ਼ਰਾਬ ਦਾ ਆਦੀ ਸੀ ਤੇ ਪੀ ਕੇ ਅਕਸਰ ਘਰ ਦੀ ਹਰ ਗੱਲ ਨੂੰ ਲੈ ਕੇ ਝਗੜਾ ਕਰਦਾ ਰਹਿੰਦਾ ਸੀ। ਸ਼ੁੱਕਰਵਾਰ ਰਾਤ ਵੀ ਪੂਰਨ ਸਿੰਘ ਨੇ ਸ਼ਰਾਬ ਦੇ ਨਸ਼ੇ ‘ਚ ਉਸ ਦੇ ਪਤੀ ਬਲਵੀਰ ਸਿੰਘ ਨਾਲ ਪਸ਼ੂਆਂ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ ਤੇ ਉਸ ਉੱਪਰ ਪੇਚਕਸ ਨਾਲ ਹਮਲਾ ਬੋਲ ਦਿੱਤਾ, ਜਿਸ ਕਾਰਨ ਉਸ ਦੇ ਪਤੀ ਦੀ ਮੌ.ਤ ਹੋ ਗਈ।
ਇਸ ਮਾਮਲੇ ਸਬੰਧੀ ਥਾਣਾ ਭਦੌੜ ਦੇ ਇੰਚਾਰਜ ਇੰਸਪੈਕਟਰ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਪੂਰਨ ਸਿੰਘ ਨੂੰ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *