Cylinder Blast : ਵੱਡੇ ਤੋਂ ਛੋਟੇ ਸਿਲੰਡਰ ’ਚ ਭਰ ਰਿਹਾ ਸੀ ਗੈਸ, ਹੋ ਗਿਆ ਧਮਾਕਾ, ਨੌਜਵਾਨ ਦੀ ਦਰਦਨਾਕ ਮੌਤ

ਫਗਵਾੜਾ-ਫਗਵਾੜਾ ਦੇ ਅਮਰ ਨਗਰ ’ਚ ਸਥਿਤ ਇਕ ਫੈਕਟਰੀ ’ਚ ਜ਼ਬਰਦਸਤ ਧਮਾਕਾ ਹੋ ਗਿਆ। ਵੱਡੇ ਸਿਲੰਡਰ ਤੋਂ ਛੋਟੇ ਵਿਚ ਗੈਸ ਪਾਉਂਦਿਆਂ ਹੋਏ ਇਸ ਧਮਾਕੇ ਵਿਚ ਨੌਜਵਾਨ…

ਫਗਵਾੜਾ-ਫਗਵਾੜਾ ਦੇ ਅਮਰ ਨਗਰ ’ਚ ਸਥਿਤ ਇਕ ਫੈਕਟਰੀ ’ਚ ਜ਼ਬਰਦਸਤ ਧਮਾਕਾ ਹੋ ਗਿਆ। ਵੱਡੇ ਸਿਲੰਡਰ ਤੋਂ ਛੋਟੇ ਵਿਚ ਗੈਸ ਪਾਉਂਦਿਆਂ ਹੋਏ ਇਸ ਧਮਾਕੇ ਵਿਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਸਿਲੰਡਰਾਂ ਨੂੰ ਅੱਗ ਪੈਣ ਕਾਰਨ ਹੋਏ ਧਮਾਕੇ ਦੀ ਆਵਾਜ਼ ਪੂਰੇ ਇਲਾਕੇ ’ਚ ਸੁਣਾਈ ਦਿੱਤੀ। ਇਸ ਤੋਂ ਬਾਅਦ ਖੇਤਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ ਉਕਤ ਧਮਾਕੇ ’ਚ ਫੈਕਟਰੀ ’ਚ ਮੌਜੂਦ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਖ਼ਬਰ ਲਿਖੇ ਜਾਣ ਤੱਕ ਫਗਵਾੜਾ ਪੁਲਿਸ ਦੇ ਡੀਐੱਸਪੀ ਜਸਪ੍ਰੀਤ ਸਿੰਘ ਸਮੇਤ ਸਿਟੀ ਪੁਲਿਸ ਦੀ ਟੀਮ ਫੈਕਟਰੀ ’ਚ ਮੌਕੇ ’ਤੇ ਮੌਜੂਦ ਸੀ। ਪੁਲਿਸ ਫੈਕਟਰੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਧਮਾਕਾ ਕਿਵੇਂ ਅਤੇ ਕਿਉਂ ਹੋਇਆ ਹੈ। 
ਮੌਕੇ ’ਤੇ ਮੌਜੂਦ ਥਾਣਾ ਫਗਵਾੜਾ ਦੀ ਪੁਲਿਸ ਮੁਤਾਬਕ ਫੈਕਟਰੀ ’ਚ ਧਮਾਕਾ ਉਸ ਸਮੇਂ ਹੋਇਆ ਜਦੋਂ ਨਾਈਟ੍ਰੋਜਨ ਗੈਸ ਦੇ ਵੱਡੇ ਸਿਲੰਡਰ ’ਚੋਂ ਛੋਟੇ ਸਿਲੰਡਰ ’ਚ ਗੈਸ ਭਰੀ ਜਾ ਰਹੀ ਸੀ। ਪੁਲਿਸ ਮੁਤਾਬਕ ਇਸ ਦੌਰਾਨ ਸਿਲੰਡਰ ਫਟ ਗਿਆ ਅਤੇ ਮੌਕੇ ’ਤੇ ਗੈਸ ਭਰ ਰਹੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ (ਉਮਰ ਕਰੀਬ 27 ਸਾਲ) ਵਾਸੀ ਪਿੰਡ ਖੋਥੜਾ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ।

Leave a Reply

Your email address will not be published. Required fields are marked *