Punjab local elections: ਫਿਰੋਜ਼ਪੁਰ, ਜ਼ੀਰਾ ਅਤੇ ਤਲਵੰਡੀ ਭਾਈ ‘ਚ ਵੋਟਿੰਗ ਸ਼ੁਰੂ; ਨੌਜਵਾਨਾਂ ਤੇ ਬਜ਼ੁਰਗਾਂ ਵਿੱਚ ਭਾਰੀ ਉਤਸ਼ਾਹ

ਫ਼ਿਰੋਜ਼ਪੁਰ: ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਵੋਟਿੰਗ ਦੇ ਦਿਨ ਸਵੇਰੇ-ਸਵੇਰੇ ਹੀ ਪੋਲਿੰਗ ਬੂਥਾਂ ‘ਤੇ ਭਾਰੀ ਰੌਣਕ ਦੇਖਣ ਨੂੰ ਮਿਲ ਰਹੀ ਹੈ।…

ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਵੋਟਿੰਗ ਦੇ ਦਿਨ ਸਵੇਰੇ-ਸਵੇਰੇ ਹੀ ਪੋਲਿੰਗ ਬੂਥਾਂ 'ਤੇ ਭਾਰੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਤੇਜ਼ ਗਰਮੀ ਦੇ ਪ੍ਰਕੋਪ

ਫ਼ਿਰੋਜ਼ਪੁਰ: ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਵੋਟਿੰਗ ਦੇ ਦਿਨ ਸਵੇਰੇ-ਸਵੇਰੇ ਹੀ ਪੋਲਿੰਗ ਬੂਥਾਂ ‘ਤੇ ਭਾਰੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਤੇਜ਼ ਗਰਮੀ ਦੇ ਪ੍ਰਕੋਪ ਤੋਂ ਬਚਣ ਲਈ ਲੋਕ ਸਵੇਰ ਤੋਂ ਹੀ ਲਾਈਨਾਂ ਵਿੱਚ ਲੱਗ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਅੱਜ 26 ਮਈ ਨੂੰ ਵੋਟਿੰਗ ਦੀ ਪ੍ਰਕਿਰਿਆ ਸਵੇਰੇ 8:00 ਵਜੇ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮ 5:00 ਵਜੇ ਤੱਕ ਨਿਰੰਤਰ ਜਾਰੀ ਰਹੇਗੀ। ਚੋਣਾਂ ਨੂੰ ਲੈ ਕੇ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੋਟਰਾਂ ਵਿੱਚ ਵੀ ਅਦਭੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ।

‘ਵਿਕਾਸ ਦੇ ਨਾਂ ‘ਤੇ ਪਵੇਗੀ ਵੋਟ’— 90 ਸਾਲ ਦੇ ਬਜ਼ੁਰਗਾਂ ਨੇ ਦਿਖਾਇਆ ਜਜ਼ਬਾ

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਬੂਥਾਂ ‘ਤੇ 80 ਤੋਂ 90 ਸਾਲ ਤੱਕ ਦੇ ਬਜ਼ੁਰਗ ਵੋਟਰ ਸਵੇਰੇ-ਸਵੇਰੇ ਹੀ ਆਪਣੇ ਪਰਿਵਾਰਾਂ ਨਾਲ ਵੋਟ ਪਾਉਣ ਪਹੁੰਚੇ। ਘਰਾਂ ਤੋਂ ਬਾਹਰ ਆਏ ਇਨ੍ਹਾਂ ਬਜ਼ੁਰਗਾਂ ਦਾ ਕਹਿਣਾ ਸੀ ਕਿ ਵੋਟ ਹਮੇਸ਼ਾ ਇਲਾਕੇ ਦੇ ਵਿਕਾਸ ਅਤੇ ਤਰੱਕੀ ਨੂੰ ਦੇਖ ਕੇ ਪਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬੁਨਿਆਦੀ ਸਹੂਲਤਾਂ ਮਿਲ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਜੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਬਾਅਦ ਵਿੱਚ ਗਰਮੀ ਵਧਣ ਦੀ ਸੰਭਾਵਨਾ ਹੈ, ਇਸ ਲਈ ਸਾਰੇ ਲੋਕ ਸਵੇਰੇ ਹੀ ਆਪੋ-ਆਪਣੀ ਵੋਟ ਪਾ ਲੈਣ। ਨੌਜਵਾਨ ਵੋਟਰ ਵੀ ਪਹਿਲੀ ਵਾਰ ਵੋਟ ਪਾਉਣ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆਏ।

ਜਾਣੋ ਕਿਸ ਹਲਕੇ ‘ਚ ਕਿੰਨਾ ਮੁਕਾਬਲਾ

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਤਿੰਨ ਪ੍ਰਮੁੱਖ ਸ਼ਹਿਰੀ ਹਲਕਿਆਂ ਵਿੱਚ ਅੱਜ ਕੁੱਲ 281 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ, ਜਿਨ੍ਹਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਅੱਜ ਵੋਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਫ਼ਿਰੋਜ਼ਪੁਰ ‘ਚ ਇੱਥੇ ਸਭ ਤੋਂ ਵੱਧ 138 ਉਮੀਦਵਾਰ ਚੋਣ ਲੜ ਰਹੇ ਹਨ। ਜ਼ੀਰਾ ‘ਚ ਜ਼ੀਰਾ ਹਲਕੇ ਤੋਂ 87 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਤਲਵੰਡੀ ਭਾਈ ‘ਚ ਇੱਥੇ ਸਭ ਤੋਂ ਘੱਟ 56 ਉਮੀਦਵਾਰਾਂ ਵਿਚਾਲੇ ਸਿੱਧੀ ਟੱਕਰ ਹੈ।

ਵਾਰਡਾਂ ਅਤੇ ਪੋਲਿੰਗ ਬੂਥਾਂ ਦਾ ਪੂਰਾ ਵੇਰਵਾ

ਪ੍ਰਸ਼ਾਸਨ ਵੱਲੋਂ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਾਰਡਾਂ ਦੇ ਹਿਸਾਬ ਨਾਲ ਪੋਲਿੰਗ ਬੂਥ ਤਿਆਰ ਕੀਤੇ ਗਏ ਹਨ। ਨਗਰ ਕੌਂਸਲ ਫ਼ਿਰੋਜ਼ਪੁਰ ਕੁੱਲ ਵਾਰਡ 33 ਅਤੇ 85 ਪੋਲਿੰਗ ਬੂਥ ਬਣਾਏ ਗਏ। ਨਗਰ ਕੌਂਸਲ ਜ਼ੀਰਾ ਕੁੱਲ ਵਾਰਡ 17 ਅਤੇ 31 ਪੋਲਿੰਗ ਬੂਥ ਬਣਾਏ ਗਏ। ਨਗਰ ਕੌਂਸਲ ਤਲਵੰਡੀ ਭਾਈ ਕੁੱਲ ਵਾਰਡ 13 ਅਤੇ 16 ਪੋਲਿੰਗ ਬੂਥ ਬਣਾਏ ਗਏ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Punjab Municipal Corporation Elections: 103 ਸਥਾਨਕ ਇਕਾਈਆਂ ਲਈ ਵੋਟਿੰਗ ਸ਼ੁਰੂ, ਅਦਾਲਤਾਂ ‘ਚ ਛੁੱਟੀ, 29 ਮਈ ਨੂੰ ਆਉਣਗੇ ਨਤੀਜੇ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *