Nature’s fury in Ferozepur: ਤੇਜ਼ ਹਨੇਰੀ ਕਾਰਨ ਘਰ ਦੀ ਦੀਵਾਰ ਡਿੱਗੀ, ਮਰਗ ਦੇ ਸਮਾਗਮ ‘ਚ ਬੈਠੇ 10 ਲੋਕ ਗੰਭੀਰ ਜ਼ਖ਼ਮੀ

ਫਿਰੋਜ਼ਪੁਰ: ਫਿਰੋਜ਼ਪੁਰ ਸ਼ਹਿਰ ਦੀ ਦੁਲਚਿਕੇ ਰੋਡ ‘ਤੇ ਸਥਿਤ ਗੋਲ ਬਾਗ ਬਸਤੀ ਵਿੱਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਹਨੇਰੀ ਅਤੇ ਤੂਫ਼ਾਨ ਦੌਰਾਨ ਇੱਕ ਘਰ ਦੀ…

ਫਿਰੋਜ਼ਪੁਰ ਸ਼ਹਿਰ ਦੀ ਦੁਲਚਿਕੇ ਰੋਡ 'ਤੇ ਸਥਿਤ ਗੋਲ ਬਾਗ ਬਸਤੀ ਵਿੱਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਹਨੇਰੀ ਅਤੇ ਤੂਫ਼ਾਨ ਦੌਰਾਨ ਇੱਕ

ਫਿਰੋਜ਼ਪੁਰ: ਫਿਰੋਜ਼ਪੁਰ ਸ਼ਹਿਰ ਦੀ ਦੁਲਚਿਕੇ ਰੋਡ ‘ਤੇ ਸਥਿਤ ਗੋਲ ਬਾਗ ਬਸਤੀ ਵਿੱਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਹਨੇਰੀ ਅਤੇ ਤੂਫ਼ਾਨ ਦੌਰਾਨ ਇੱਕ ਘਰ ਦੀ ਦੀਵਾਰ ਅਚਾਨਕ ਡਿੱਗਣ ਕਾਰਨ ਉੱਥੇ ਮੌਜੂਦ ਕਰੀਬ 10 ਲੋਕ ਮਲਬੇ ਹੇਠ ਦੱਬ ਕੇ ਜ਼ਖ਼ਮੀ ਹੋ ਗਏ। ਇਸ ਹਾਦਸੇ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਸੋਗ ਦੀ ਘੜੀ ‘ਚ ਵਾਪਰਿਆ ਭਿਆਨਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ, ਗੋਲ ਬਾਗ ਬਸਤੀ ਦੇ ਇਸ ਘਰ ਵਿੱਚ ਕਿਸੇ ਮੈਂਬਰ ਦੀ ਮੌਤ ਹੋਣ ਕਾਰਨ ਮਰਗ ਦਾ ਸਮਾਗਮ ਚੱਲ ਰਿਹਾ ਸੀ। ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸੋਗ ਸਭਾ ਵਿੱਚ ਇਕੱਠੇ ਬੈਠੇ ਸਨ। ਇਸੇ ਦੌਰਾਨ ਅਚਾਨਕ ਤੇਜ਼ ਹਨੇਰੀ ਚੱਲ ਪਈ, ਜਿਸ ਕਾਰਨ ਘਰ ਦੀਆਂ ਚਾਨਣੀਆਂ (ਛੱਤ) ਉੱਪਰ ਲੱਗੀ ਗ੍ਰਿਲ ਵਾਲੀ ਇੱਕ ਵੱਡੀ ਦੀਵਾਰ ਹਵਾ ਦਾ ਦਬਾਅ ਨਾ ਝੱਲ ਸਕੀ ਅਤੇ ਹੇਠਾਂ ਬੈਠੇ ਲੋਕਾਂ ‘ਤੇ ਆ ਡਿੱਗੀ।

ਜ਼ਖ਼ਮੀਆਂ ਵਿੱਚ ਔਰਤਾਂ ਅਤੇ ਬੱਚਾ ਵੀ ਸ਼ਾਮਲ

ਦੀਵਾਰ ਡਿੱਗਦੇ ਹੀ ਚੀਖ-ਪੁਕਾਰ ਮਚ ਗਈ। ਸਥਾਨਕ ਲੋਕਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਮਲਬਾ ਹਟਾਇਆ ਅਤੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਹਾਦਸੇ ਵਿੱਚ ਜ਼ਖ਼ਮੀ ਹੋਣ ਵਾਲਿਆਂ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਅਤੇ ਇੱਕ ਛੋਟਾ ਬੱਚਾ ਵੀ ਸ਼ਾਮਲ ਹੈ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਅਨੁਸਾਰ ਕੁਝ ਲੋਕਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ।

ਪ੍ਰਸ਼ਾਸਨ ਨੇ ਲਿਆ ਜਾਇਜ਼ਾ

ਹਾਦਸੇ ਦੀ ਸੂਚਨਾ ਮਿਲਦੇ ਹੀ ਐਸ.ਐਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਹਸਪਤਾਲ ਪਹੁੰਚੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਡਾਕਟਰ ਕਮਲ ਬਾਗੀ ਨੇ ਦੱਸਿਆ ਕਿ ਹਸਪਤਾਲ ਦਾ ਸਟਾਫ਼ ਜ਼ਖ਼ਮੀਆਂ ਨੂੰ ਵਧੀਆ ਇਲਾਜ ਦੇਣ ਲਈ ਲੱਗਾ ਹੋਇਆ ਹੈ। ਹਾਦਸੇ ਦੇ ਚਸ਼ਮਦੀਦ ਚੰਦਨ ਉਰਫ਼ ਚੰਦੂ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਸਭ ਇੰਨੀ ਤੇਜ਼ੀ ਨਾਲ ਹੋਇਆ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Big breakthrough in Jalandhar BSF headquarters blast case: ਦੋ ਅੱਤਵਾਦੀ ਗ੍ਰਿਫ਼ਤਾਰ, ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *