ਈਰਾਨ ਦੇ ਡਰੋਨ ਪ੍ਰੋਗਰਾਮ ‘ਤੇ ਅਮਰੀਕਾ ਦੀ ਵੱਡੀ ਸਟਰਾਈਕ: ਚੀਨ ਤੇ ਹਾਂਗਕਾਂਗ ਸਮੇਤ 10 ਕੰਪਨੀਆਂ ‘ਤੇ ਲਗਾਈਆਂ ਪਾਬੰਦੀਆਂ

ਵਾਸ਼ਿੰਗਟਨ: ਅਮਰੀਕਾ ਦੇ ਟ੍ਰੇਜ਼ਰੀ ਵਿਭਾਗ ਨੇ ਈਰਾਨ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਨੈੱਟਵਰਕ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 10 ਵਿਅਕਤੀਆਂ ਅਤੇ ਕੰਪਨੀਆਂ ‘ਤੇ ਪਾਬੰਦੀ…

ਵਾਸ਼ਿੰਗਟਨ: ਅਮਰੀਕਾ ਦੇ ਟ੍ਰੇਜ਼ਰੀ ਵਿਭਾਗ ਨੇ ਈਰਾਨ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਨੈੱਟਵਰਕ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 10 ਵਿਅਕਤੀਆਂ ਅਤੇ ਕੰਪਨੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਕੰਪਨੀਆਂ ਚੀਨ, ਹਾਂਗਕਾਂਗ, ਦੁਬਈ ਅਤੇ ਬੇਲਾਰੂਸ ਵਿੱਚ ਸਥਿਤ ਹਨ। ਇਨ੍ਹਾਂ ‘ਤੇ ਦੋਸ਼ ਹੈ ਕਿ ਇਨ੍ਹਾਂ ਨੇ ਈਰਾਨੀ ਫੌਜ ਨੂੰ ਉਹ ਕੱਚਾ ਮਾਲ ਅਤੇ ਹਥਿਆਰ ਖਰੀਦਣ ਵਿੱਚ ਮਦਦ ਕੀਤੀ, ਜਿਨ੍ਹਾਂ ਦੀ ਵਰਤੋਂ ਖ਼ਤਰਨਾਕ ‘ਸ਼ਾਹਿਦ ਡਰੋਨ’ ਬਣਾਉਣ ਲਈ ਕੀਤੀ ਜਾਂਦੀ ਹੈ।

ਈਰਾਨ ਦੇ ਫੌਜੀ ਨੈੱਟਵਰਕ ਨੂੰ ਤੋੜਨ ਦੀ ਤਿਆਰੀ

ਅਮਰੀਕੀ ਟ੍ਰੇਜ਼ਰੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਉਹ ਤੇਹਰਾਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਈਰਾਨ ਦੇ ਫੌਜੀ-ਉਦਯੋਗਿਕ ਨੈੱਟਵਰਕ ਵਿਰੁੱਧ ਹੋਰ ਆਰਥਿਕ ਕਾਰਵਾਈਆਂ ਕਰਨ ਲਈ ਤਿਆਰ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਵਿਦੇਸ਼ੀ ਕੰਪਨੀਆਂ ਜਾਂ ਵਿੱਤੀ ਸੰਸਥਾਵਾਂ ਈਰਾਨ ਦੇ ਗੈਰ-ਕਾਨੂੰਨੀ ਵਪਾਰ ਵਿੱਚ ਸਹਿਯੋਗ ਦੇਣਗੀਆਂ, ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਵਿੱਚ ਚੀਨ ਦੀਆਂ ਸੁਤੰਤਰ “ਟੀਪਾਟ” ਤੇਲ ਰਿਫਾਇਨਰੀਆਂ ਨਾਲ ਜੁੜੇ ਅਦਾਰੇ ਵੀ ਸ਼ਾਮਲ ਹਨ। ਟ੍ਰੇਜ਼ਰੀ ਸੈਕਟਰੀ ਸਕੌਟ ਬੇਸੈਂਟ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖੇਗਾ ਜੋ ਈਰਾਨੀ ਫੌਜ ਦੀ ਤਾਕਤ ਵਧਾਉਣ ਵਿੱਚ ਸਹਾਇਤਾ ਕਰ ਰਹੀਆਂ ਹਨ।

ਪਾਬੰਦੀਆਂ ਦੀ ਲਪੇਟ ਵਿੱਚ ਆਈਆਂ ਪ੍ਰਮੁੱਖ ਕੰਪਨੀਆਂ

ਜਿਨ੍ਹਾਂ ਕੰਪਨੀਆਂ ‘ਤੇ ਸ਼ਿਕੰਜਾ ਕੱਸਿਆ ਗਿਆ ਹੈ, ਉਨ੍ਹਾਂ ਵਿੱਚ ਦੁਬਈ ਦੀ ਐਲੀਟ ਐਨਰਜੀ (Elite Energy FZCO), ਈਰਾਨ ਦੀ ਪਿਸ਼ਗਾਮ ਇਲੈਕਟ੍ਰਾਨਿਕ ਸਫੇਹ (Pishgam Electronic Safeh Co),ਹਾਂਗਕਾਂਗ ਦੀ ਐਚ.ਕੇ. ਹੇਸਿਨ ਇੰਡਸਟਰੀ ਅਤੇ ਮੁਸਤਾਦ ਲਿਮਟਿਡ (HK Hesin Industry & Mustad Ltd), ਬੇਲਾਰੂਸ ਦੀ ਆਰਮਰੀ ਅਲਾਇੰਸ (Armory Alliance LLC) ਅਤੇ ਚੀਨ ਦੀ ਹਾਈਟੈਕਸ ਇਨਸੂਲੇਸ਼ਨ ਨਿੰਗਬੋ ਅਤੇ ਯੂਸ਼ਿਤਾ ਸ਼ੰਘਾਈ ਇੰਟਰਨੈਸ਼ਨਲ ਟ੍ਰੇਡ ਕੰਪਨੀਆਂ ਸ਼ਾਮਲ ਹਨ।

ਟਰੰਪ ਦੇ ਚੀਨ ਦੌਰੇ ਤੋਂ ਪਹਿਲਾਂ ਅਹਿਮ ਕਦਮ

ਖ਼ਾਸ ਗੱਲ ਇਹ ਹੈ ਕਿ ਇਹ ਕਾਰਵਾਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨ ਦੌਰੇ ਤੋਂ ਕੁਝ ਦਿਨ ਪਹਿਲਾਂ ਹੋਈ ਹੈ, ਜਿੱਥੇ ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਅਹਿਮ ਮੁਲਾਕਾਤ ਕਰਨੀ ਹੈ। ਰਿਪੋਰਟਾਂ ਅਨੁਸਾਰ, ਈਰਾਨ ਹਰ ਮਹੀਨੇ ਲਗਭਗ 10,000 ਡਰੋਨ ਤਿਆਰ ਕਰ ਰਿਹਾ ਹੈ। ਅਮਰੀਕਾ ਨੇ ਦੁਹਰਾਇਆ ਹੈ ਕਿ ਉਹ ਆਪਣੀ ਫੌਜ ਦੀ ਸੁਰੱਖਿਆ ਅਤੇ ਹਥਿਆਰਾਂ ਦੇ ਨਾਜਾਇਜ਼ ਪ੍ਰਵਾਹ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕਦਾ ਰਹੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Weather Update : 11 ਮਈ ਤੋਂ ਮੀਂਹ ਅਤੇ ਤੇਜ਼ ਹਵਾਵਾਂ ਦਾ ‘ਯੈਲੋ ਅਲਰਟ’, ਜਾਣੋ ਆਪਣੇ ਸ਼ਹਿਰ ਦੇ ਤਾਪਮਾਨ ਦਾ ਹਾਲ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *