ਮੁੰਬਈ (ਇਂਟ.)- ਦੱਖਣ-ਪੱਛਮੀ ਮਾਨਸੂਨ (Mansoon) ਦੀ ਦਸਤਕ ਤੋਂ ਬਾਅਦ ਤੋਂ ਹੀ ਹੁਣ ਮੁੰਬਈ (Mumbai) ਵਿਚ ਲਗਾਤਾਰ ਮੀਂਹ ਪੈ ਰਿਹਾ ਹੈ, ਤੇਜ਼ ਮੀਂਹ ਦੇ ਚੱਲਦੇ ਮੁੰਬਈ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਜਿਸ ਨਾਲ ਲੋਕਾਂ ਨੂੰ ਆਉਣ ਜਾਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਧੇਰੀ (Andheri), ਕੁਰਲਾ (kurla) , ਸਾਂਤਾਕਰੂਜ਼ (SantaCruise) ਸਮੇਤ ਕਈ ਇਲਾਕਿਆਂ ਵਿਚ ਭਾਰੀ ਮੀਂਹ ਦਾ ਸਿਲਸਿਲਾ ਜਾਰੀ ਹੈ। ਇਹ ਪਹਿਲੀ ਵਾਰ ਨਹੀਂ ਹੈ, ਸਗੋਂ ਹਰ ਸਾਲ ਮੁੰਬਈ ਵਿਚ ਮਾਨਸੂਨ ਵਿਚ ਮੀਂਹ ਅਜਿਹੀ ਮੁਸੀਬਤ ਬਣਦੀ ਹੈ ਕਿ ਕੁਝ ਹੀ ਘੰਟੇ ਵਿਚ ਸ਼ਹਿਰ ਦੀ ਚਕਾ-ਚੌਂਧ ਪਾਣੀ ਵਿਚ ਝੁੱਬੀਆਂ ਮਾਰਦੀ ਨਜ਼ਰ ਆਉਂਦੀ ਹੈ।
#WATCH | Maharashtra: Andheri Subway waterlogged in Mumbai as rain continues to lash the city pic.twitter.com/uJvAEbVMx5
— ANI (@ANI) June 12, 2021
ਬਸਪਾ ਨਾਲ ਗਠਜੋੜ ਤੋਂ ਬਾਅਦ ਅਕਾਲੀ ਦਲ ਨੇ ਦਿੱਤਾ ਨਵਾਂ ਨਾਅਰਾ, ‘ਸੋਚ ਵਿਕਾਸ ਦੀ, ਨਵੇਂ ਪੰਜਾਬ ਦੀ’
ਜੇਕਰ ਦੇਖੀਏ ਤਾਂ ਮੁੰਬਈ ਵਿਚ ਸਿਰਫ 11 ਦਿਨਾਂ ਵਿਚ ਮਹੀਨਿਆਂ ਤੱਕ ਦਾ ਮੀਂਹ ਪੈ ਗਿਆ ਹੈ। ਮੁੰਬਈ ਦੇ ਮੀਂਹ ਨੂੰ ਲੈ ਕੇ ਜਾਰੀ ਵੀਡੀਓ ਦੇਖਣ ਤੋਂਸਾਫ ਨਜ਼ਰ ਆ ਰਿਹਾ ਹੈ ਕਿਵੇਂ ਦੇਸ਼ ਦੀ ਆਰਥਿਕ ਰਾਜਧਾਨੀ ਪਾਣੀ-ਪਾਣੀ ਹੋ ਗਈ ਹੈ। ਮੁੰਬਈ ਵਿਚ ਹਲਕੇ ਮੀਂਹ ਨਾਲ ਹੀ ਸੜਕਾਂ ‘ਤੇ ਪਾਣੀ ਭਰਣ ਦੇ ਨਾਲ ਘਰਾਂ ਵਿਚ ਪਾਣੀ ਆਉਣ ਲੱਗਦਾ ਹੈ। ਮੁੰਬਈ ਵਾਲੇ ਇਸੇ ਮੁਸੀਬਤ ਨਾਲ ਹਰ ਮਾਨਸੂਨ ਵਿਚ ਲੜਦੇ ਹਨ। ਤੁਹਾਨੂੰ ਦੱਸ ਦਈਏ ਕਿ ਦੱਖਣ-ਪੱਛਮੀ ਮਾਨਸੂਨ ਨੇ ਬੁੱਧਵਾਰ ਨੂੰ ਮੁੰਬਈ ਵਿਚ ਦਸਤਕ ਦਿੱਤੀ ਹੈ। ਇਸ ਤੋਂ ਬਾਅਦ ਹੀ ਲਗਾਤਾਰ ਬਰਸਾਤ ਹੋ ਰਹੀ ਹੈ। 13-14 ਜੂਨ ਨੂੰ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਸਰਟ ਜਾਰੀ ਕੀਤਾ ਗਿਆ ਹੈ।
Maharashtra: Rain continues to lash Mumbai; visuals from Western Express Highway at Vile Parle
Regional Meteorological Center, Mumbai says ‘moderate to heavy’ rainfall is likely to occur in Mumbai & suburbs with ‘possibility of very heavy rainfall at a few places’ during 48 hrs pic.twitter.com/jmlLUsYctM
— ANI (@ANI) June 12, 2021
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨਾਲ ਫੋਨ ‘ਤੇ ਕੀਤੀ ਗੱਲਬਾਤ
ਮੁੰਬਈ ਵਿਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਮੁੰਬਈ ਤੋਂ ਇਲਾਵਾ ਠਾਣੇ, ਨਵੀਂ ਮੁੰਬਈ, ਕੋਕਣ, ਰਤਨਾਗਿਰੀ ਵਲੋਂ ਭਾਰੀ ਮੀਂਹ ਦੀ ਸੰਭਾਵਨਾ ਹੈ। ਹਾਲਾਂਕਿ ਅਜੇ ਮੁੰਬਈ ਵਿਚ ਮੀਂਹ ਰੁਕਿਆ ਹੋਇਆ ਹੈ, ਪਰ ਪ੍ਰਸ਼ਾਸਨ ਵਲੋਂ ਅਲਰਟ ਹੈ। ਆਈ.ਐੱਮ.ਡੀ. ਨੇ 13 ਜੂਨ ਲਈ ਮਹਾਰਾਸ਼ਟਰ ਦੇ ਰਤਨਾਗਿਰੀ ਅਤੇ ਰਾਏਗੜ੍ਹ ਜ਼ਿਲਿਆਂ ਵਿਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਆਈ.ਐੱਮ.ਡੀ. ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਮੁੰਬਈ ਅਤੇ ਗੁਆਂਢੀ ਠਾਣੇ ਦੇ ਕੁਝ ਹਿੱਸਿਆਂ ਵਿਚ ਸ਼ਨੀਵਾਰ ਨੂੰ ਵੀ ਭਾਰੀ ਮੀਂਹ ਪੈ ਸਕਦਾ ਹੈ। ਆਈ.ਐੱਮ.ਡੀ. ਦੇ ਖੇਤਰੀ ਮੌਸਮ ਵਿਗਿਆਨ ਵਿਭਾਗ ਮੁਤਾਬਕ, ਐਤਵਾਰ ਨੂੰ ਮੁੰਬਈ, ਠਾਣੇ, ਰਾਏਗੜ੍ਹ ਅਤੇ ਰਤਨਾਗਿਰੀ ਜ਼ਿਲਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ ਜਦੋਂ ਕਿ ਰਾਏਗੜ੍ਹ ਅਤੇ ਰਤਨਾਗਿਰੀ ਜ਼ਿਲਿਆਂ ਵਿਚ ਸ਼ਨੀਵਾਰ ਲਈ ਇਸੇ ਤਰ੍ਹਾਂ ਅਲਰਟ ਜਾਰੀ ਹੈ।



