ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ ‘ਤੇ ਬਣੇ ‘ਮੌਤ ਦੇ ਖੱਡੇ’, ਰੋਜ਼ਾਨਾ ਵਾਪਰ ਰਹੇ ਹਾਦਸਿਆਂ ਕਾਰਨ ਲੋਕਾਂ ‘ਚ ਭਾਰੀ ਰੋਸ

ਜਲਾਲਾਬਾਦ: ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ‘ਤੇ ਸਥਿਤ ਜਲਾਲਾਬਾਦ ਦੇ ਵੈਲਕਮ ਪੁਆਇੰਟ ਬੱਸ ਸਟੈਂਡ ਦੇ ਨਜ਼ਦੀਕ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਸੜਕ ‘ਤੇ ਖੜ੍ਹੇ ਬਰਸਾਤ ਦੇ…

ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਸਥਿਤ ਜਲਾਲਾਬਾਦ ਦੇ ਵੈਲਕਮ ਪੁਆਇੰਟ ਬੱਸ ਸਟੈਂਡ ਦੇ ਨਜ਼ਦੀਕ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ।

ਜਲਾਲਾਬਾਦ: ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ‘ਤੇ ਸਥਿਤ ਜਲਾਲਾਬਾਦ ਦੇ ਵੈਲਕਮ ਪੁਆਇੰਟ ਬੱਸ ਸਟੈਂਡ ਦੇ ਨਜ਼ਦੀਕ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਸੜਕ ‘ਤੇ ਖੜ੍ਹੇ ਬਰਸਾਤ ਦੇ ਪਾਣੀ ਅਤੇ ਡੂੰਘੇ ਖੱਡਿਆਂ ਕਾਰਨ ਇਹ ਹਾਈਵੇ ਹੁਣ ਰਾਹਗੀਰਾਂ ਲਈ ਮੁਸੀਬਤ ਦਾ ਸਬੱਬ ਬਣ ਚੁੱਕਾ ਹੈ। ਸੜਕ ਦੀ ਖਸਤਾ ਹਾਲਤ ਕਾਰਨ ਜਿੱਥੇ ਵਾਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਰੋਜ਼ਾਨਾ ਵਾਪਰ ਰਹੇ ਹਾਦਸੇ ਕਿਸੇ ਵੱਡੀ ਜਾਨੀ ਹਾਨੀ ਦਾ ਖਦਸ਼ਾ ਪੈਦਾ ਕਰ ਰਹੇ ਹਨ।

ਹਾਦਸਿਆਂ ਦਾ ਅੱਡਾ ਬਣਿਆ ਵੈਲਕਮ ਪੁਆਇੰਟ

ਤਾਜ਼ਾ ਘਟਨਾ ਅੱਜ ਤੜਕਸਾਰ ਦੀ ਹੈ, ਜਦੋਂ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਇੱਕ ਟਰਾਲਾ ਇਨ੍ਹਾਂ ਖੱਡਿਆਂ ਵਿੱਚ ਸੰਤੁਲਨ ਵਿਗੜਨ ਕਾਰਨ ਹਾਦਸਾਗ੍ਰਸਤ ਹੋਣ ਤੋਂ ਵਾਲ-ਵਾਲ ਬਚਿਆ, ਪਰ ਟਰਾਲੇ ਵਿੱਚੋਂ ਝੋਨੇ ਦੀਆਂ ਕਰੀਬ 50 ਬੋਰੀਆਂ ਗੰਦੇ ਪਾਣੀ ਵਿੱਚ ਜਾ ਡਿੱਗੀਆਂ। ਇਸੇ ਤਰ੍ਹਾਂ ਬੀਤੇ ਕੱਲ੍ਹ ਇੱਕ ਜੁਗਾੜੂ ਮੋਟਰਸਾਈਕਲ ਰੇੜੀ ਪਲਟਣ ਕਾਰਨ ਕਾਫੀ ਮਾਲੀ ਨੁਕਸਾਨ ਹੋਇਆ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਲੱਕੜਾਂ ਨਾਲ ਭਰੀ ਇੱਕ ਟਰਾਲੀ ਵੀ ਇੱਥੇ ਪਲਟ ਚੁੱਕੀ ਹੈ। ਪਾਣੀ ਭਰਿਆ ਹੋਣ ਕਾਰਨ ਵਾਹਨ ਚਾਲਕਾਂ ਨੂੰ ਖੱਡਿਆਂ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਹੁੰਦਾ, ਜੋ ਹਾਦਸਿਆਂ ਦਾ ਮੁੱਖ ਕਾਰਨ ਬਣ ਰਿਹਾ ਹੈ।

ਸਥਾਨਕ ਨਿਵਾਸੀਆਂ ਨੇ ਸਰਕਾਰ ਖਿਲਾਫ ਕੱਢੀ ਭੜਾਸ

ਇਸ ਸਮੱਸਿਆ ਤੋਂ ਪ੍ਰੇਸ਼ਾਨ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਦੇ ਖਿਲਾਫ ਸਖ਼ਤ ਰੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸੜਕ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਸਿਵਲ ਹਸਪਤਾਲ ‘ਚ ਚੋਰਾਂ ਦੇ ਹੌਸਲੇ ਬੁਲੰਦ, ਨਿਰਮਾਣ ਅਧੀਨ ਇਮਾਰਤ ‘ਚੋਂ ਲੋਹਾ ਅਤੇ ਸਰੀਆ ਚੋਰੀ; ਘਟਨਾ CCTV ‘ਚ ਕੈਦ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *