ਅਨੰਤ ਅੰਬਾਨੀ ਦਾ 31ਵਾਂ ਜਨਮਦਿਨ: ਜਾਮਨਗਰ ‘ਚ ‘ਵੰਤਾਰਾ ਯੂਨੀਵਰਸਿਟੀ’ ਦੇ ਆਗਾਜ਼ ਨਾਲ ਕੱਟਿਆ ਕੇਕ, ਸਲਮਾਨ ਤੇ ਸ਼ਾਹਰੁਖ ਸਮੇਤ ਦਿੱਗਜਾਂ ਨੇ ਦਿੱਤੀ ਵਧਾਈ

ਜਾਮਨਗਰ: ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅੱਜ 31 ਸਾਲ ਦੇ ਹੋ ਗਏ ਹਨ। ਇਸ ਖ਼ਾਸ ਮੌਕੇ ਨੂੰ ਅਨੰਤ ਨੇ…

ਜਾਮਨਗਰ: ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅੱਜ 31 ਸਾਲ ਦੇ ਹੋ ਗਏ ਹਨ। ਇਸ ਖ਼ਾਸ ਮੌਕੇ ਨੂੰ ਅਨੰਤ ਨੇ ਜਾਮਨਗਰ ਵਿੱਚ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਨਾਲ ਬੇਹੱਦ ਸਾਦਗੀ ਅਤੇ ਉਤਸ਼ਾਹ ਨਾਲ ਮਨਾਇਆ। ਸੋਸ਼ਲ ਮੀਡੀਆ ‘ਤੇ ਅਨੰਤ ਦੇ ਜਨਮਦਿਨ ਦੇ ਜਸ਼ਨਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਸੁਰਖੀਆਂ ਬਟੋਰ ਰਹੀਆਂ ਹਨ।

ਪਿਤਾ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ, ‘ਵੰਤਾਰਾ’ ਵਿਖੇ ਹੋਇਆ ਜਸ਼ਨ

ਅਨੰਤ ਅੰਬਾਨੀ ਨੇ ਆਪਣਾ ਜਨਮਦਿਨ ਜਾਮਨਗਰ ਵਿੱਚ ‘ਵੰਤਾਰਾ ਯੂਨੀਵਰਸਿਟੀ’ ਦੇ ਸ਼ੁਭ ਆਰੰਭ ਦੇ ਮੌਕੇ ‘ਤੇ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਆਪਣੀ ਪਤਨੀ ਰਾਧਿਕਾ ਮਰਚੈਂਟ ਅਤੇ ਪਿਤਾ ਮੁਕੇਸ਼ ਅੰਬਾਨੀ ਦੀ ਮੌਜੂਦਗੀ ਵਿੱਚ ਕੇਕ ਕੱਟਿਆ। ਕੇਕ ਕੱਟਣ ਤੋਂ ਬਾਅਦ ਅਨੰਤ ਨੇ ਪਰਿਵਾਰਕ ਕਦਰਾਂ-ਕੀਮਤਾਂ ਦੀ ਮਿਸਾਲ ਪੇਸ਼ ਕਰਦੇ ਹੋਏ ਆਪਣੇ ਪਿਤਾ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਇਸ ਮੌਕੇ ਰਾਧਿਕਾ ਅਤੇ ਅਨੰਤ ਵਿਚਾਲੇ ਖ਼ਾਸ ਬੌਂਡਿੰਗ ਅਤੇ ਪਿਆਰ ਵੀ ਸਾਫ਼ ਦੇਖਣ ਨੂੰ ਮਿਲਿਆ।

ਬਾਲੀਵੁੱਡ ਦੇ ‘ਖਾਨ’ ਅਤੇ ਦਿੱਗਜ ਸਿਤਾਰਿਆਂ ਦਾ ਲੱਗਿਆ ਜਮਾਵੜਾ

ਅਨੰਤ ਦੇ ਜਨਮਦਿਨ ‘ਤੇ ਫਿਲਮੀ ਜਗਤ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ। ਸਲਮਾਨ ਖ਼ਾਨ ਨੇ ਅਨੰਤ ਨੂੰ ਆਪਣਾ ‘ਛੋਟਾ ਭਰਾ’ ਦੱਸਦਿਆਂ ਲਿਖਿਆ, “ਇਹ ਆਦਮੀ ਦੇਸ਼ ਦਾ ਨਾਂ ਉੱਚਾ ਕਰੇਗਾ। ਸਭ ਤੋਂ ਨਿਮਰ ਅਤੇ ਦਿਆਲੂ ਇਨਸਾਨ ਨੂੰ ਜਨਮਦਿਨ ਮੁਬਾਰਕ।” ਸ਼ਾਹਰੁਖ ਖ਼ਾਨ ਨੇ ਅਨੰਤ ਦੀ ਸੱਚਾਈ ਅਤੇ ਪਾਜ਼ੀਟਿਵਿਟੀ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਉਹ ਇਸੇ ਤਰ੍ਹਾਂ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਬਿਖੇਰਦੇ ਰਹਿਣ। ਰਣਵੀਰ ਸਿੰਘ ਤੇ ਜਾਨ੍ਹਵੀ ਕਪੂਰ ਨੇ ਕੇਕ ਕੱਟਣ ਸਮੇਂ ਰਣਵੀਰ ਸਿੰਘ ਅਤੇ ਜਾਨ੍ਹਵੀ ਕਪੂਰ ਵੀ ਅਨੰਤ ਦੇ ਬਿਲਕੁਲ ਨਾਲ ਨਜ਼ਰ ਆਏ। ਰਣਵੀਰ ਨੇ ਆਪਣੀ ਫਿਲਮ ‘ਧੁਰੰਧਰ’ ਦੇ ਗੀਤ ਰਾਹੀਂ ਅਨੰਤ ਨੂੰ ਵਧਾਈ ਦਿੱਤੀ।

ਸੰਜੇ ਦੱਤ ਅਤੇ ਦੱਖਣੀ ਸਿਤਾਰਿਆਂ ਨੇ ਜਤਾਇਆ ਪਿਆਰ

ਅਦਾਕਾਰ ਸੰਜੇ ਦੱਤ ਨੇ ਅਨੰਤ ਨਾਲ ਇੱਕ ਭਾਵੁਕ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ‘ਸਭ ਤੋਂ ਪਿਆਰਾ ਭਰਾ’ ਕਿਹਾ ਅਤੇ ਮਹਾਦੇਵ ਅੱਗੇ ਉਨ੍ਹਾਂ ਦੀ ਚੰਗੀ ਸਿਹਤ ਦੀ ਅਰਦਾਸ ਕੀਤੀ। ਦੱਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਰਾਮ ਚਰਣ ਨੇ ਵੀ ਅਨੰਤ ਦੀ ਮਿਹਨਤ ਅਤੇ ਜਜ਼ਬੇ ਨੂੰ ਪ੍ਰੇਰਣਾਦਾਇਕ ਦੱਸਦਿਆਂ ਜਨਮਦਿਨ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਜੈਕੀ ਸ਼ਰਾਫ ਸਮੇਤ ਕਈ ਹੋਰ ਸੈਲੇਬਸ ਨੇ ਵੀ ਅਨੰਤ ਲਈ ਸ਼ੁਭ ਇੱਛਾਵਾਂ ਭੇਜੀਆਂ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਉੱਤਰ ਪ੍ਰਦੇਸ਼ ‘ਚ ਕੁਦਰਤ ਦਾ ਕਹਿਰ: ਮੀਂਹ ਅਤੇ ਗੜੇਮਾਰੀ ਨੇ ਮਚਾਈ ਤਬਾਹੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *