Big success of Lehra Police: ਡੇਢ ਸਾਲ ਤੋਂ ਲਾਪਤਾ ਨੌਜਵਾਨ ਦਿੱਲੀ ਤੋਂ ਬਰਾਮਦ; ਪੁਲਿਸ ਨੇ ਪਰਿਵਾਰ ਨਾਲ ਕਰਵਾਇਆ ਮਿਲਾਪ

ਲਹਿਰਾਗਾਗਾ: ਸੰਗਰੂਰ ਪੁਲਿਸ ਦੇ ਆਈ.ਟੀ. ਸੈੱਲ ਅਤੇ ਲਹਿਰਾ ਪੁਲਿਸ ਦੀ ਸਾਂਝੀ ਟੀਮ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਡੇਢ ਸਾਲ ਪਹਿਲਾਂ ਗੁੰਮ ਹੋਏ 20 ਸਾਲਾ…

ਸੰਗਰੂਰ ਪੁਲਿਸ ਦੇ ਆਈ.ਟੀ. ਸੈੱਲ ਅਤੇ ਲਹਿਰਾ ਪੁਲਿਸ ਦੀ ਸਾਂਝੀ ਟੀਮ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਡੇਢ ਸਾਲ ਪਹਿਲਾਂ ਗੁੰਮ ਹੋਏ 20 ਸਾਲਾ ਨੌਜਵਾਨ

ਲਹਿਰਾਗਾਗਾ: ਸੰਗਰੂਰ ਪੁਲਿਸ ਦੇ ਆਈ.ਟੀ. ਸੈੱਲ ਅਤੇ ਲਹਿਰਾ ਪੁਲਿਸ ਦੀ ਸਾਂਝੀ ਟੀਮ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਡੇਢ ਸਾਲ ਪਹਿਲਾਂ ਗੁੰਮ ਹੋਏ 20 ਸਾਲਾ ਨੌਜਵਾਨ ਨੂੰ ਲੱਭ ਕੇ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਜਿੱਥੇ ਪਰਿਵਾਰ ਦੀਆਂ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਰਿਹਾ, ਉੱਥੇ ਹੀ ਇਲਾਕੇ ਵਿੱਚ ਪੁਲਿਸ ਦੀ ਕਾਰਜਗੁਜ਼ਾਰੀ ਦੀ ਸ਼ਲਾਘਾ ਹੋ ਰਹੀ ਹੈ।

ਟੈਕਨੀਕਲ ਸੈੱਲ ਦੀ ਮਦਦ ਨਾਲ ਦਿੱਲੀ ਤੋਂ ਮਿਲਿਆ ਸੁਰਾਗ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਲਹਿਰਾ ਰਣਬੀਰ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 5 ਦੇ ਰਹਿਣ ਵਾਲੇ ਅੰਮ੍ਰਿਤਪਾਲ ਨੇ ਨਵੰਬਰ 2024 ਵਿੱਚ ਰਪਟ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਪੁੱਤਰ ਉਦੈਭਾਨ ਸਿੰਗਲਾ (20 ਸਾਲ) ਬਿਨਾਂ ਦੱਸੇ ਕਿਧਰੇ ਚਲਾ ਗਿਆ ਹੈ। ਐਸ.ਐਚ.ਓ. ਮਨਪ੍ਰੀਤ ਸਿੰਘ, ਸਿਟੀ ਇੰਚਾਰਜ ਗੁਰਦੇਵ ਸਿੰਘ ਅਤੇ ਆਈ.ਟੀ. ਸੈੱਲ ਦੇ ਦਿਲਪ੍ਰੀਤ ਸਿੰਘ ਦੀ ਟੀਮ ਨੇ ਟੈਕਨੀਕਲ ਤਰੀਕਿਆਂ ਦੀ ਵਰਤੋਂ ਕਰਦਿਆਂ ਨੌਜਵਾਨ ਦੀ ਲੋਕੇਸ਼ਨ ਦਿੱਲੀ ਵਿੱਚ ਟਰੇਸ ਕੀਤੀ, ਜਿੱਥੋਂ ਉਸ ਨੂੰ ਸੁਰੱਖਿਅਤ ਲਿਆ ਕੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ।

ਪਰਿਵਾਰ ਨੂੰ ਸਰਪ੍ਰਾਈਜ਼ਦੇਣਾ ਚਾਹੁੰਦਾ ਸੀ ਨੌਜਵਾਨ

ਜਦੋਂ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੌਜਵਾਨ ਉਦੈਭਾਨ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਕਿਸੇ ਗਲਤ ਕੰਮ ਵਿੱਚ ਨਹੀਂ ਪਿਆ ਸੀ। ਉਸ ਨੇ ਕਿਹਾ, “ਮੈਂ ਬਾਹਰ ਜਾ ਕੇ ਕੰਮ ਕਰਨਾ ਚਾਹੁੰਦਾ ਸੀ ਅਤੇ ਕੁਝ ਵੱਡਾ ਬਣ ਕੇ ਆਪਣੇ ਪਰਿਵਾਰ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ।” ਉਹ ਚਾਹੁੰਦਾ ਸੀ ਕਿ ਜਦੋਂ ਉਹ ਕਾਮਯਾਬ ਹੋ ਕੇ ਪਰਿਵਾਰ ਸਾਹਮਣੇ ਆਵੇ ਤਾਂ ਸਭ ਨੂੰ ਉਸ ‘ਤੇ ਮਾਣ ਹੋਵੇ, ਇਸੇ ਕਾਰਨ ਉਸ ਨੇ ਆਪਣੇ ਘਰ ਸੰਪਰਕ ਨਹੀਂ ਕੀਤਾ।

ਭਾਵੁਕ ਹੋਏ ਮਾਪਿਆਂ ਨੇ ਕੀਤਾ ਪੁਲਿਸ ਦਾ ਧੰਨਵਾਦ

ਨੌਜਵਾਨ ਦੇ ਪਿਤਾ ਅੰਮ੍ਰਿਤਪਾਲ ਨੇ ਬੇਹੱਦ ਭਾਵੁਕ ਹੁੰਦਿਆਂ ਪੁਲਿਸ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਦੈਭਾਨ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ ਅਤੇ ਉਸ ਦੇ ਗੁੰਮ ਹੋਣ ਤੋਂ ਬਾਅਦ ਪਰਿਵਾਰ ਗਹਿਰੀ ਚਿੰਤਾ ਵਿੱਚ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਉੱਜੜੇ ਹੋਏ ਘਰ ਦੀਆਂ ਖੁਸ਼ੀਆਂ ਮੁੜ ਪਰਤਾ ਦਿੱਤੀਆਂ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਕੋਟਕਪੂਰਾ ‘ਚ LPG ਦੀ ਕਿੱਲਤ ਨੂੰ ਲੈ ਕੇ ਭੜਕਿਆ ਲੋਕਾਂ ਦਾ ਗੁੱਸਾ; ਗੈਸ ਏਜੰਸੀ ਦੇ ਦਫ਼ਤਰ ਨੂੰ ਲਾਇਆ ਜਿੰਦਰਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *